ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ, ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੁਰਵੈਦਿਕ ਕਾਲਜ ਫਿਰੋਜਪੁਰ ਨੇ ਆਪਣਾ ਜਨਮ ਦਿਨ ਬੜੇ ਸਾਦਗੀ ਤਰੀਕੇ ਨਾਲ ਧਾਰਮਿਕ ਸਮਾਗਮ ਕਰਕੇ ਮਨਾਇਆ

ਸਮਾਗਮ ਵਿੱਚ ਉੱਘੀਆਂ ਸੰਤ ਸਮਾਜ ਸਖਸ਼ੀਅਤਾਂ ਵਿੱਚੋਂ ਫੁੱਲਾਂ ਵਾਲੇ ਬਾਬਾ ਜੀ, ਮਹੰਤ ਬਲਦੇਵ ਜੀ, ਸੁਆਮੀ ਵਿਦਿਆ ਨੰਦ ਜੀ, ਬਾਬਾ ਸੰਜੇ ਗਾਂਧੀ ਜੀ, ਸ਼੍ਰੀ ਚੰਦਰਕਾਂਤ ਜੀ ਉਚੇਚੇ ਤੌਰ ਤੇ ਆਸ਼ੀਰਵਾਦ ਦੇਣ ਲਈ ਪਹੁੰਚੇ।
(ਪੰਜਾਬ)ਫਿਰੋਜਪੁਰ 28 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੁਰਵੈਦਿਕ ਕਾਲਜ ਫ਼ਿਰੋਜ਼ਪੁਰ ਦਾ ਜਨਮ ਦਿਨ ਇੱਕ ਧਾਰਮਿਕ ਸਮਾਗਮ ਕਰਕੇ ਮਨਾਇਆ ਗਿਆ। ਜਿਸ ਵਿੱਚ ਉੱਘੀਆਂ ਸੰਤ ਸਮਾਜ ਸ਼ਖਸੀਅਤਾਂ ਫੁੱਲਾਂ ਵਾਲੇ ਬਾਬਾ ਜੀ (ਏਕ ਜੋਤ ਏਕ ਪਰਿਵਾਰ ਰੰਗਰੇਟ),ਮਹੰਤ ਬਲਦੇਵ ਜੀ (ਬਾਬਾ ਬਾਲਕ ਨਾਥ ਮੰਦਿਰ ਫਿਰੋਜਪੁਰ), ਸਵਾਮੀ ਵਿੱਦਿਆ ਨੰਦ ਜੀ (ਡੇਰਾ ਬਾਬਾ ਧਨੀ ਰਾਮ), ਬਾਬਾ ਸੰਜੇ ਗਾਧੀ ਜੀ (ਸ਼੍ਰੀ ਪੰਚ ਮੁੱਖੀ ਬਾਲਾ ਜੀ ਮੰਦਿਰ ਬਠਿੰਡਾ), ਚੰਦਰ ਕਾਂਤ ਜੀ (ਆਖਿਲ ਭਾਰਤੀ ਗਉ ਕਥਾ ਵਾਚਕ), ,ਪੰਡਿਤ ਦਵਿੰਦਰ ਪਾਡੇ, ਪੰਡਿਤ ਪਵਨ ਕਾਲੀਆ, ਆਦਿ ਸ਼ਾਮਿਲ ਰਹੇ। ਇਸ ਮੌਕੇ ਤੇ ਸ਼ਹਿਰ ਦੀਆ ਪ੍ਰਮੁੱਖ ਸ਼ਖਸ਼ੀਅਤਾਂ, ਸਾਧੂ ਸੰਤ ਸਮਾਜ, ਭਗਤੀ ਭਜਨ ਗਰੁੱਪ ਅਤੇ ਭਜਨ ਸੰਧਿਆ ਗਰੁੱਪ ਸ਼ਾਮਿਲ ਰਹੇ। ਇਸ ਮੌਕੇ ਤੇ ਅਨੁਮੀਤ ਹੀਰਾ ਸੋਢੀ (ਲੀਡਰ ਬੀਜੇਪੀ ਪੰਜਾਬ),ਡਾ. ਅਨਿਰੁਧ ਗੁਪਤਾ (ਸੀ.ਈ.ਉ ਡੀ.ਸੀ.ਐੱਮ ਗਰੁੱਪ ਆਫ ਸਕੂਲਜ), ਡਾ.ਕਮਲ ਬਾਗੀ(ਡਾਇਰੈਕਟਰ ਸ਼ਹੀਦ ਅਨਿਲ ਬਾਗੀ ਹਸਪਤਾਲ), ਕਰਨਲ ਵੀ ਕੇ ਸਿੰਘ ਪ੍ਰਮੁੱਖ ਤੌਰ ਤੇ ਸ਼ਾਮਿਲ ਹੋਏ। ਸ਼੍ਰੀ ਧਰਮਪਾਲ ਬਾਸਲ ਵੱਲੋਂ ਇਹਨਾ ਸਾਰੀਆਂ ਸ਼ਖਸੀਅਤਾਂ ਨੂੰ ਫੁੱਲਾਂ ਦੇ ਹਾਰ ਦੁਸ਼ਾਲੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਧਰਮਪਾਲ ਬਾਂਸਲ ਵੱਲੋਂ ਗਾਏ ਗਏ 2 ਭਜਨ ਰਿਲੀਜ ਕੀਤੇ ਗਏ। “ਕਰੋ ਜੀ ਨਿਤ ਨਾਮ ਸੁਧਾ ਰਸ ਪਾਨ ਅਤੇ ਜਿਹ ਨੈਣ ਘੱਨਈਆ ਰੋ ਦੇਂਗੇ” ਇੱਕ ਭਜਨ ਸੰਗ੍ਰਹਿ ਪ੍ਰੱਤਿਕਾ (ਅਰਾਧਨਾ ਪਥ) ਰਿਲੀਜ ਕੀਤੀ ਗਈ। ਇਹ ਭਜਨ ਸੰਗ੍ਰਹਿ ਪ੍ਰੱਤਿਕਾ ਨੂੰ ਤਿਆਰ ਕਰਨ ਵਿੱਚ ਸ਼ਹਿਰ ਦੇ ਗਣਮਾਨੇ ਵਿਅਕਤੀਆਂ ਦਾ ਪੂਰਨ ਸਹਿਯੋਗ ਰਿਹਾ। ਇਹ ਪ੍ਰੱਤਿਕਾ ਭਗਤੀ ਰਸ ਵਿੱਚ ਡੁੱਬੀ ਹੋਈ ਭਜਨਾਂ ਦੀ ਸੰਕਾਲਿਤ ਮਾਲਾ ਹੈ। ਇਹ ਪ੍ਰੱਤਿਕਾ ਮਾਨਸਿਕ ਸ਼ਾਤੀ ਅਤੇ ਆਤਮਿਕ ਉਤਸ਼ਾਹ ਦਿੰਦੀ ਹੈ ਅਤੇ ਧਾਰਮਿਕ ਗਿਆਨ ਨੂੰ ਵਧਾਉਣ ਵਿੱਚ ਸਹਾਇਕ ਹੈ। ਆਈਆਂ ਹੋਈਆਂ ਸਾਰੀਆਂ ਸ਼ਖਸੀਅਤਾਂ ਵੱਲੋਂ ਆਪਣੇ ਵੱਖ-ਵੱਖ ਸੰਬੋਧਨ ਵਿਚ ਧਰਮਪਾਲ ਬਾਂਸਲ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਜਿੰਨਾਂ ਵੱਲੋਂ ਸਮਾਜ ਵਿੱਚ ਵਪਾਰਿਕ , ਸਮਾਜਿਕ ਕੰਮਾ ਦੇ ਨਾਲ ਨਾਲ ਧਾਰਮਿਕ ਕੰਮ ਕਰਕੇ ਲੋਕਾ ਲਈ ਇੱਕ ਮਿਸਾਲ ਦਾ ਦਰਜਾ ਕਾਇਮ ਕੀਤਾ ਗਿਆ। ਸਾਰਿਆਂ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਗਈਆ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਉਹਨਾ ਦਾ ਕਹਿਣਾ ਹੈ ਕਿ ਇੱਦਾਂ ਦੀ ਸ਼ਖਸ਼ੀਅਤ ਲੋਕਾਂ ਨੂੰ ਸਨਾਤਨ ਧਰਮ ਨਾਲ ਜੋੜਨ ਦਾ ਪ੍ਰਯਿਤਨ ਕਰ ਰਹੇ ਹਨ। ਇੱਦਾ ਦੇ ਨਾਗਰਿਕ ਦੀ ਸਾਡੇ ਸਮਾਜ ਨੂੰ ਹਮੇਸ਼ਾ ਜਰੂਰਤ ਰਹੀ ਹੈ। ਸ਼੍ਰੀ ਧਰਮਪਾਲ ਬਾਂਸਲ ਜੋ ਨਿਸ਼ਕਾਮ ਸੇਵਾ ਕਰ ਰਹੇ ਹਨ ਇਹ ਦੁਆ ਕੀਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਤੋ ਵੱਧ ਸਮਾਜ ਸੇਵਾ ਵਿੱਚ ਯੋਗਦਾਨ ਦੇ ਸਕਣ। ਰਾਕੇਸ਼ ਮਲਹੋਤਰਾ (ਕੇ ਐੰਡ ਸੰਨਜ ਹੋਟਲ)ਵੀ ਭਗਤੀ ਭਜਨ ਸੰਧਿਆ ਗਰੁੱਪ ਦੇ ਮੈਂਬਰਾਂ ਨਾਲ ਇਸ ਸਮਾਗਮ ਵਿੱਚ ਪਹੁੰਚੇ। ਭਗਤੀ ਭਜਨ ਗਰੁੱਪ ਦੇ ਸਾਰੇ ਮੈਂਬਰਾਂ ਵੱਲੋਂ ਵੀ ਸ਼੍ਰੀ ਧਰਮਪਾਲ ਬਾਂਸਲ ਗਰੁੱਪ ਦੇ ਸੰਚਾਲਕ ਅਤੇ ਉਹਨ੍ਹਾਂ ਦੇ ਧਰਮ ਪਤਨੀ ਸ਼੍ਰੀਮਤੀ ਕਿਰਨ ਬਾਂਸਲ ਨੂੰ ਸਿਰੋਪਾ ਭੇਂਟ ਕਰਕੇ ਵਧਾਈਆਂ ਦਿੱਤੀਆਂ ਗਈਆਂ।
ਅੰਤ ਵਿੱਚ ਸ੍ਰੀ ਧਰਮਪਾਲ ਬਾਂਸਲ ਵੱਲੋਂ ਉਹਨਾਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਾਰੇ ਗਣਮਾਨਿਯ ਵਿਅਕਤੀਆਂ ਦਾ ਧੰਨਵਾਦ ਕੀਤਾ।