ਸਰਕਾਰੀ ਪ੍ਰਾਇਮਰੀ ਸਕੂਲ ਗੋਗੋਆਣੀ ਵਿਖੇ ਮੈਗਾ ਅਧਿਆਪਕ ਮਾਪੇ ਮਿਲਣੀ ਹੋਈ ਸਫਲਤਾਪੂਰਵਕ ਸੰਪਨ

ਫਿਰੋਜਪੁਰ 20 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

     ਸਿੱਖਿਆ ਦਾ ਮਿਆਰ ਉਚਾ ਚੁਕਣ ਲਈ ਸਮਾਜ ਅਤੇ ਮਾਪਿਆ ਦਾ ਅਹਿਮ ਯੋਗਦਾਨ ਹੈ ਅਤੇ ਮਾਪਿਆ ਨੂੰ ਚਾਹੀਦਾ ਹੈ ਕਿ ਉਹ ਸਮੇ ਸਮੇ ਤੇ ਆਪਣੇ ਬੱਚਿਆ ਦੇ ਸਿੱਖਿਆ ਦੇ ਮਿਆਰ ਬਾਰੇ ਜਾਣੂ ਹੋਣ ਤਾਂ ਕਿ ਅਧਿਆਪਕ ਅਤੇ ਮਾਪੇ ਮਿਲ ਕੇ ਪ੍ਰਭਾਵਸ਼ਾਲੀ  ਸਿੱਖਿਆ ਢਾਂਚਾ  ਤਿਆਰ ਕਰ ਸਕਣ, ਇਹ ਸ਼ਬਦ ਅੱਜ  ਸਰਕਾਰੀ ਪ੍ਰਾਇਮਰੀ ਸਕੂਲ ਗੋਗੋਆਣੀ  ਵਿਖੇ ਹੋ ਰਹੀ ਮਾਪੇ ਅਧਿਆਪਕ ਮਿਲਣੀ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭੁਪਿੰਦਰ ਸਿੰਘ ਅਤੇ  ਹੈੱਡ ਟੀਚਰ ਅਨੁਰਾਧਾ ਨੇ ਕਹੇ ।  ਉਹਨਾਂ ਜਾਨਕਾਰੀ ਦਿੱਤੀ ਕਿ ਮਾਨਯੋਗ  ਮੁੱਖ ਮੰਤਰੀ ਪੰਜਾਬ  ਸ.  ਭਗਵੰਤ ਮਾਨ,  ਸਿੱਖਿਆ ਮੰਜਰੀ ਪੰਜਾਬ ਸ. ਹਰਜੋਤ ਬੈਂਸ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ  ਜਿਲ੍ਹਾ ਸਿੱਖਿਆ ਅਫਸਰ (ਐ ਸ) ਫਿਰੋਜ਼ਪੁਰ ਸੁਨੀਤਾ,   ਉੱਪ ਜਿਲ੍ਹਾ ਸਿੱਖਿਆ ਅਫਸਰ (ਐ ਸਿ) ਫਿਰੋਜ਼ਪੁਰ ਕੋਮਲ ਅਰੋੜਾ ਦੀ ਦੇਖ ਰੇਖ ਵਿੱਚ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਮਾਂਪੇ ਅਧਿਆਪਕ ਮਿਲਣੀ ਵਿੱਚ ਲਗਭਗ 40 ਵਿਦਿਆਰਥੀਆਂ ਦੇ ਮਾਪਿਆਂ ਨੇ ਭਾਗ ਲਿਆ ਅਤੇ ਆਪਣੇ ਬੱਚੇ ਦੇ ਸਰਵਪੱਖੀ ਵਿਕਾਸ , ਸਿੱਖਿਆ ,ਸੀ ਈ ਪੀ , ਖੇਡਾਂ ਆਦਿ ਵਿੱਚ ਉਹਨਾ ਦੀ ਪ੍ਰਾਪਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਇਸ ਵਰਕਸ਼ਾਪ ਚ ਭਾਗ ਲਿਆ  । ਜਿਲਾ ਪੱਧਰੀ ਅਤੇ ਬਲਾਕ ਪੱਧਰੀ ਖੇਡਾ   ਭਾਗ  ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਨਾਮ ਦਿੱਤੇ ਗਏ । ਬੱਚਿਆਂ ਨੂੰ  ਪ੍ਰੋਜੈਕਟ ਸੀ ਈ ਪੀ ਬਾਰੇ ਜਾਨਕਾਰੀ ਦਿੱਤੀ ਗਈ, ਅਤੇ ਸਰਕਾਰ ਦੀ  100% ਨਤੀਜੇ ਦੀ ਪ੍ਰਤੀਬੱਧਤਾ ਬਾਰੇ  ਮਾਤਾ ਪਿਤਾ ਨਾਲ ਵਿਚਾਰ  ਕੀਤਾ ਗਿਆ । ਮਾਪਿਆ ਨੂੰ ਸਕੂਲ ਵਿੱਚ ਈ  ਕੰਟੈੰਟ ਰਾਹੀ ਸਿੱਖਿਆ  ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਲਾਇਬ੍ਰੇਰੀ ਲੰਗਰ  ਲਗਾਇਆ ਗਿਆ ਅਤੇ ਆਉਣ  ਵਾਲੇ  ਮੇਹਮਾਨਾਂ ਲਈ  ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਸੀ  । ਅਧਿਆਪਕਾਂ ਪ੍ਰਿਅੰਕਾ , ਪਰਮਜੀਤ ਕੌਰ, ਸਿਮਰਰਜੀਤ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

ਸਰਬੱਤ ਦਾ ਭਲਾ ਟਰੱਸਟ ਵੱਲੋਂ 40 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਆਰਥਿਕ ਸਹਾਇਤਾ ਦੇ ਮਹੀਨਾਵਾਰ ਚੈੱਕ

Sat Dec 20 , 2025
ਫਿਰੋਜ਼ਪੁਰ/ਮੱਲਾਂ ਵਾਲਾ, 20 ਦਸੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

You May Like

advertisement