ਰੋਟਰੀ ਕਲੱਬ ਫਿਰੋਜ਼ਪੁਰ ਵੱਲੋਂ ਕਿਰਪਾਲ ਸਿੰਘ ਮੱਕੜ ਪ੍ਰਧਾਨ ਦੀ ਅਗਵਾਈ ਵਿੱਚ 21 ਜਰੂਰਤ ਮੰਦ ਪਰਿਵਾਰਾਂ ਨੂੰ ਵੰਡੇ ਗਏ ਕੰਬਲ ਅਤੇ ਰਾਸ਼ਨ ਦੀਆਂ ਕਿੱਟਾਂ

(ਪੰਜਾਬ) ਫਿਰੋਜ਼ਪੁਰ 17 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਵਿਸ਼ਵ ਦਿਆਲਤਾ ਦਿਵਸ ਇੱਕ ਦੇਖਭਾਲ,ਦਯਾ, ਸਮਝ ਤੇ ਸਹਿਯੋਗ ਦੇ ਮਹੱਤਵ ਤੇ ਚਾਨਣਾ ਪਾਉਂਦਾ ਹੈ। ਦਿਆਲਤਾ ਇਕ ਐਸਾ ਗੁਣ ਹੈ ਜੋ ਕਿ ਬਹੁਤ ਘੱਟ ਲੋਕਾਂ ਵਿੱਚ ਹੁੰਦਾ ਹੈ। ਇਹ ਦੂਜਿਆਂ ਨੂੰ ਦਰਸਾਉਂਦੀ ਹੈ ਕਿ ਤੁਸੀਂ ਉੰਨਾ ਦੀ ਪਰਵਾਹ ਕਰਦੇ ਹੋ ਅਤੇ ਉੰਨਾ ਦੇ ਦੁੱਖ ਦਰਦ ਨੂੰ ਮਹਿਸੂਸ ਕਰਦੇ ਹੋ। ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਮਨਦੀਪ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਫਿਰੋਜਪੁਰ ਨੇ ਪ੍ਹਧਾਨ ਕਿਰਪਾਲ ਸਿੰਘ ਮਕੜ ਦੀ ਅਗਵਾਈ ਹੇਠ ਆਪਣੇ ਸਮਾਜ ਪ੍ਰਤੀ ਕੰਮਾਂ ਨੂੰ ਅੱਗੇ ਵਧਾਉਦੇ ਹੋਏ ਰੋਟਰੀ ਭਵਨ ਫਿਰੋਜਪੁਰ ਵਿਖੇ 21 ਜਨਰਲ ਸ਼੍ਰੇਣੀ ਦੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਅਤੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ। ਪਰੋਜੇਕਟ ਚੇਅਰਮੈਨ ਰੋਟੇਰੀਅਨ ਮਨਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਅਤੇ ਸਮੇਂ ਸਮੇਂ ਤੇ ਹੋਰ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਪਰੋਜੇਕਟ ਵਿੱਚ ਰੋਟੇਰੀਅਨ ਸਕਤਰ ਸੰਦੀਪ ਸਿੰਗਲਾਂ, ਕੈਸ਼ੀਅਰ ਦਿਨੇਸ਼ ਕਟਾਰੀਆ, ਅਜੈ ਬਜਾਜ,ਡਾਕਟਰ ਸੁਰਿੰਦਰ ਸਿੰਘ ਕਪੂਰ, ਰਕੇਸ਼ ਚਾਵਲਾ ਹਾਜ਼ਰ ਸਨ।



