ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇ ਵਾਲਾ ਫਿਰੋਜ਼ਪੁਰ ਵਿਖੇ ਬੀਐਸਸੀ ਨਰਸਿੰਗ 2022-26 ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

(ਪੰਜਾਬ) ਫਿਰੋਜਪੁਰ 08 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

  ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜਪੁਰ ਵਿਖੇ B.Sc.(N) (2022-26) 6th  ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਕ੍ਰਮਵਾਰ ਨੈਨਾ ਰਾਣਾ ਸਪੁੱਤਰੀ ਕ੍ਰਿਸ਼ਨ ਹਰੀ  ਨੇ ਪਹਿਲੇ ਦਰਜੇ, ਨੈਨਸੀ ਰਾਣਾ ਸਪੁੱਤਰੀ  ਕ੍ਰਿਸ਼ਨ ਹਰੀ ਨੇ ਦੂਜੇ ਦਰਜੇ ਅਤੇ ਕੋਮਲਪ੍ਰੀਤ  ਕੌਰ ਸਪੁੱਤਰੀ  ਜਸਵਿੰਦਰ ਸਿੰਘ ਨੇ ਤੀਜੇ ਦਰਜੇ ਵਿੱਚ ਪ੍ਰਿੱਖਿਆ ਪਾਸ ਕੀਤੀ ।  ਸ਼੍ਰੀ ਧਰਮਪਾਲ ਬਾਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ  ਕਾਲਜ  ਅਤੇ  ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀ ਅਤੇ ਅਧਿਆਪਕ ਦੋਵੇ ਵਧਾਈ ਦੇ ਪਾਤਰ ਹਨ। ਉਹਨਾਂ ਵੱਲੋਂ ਕਿਹਾ ਗਿਆ ਕਿ ਪੜ੍ਹਾਈ ਮਨੁੱਖ ਦਾ ਤੀਸਰਾ ਨੇਤਰ ਹੈ। ਪੜ੍ਹਾਈ ਦੁਨੀਆਂ ਵਿੱਚ ਅਗਾਹ ਵਧਣ ਤੇ ਗਿਆਨਵਾਨ ਬਣਾ ਕੇ ਜਿੰਦਗੀ ਵਿੱਚ ਅੱਗੇ ਵਧਣ ਦੇ ਕਾਬਲ ਬਣਾਉਦੀ ਹੈ। ਅੱਜ ਦੇ ਮੋਡਰਨ ਯੁੱਗ ਵਿੱਚ ਪੜ੍ਹਾਈ ਹੀ ਮਨੁੱਖ ਦੀ ਸੱਚੀ ਦੋਸਤ ਹੈ। ਉਹਨਾਂ ਵੱਲੋਂ ਸਮੇ ਸਮੇ ਤੇ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਉਪਰਾਲੇ ਕੀਤੇ ਜਾਦੇ ਹਨ ਜਿਸ ਦੇ ਨਤੀਜੇ ਵਜੋ ਉਹਨਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਆਪਣੀ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ। ਪ੍ਰਿੰਸੀਪਲ ਸੁਖਦੀਪ ਕੌਰ ਵੱਲੋਂ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਇਹ ਸਟਾਫ ਅਤੇ ਬੱਚਿਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਹਨਾਂ ਵੱਲੋਂ ਸਟਾਫ ਅਤੇ ਵਿਦਿਆਰਥੀਆਂ ਨੂੰ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਗਿਆ। ਤਾ ਜੋ ਹੋਰ ਵੀ ਵਧੀਆ ਨਤੀਜੇ ਲਿਆਦੇ ਜਾ ਸਕਣ ਅਤੇ ਬੱਚਿਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਗਈ। ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਪਿਛਲੇ ਲਗਭਗ 16 ਸਾਲਾਂ ਤੋ ਮੈਡੀਕਲ ਖੇਤਰ ਵਿੱਚ, ਬੱਚਿਆਂ ਨੂੰ ਨਰਸਿੰਗ ਕਿੱਤੇ ਦੇ ਨਾਲ–ਨਾਲ ਸਮਾਜ ਵਿੱਚ ਵਿਚਰਨ ਦੀ ਸਿੱਖਿਆ ਦਿੰਦਾ ਰਿਹਾ ਹੈ ਅਤੇ ਸਟਾਫ ਦੀ ਮਿਹਨਤ ਸਦਕਾ ਤਰੱਕੀ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੈ। ਇਸ ਵਧਾਈ ਮੌਕੇ ਸਮੂਹ ਕਾਲਜ ਸਟਾਫ ਡਾਂ ਸੰਜੀਵ ਮਾਨਕਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਜਗਦੇਵ ਸਿੰਘ, ਅਮਨਦੀਪ ਕੌਰ, ਸੰਗੀਤਾ ਹਾਡਾਂ, ਗੁਰਮੀਤ ਕੌਰ, ਅਮਨਦੀਪ ਕੌਰ, ਖੁਸ਼ਪਾਲ ਕੌਰ , ਪ੍ਰਿੰਯਕਾ, ਗੁਰਪ੍ਰੀਤ ਕੌਰ,  ਰਮਨਦੀਪ ਕੌਰ, ਸੁਖਮਨਦੀਪ ਕੌਰ,  ਗੀਤਾਂਜਲੀ, ਅਰਸ਼ਦੀਪ ਕੌਰ, ਪੂਨਮ, ਅਮਨਦੀਪ ਕੌਰ, ਕੋਮਲਜੀਤ ਕੌਰ,ਮਮਤਾ, ਅਮਨਦੀਪ ਕੌਰ, ਬਲਵਿੰਦਰ ਕੌਰ,ਕੋਮਲਪ੍ਰੀਤ ਕੌਰ, ਸੁਖਵੀਰ ਕੌਰ,ਅਮਨਦੀਪ ਕੌਰ,ਮਨਪ੍ਰੀਤ ਕੌਰ , ਆਂਚਲ ਆਦਿ ਸ਼ਾਮਿਲ ਸਨ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

श्री गुरु गोबिंद सिंह महाराज जी के शस्त्र देख कर आनंदित हुए श्रद्धालु

Sat May 9 , 2026
तख्त सचखंड श्री हजूर साहिब में श्री गुरु ग्रंथ साहिब को श्रद्धालुओं ने टेका माथा, श्रद्धालुओं ने तख्त सचखंड श्री हजूर साहिब के साथ आस पास के गुरुद्वारों के किए दर्शन। श्रद्धालुओं ने गोदावरी नदी के जल का किया आचमन। कुरुक्षेत्र, प्रमोद कौशिक/संजीव कुमारी 8 मई : तख्त सचखंड श्री […]

You May Like

advertisement