ਰੋਟਰੀ ਕਲੱਬ ਫਿਰੋਜਪੁਰ ਅਤੇ ਹਾ ਹਾ ਬੀ ਹੈਪੀ ਯੋਗਾ ਗਰੁੱਪ ਦੇ ਤਾਲਮੇਲ ਨਾਲ ਵਿਸ਼ਵ ਬਾਈਸਾਈਕਲ ਦਿਵਸ ਦੇ ਉਪਲਕਸ਼ ਵਿੱਚ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਦਾ ਕੀਤਾ ਗਿਆ ਆਯੋਜਨ

ਰੋਟਰੀ ਕਲੱਬ ਫਿਰੋਜਪੁਰ ਅਤੇ ਹਾ ਹਾ ਬੀ ਹੈਪੀ ਯੋਗਾ ਗਰੁੱਪ ਦੇ ਤਾਲਮੇਲ ਨਾਲ ਵਿਸ਼ਵ ਬਾਈਸਾਈਕਲ ਦਿਵਸ ਦੇ ਉਪਲਕਸ਼ ਵਿੱਚ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਦਾ ਕੀਤਾ ਗਿਆ ਆਯੋਜਨ
(ਪੰਜਾਬ) ਫਿਰੋਜਪੁਰ 03 ਜੂਨ {ਕੈਲਾਸ਼ ਸ਼ਰਮਾ ਜਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਰੋਟਰੀ ਕਲੱਬ, ਫਿਰੋਜਪੁਰ ਵਲੋਂ ਹਾ ਹਾ ਬੀ ਹੈਪੀ ਯੋਗਾ ਗਰੁੱਪ ਨਾਲ ਤਾਲਮੇਲ ਕਰ ਕੇ ਵਿਸ਼ਵ ਬਾਈਸਾਇਕਲ ਦਿਵਸ ਵਾਲੇ ਦਿਨ ਇਕ ਨਸ਼ਿਆਂ ਵਿਰੁਧ ਸਾਇਕਲ ਰੈਲੀ ਦਾ ਆਯੋਜਨ ਕੀਤਾ। ਇਹ ਰੈਲੀ ਅਨਿਲ ਬਾਗ਼ੀ ਪਾਰਕ ਨੇੜੇ ਨਾਮਦੇਵ ਚੌਕ ਤੋਂ ਸ਼ੁਰੂ ਹੁੰਦੀ ਹੋਈ ਦਿੱਲੀ ਗੇਟ, ਸਾਰਾਗੜ੍ਹੀ ਗੁਰੂਦਵਾਰਾ ਸਾਹਿਬ, ਗੋਲਫ ਕਲੱਬ ਮਾਲ ਰੋਡ ਤੋਂ ਹੁੰਦੀ ਹੋਈ ਰੋਟਰੀ ਕਲੱਬ ਫ਼ਿਰੋਜਪੁਰ ਵਿਖੇ ਰੈਲੀ ਨੂੰ ਸਮਾਪਤ ਕੀਤਾ ਗਿਆ। ਰੋਟਰੀ ਕਲੱਬ ਦੇ ਪ੍ਰਧਾਨ ਦਿਨੇਸ਼ ਕਟਾਰੀਆ, ਰਾਕੇਸ਼ ਚਾਵਲਾ ਐਗਜ਼ੀਕਿਊਟ ਸੱਕਤਰ, ਡਾਕ੍ਟਰ ਸੁਰਿੰਦਰ ਸਿੰਘ ਕਪੂਰ ਸਹਾਇਕ ਗਵਰਨਰ ਅਤੇ ਪ੍ਰੋਜੇਕਟ ਚੇਅਰਮੈਨ, ਕਿਰਪਾਲ ਸਿੰਘ ਮੱਕੜ, ਅਸ਼ਵਨੀ ਗਰੋਵਰ,ਅਜੇ ਬਜਾਜ ਮੈਬਰ ਰੋਟਰੀ ਕਲੱਬ,ਸਮਾਜ ਸੇਵਕ ਮੁਕੇਸ਼ ਗੋਇਲ ਅਤੇ ਤਰਲੋਚਨ ਚੋਪੜਾ ਜਿਲ੍ਹਾ ਸੰਯੋਜਕ ਹਰਿਆਵਲ ਪੰਜ਼ਾਬ ਅਤੇ ਹਾ ਹਾ ਬੀ ਹੈਪੀ ਗਰੁੱਪ ਵਲੋਂ ਸੀ੍ ਦੇਵ ਰਾਜ ਖੁੱਲਰ ਗਰੁੱਪ ਪ੍ਧਾਨ, ਸ਼ੀ ਅਮਰਜੀਤ ਸਿੰਘ ਭੋਗਲ ਗਰੁੱਪ ਸਰਪ੍ਰਸਤ ਵਲੋਂ ਆਪਨੀ ਟੀਮ ਨਾਲ ਸਮਾਜ ਨੂੰ ਨਸ਼ਾ ਮੁਕਤ ਸਮਾਜ ਸਿਰਜਨ ਦੀ ਅਪੀਲ ਕੀਤੀ। ਹਾ ਹਾ ਬੀ ਗਰੁੱਪ ਵਲੋਂ ਦੱਸਿਆ ਗਿਆ ਕਿ ਗਰੁੱਪ 8 ਸਾਲ ਤੋਂ ਰੋਜਾਨਾ ਸਵੇਰ ਯੋਗ ਤੇ ਸਾਇਕਲਿੰਗ ਕਰ, ਸਮਾਜ ਨੂੰ ਸਿਹਤ ਸੰਭਾਲ ਨਾਲ ਤੰਦਰੁਸਤ ਚੋਗਿਰਦਾ ਸਿਰਜਨ ਦੀ ਸੋਚ ਨਾਲ ਕੰਮ ਕਰਦਾ ਆ ਰਿਹਾ
ਹੈ। ਪੰਤਜਲੀ ਦੇ ਯੋਗ ਗੁਰੂ ਵਿਸ਼ਵ ਬੰਧੂ ਆਰਯਾ ਆਪਣੀ ਬਚਿਆਂ ਦੀ ਯੋਗ ਟੀਮ ਨਾਲ ਸਾਇਕਲ ਰੈਲੀ ਵਿਚ ਸ਼ਾਮਲ ਹੋਏ। ਰੋਟਰੀ ਕਲੱਬ ਦੇ ਪ੍ਧਾਨ ਸ਼ੀ੍ ਦਿਨੇਸ਼ ਕਟਾਰੀਆ ਵਲੋਂ ਹਾ ਹਾ ਬੀ ਹੈਪੀ ਗਰੁੱਪ ਨਾਲ ਇਹ ਸਾਂਝ ਬਣਾਈ ਰੱਖਣ ਦਾ ਯਕੀਨ ਕਰਾਊਁਦੇ ਹੋਏ ਭਵਿੱਖ ਵਿੱਚ ਪ੍ਰਦੂਸ਼ਣ ਰਹਿਤ ਵਾਤਾਵਰਨ ਅਤੇ ਸਿਹਤ ਸੰਭਾਲ ਸੰਬਧੀ ਸਾਂਝਾ ਪੋ੍ਜੈਕਟ ਕਰਨ ਦਾ ਭਰੋਸਾ ਦਿੱਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਪੀਲ ਕੀਤੀ। ਰੈਲੀ ਤੋਂ ਬਾਅਦ ਰੋਟਰੀ ਕਲੱਬ ਦੇ ਪ੍ਰਧਾਨ ਵਲੋਂ ਹਾ ਹਾ ਬੀ ਹੈਪੀ ਗਰੁੱਪ ਦੇ ਰੈਲੀ ਵਿਚ ਸ਼ਾਮਲ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਮੈਬਰਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।