
(ਪੰਜਾਬ) ਫਿਰੋਜਪੁਰ 08 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜਪੁਰ ਵਿਖੇ B.Sc.(N) (2022-26) 6th ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਕ੍ਰਮਵਾਰ ਨੈਨਾ ਰਾਣਾ ਸਪੁੱਤਰੀ ਕ੍ਰਿਸ਼ਨ ਹਰੀ ਨੇ ਪਹਿਲੇ ਦਰਜੇ, ਨੈਨਸੀ ਰਾਣਾ ਸਪੁੱਤਰੀ ਕ੍ਰਿਸ਼ਨ ਹਰੀ ਨੇ ਦੂਜੇ ਦਰਜੇ ਅਤੇ ਕੋਮਲਪ੍ਰੀਤ ਕੌਰ ਸਪੁੱਤਰੀ ਜਸਵਿੰਦਰ ਸਿੰਘ ਨੇ ਤੀਜੇ ਦਰਜੇ ਵਿੱਚ ਪ੍ਰਿੱਖਿਆ ਪਾਸ ਕੀਤੀ । ਸ਼੍ਰੀ ਧਰਮਪਾਲ ਬਾਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀ ਅਤੇ ਅਧਿਆਪਕ ਦੋਵੇ ਵਧਾਈ ਦੇ ਪਾਤਰ ਹਨ। ਉਹਨਾਂ ਵੱਲੋਂ ਕਿਹਾ ਗਿਆ ਕਿ ਪੜ੍ਹਾਈ ਮਨੁੱਖ ਦਾ ਤੀਸਰਾ ਨੇਤਰ ਹੈ। ਪੜ੍ਹਾਈ ਦੁਨੀਆਂ ਵਿੱਚ ਅਗਾਹ ਵਧਣ ਤੇ ਗਿਆਨਵਾਨ ਬਣਾ ਕੇ ਜਿੰਦਗੀ ਵਿੱਚ ਅੱਗੇ ਵਧਣ ਦੇ ਕਾਬਲ ਬਣਾਉਦੀ ਹੈ। ਅੱਜ ਦੇ ਮੋਡਰਨ ਯੁੱਗ ਵਿੱਚ ਪੜ੍ਹਾਈ ਹੀ ਮਨੁੱਖ ਦੀ ਸੱਚੀ ਦੋਸਤ ਹੈ। ਉਹਨਾਂ ਵੱਲੋਂ ਸਮੇ ਸਮੇ ਤੇ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਉਪਰਾਲੇ ਕੀਤੇ ਜਾਦੇ ਹਨ ਜਿਸ ਦੇ ਨਤੀਜੇ ਵਜੋ ਉਹਨਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਆਪਣੀ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ। ਪ੍ਰਿੰਸੀਪਲ ਸੁਖਦੀਪ ਕੌਰ ਵੱਲੋਂ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਇਹ ਸਟਾਫ ਅਤੇ ਬੱਚਿਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਹਨਾਂ ਵੱਲੋਂ ਸਟਾਫ ਅਤੇ ਵਿਦਿਆਰਥੀਆਂ ਨੂੰ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਗਿਆ। ਤਾ ਜੋ ਹੋਰ ਵੀ ਵਧੀਆ ਨਤੀਜੇ ਲਿਆਦੇ ਜਾ ਸਕਣ ਅਤੇ ਬੱਚਿਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਗਈ। ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਪਿਛਲੇ ਲਗਭਗ 16 ਸਾਲਾਂ ਤੋ ਮੈਡੀਕਲ ਖੇਤਰ ਵਿੱਚ, ਬੱਚਿਆਂ ਨੂੰ ਨਰਸਿੰਗ ਕਿੱਤੇ ਦੇ ਨਾਲ–ਨਾਲ ਸਮਾਜ ਵਿੱਚ ਵਿਚਰਨ ਦੀ ਸਿੱਖਿਆ ਦਿੰਦਾ ਰਿਹਾ ਹੈ ਅਤੇ ਸਟਾਫ ਦੀ ਮਿਹਨਤ ਸਦਕਾ ਤਰੱਕੀ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੈ। ਇਸ ਵਧਾਈ ਮੌਕੇ ਸਮੂਹ ਕਾਲਜ ਸਟਾਫ ਡਾਂ ਸੰਜੀਵ ਮਾਨਕਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਜਗਦੇਵ ਸਿੰਘ, ਅਮਨਦੀਪ ਕੌਰ, ਸੰਗੀਤਾ ਹਾਡਾਂ, ਗੁਰਮੀਤ ਕੌਰ, ਅਮਨਦੀਪ ਕੌਰ, ਖੁਸ਼ਪਾਲ ਕੌਰ , ਪ੍ਰਿੰਯਕਾ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸੁਖਮਨਦੀਪ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਪੂਨਮ, ਅਮਨਦੀਪ ਕੌਰ, ਕੋਮਲਜੀਤ ਕੌਰ,ਮਮਤਾ, ਅਮਨਦੀਪ ਕੌਰ, ਬਲਵਿੰਦਰ ਕੌਰ,ਕੋਮਲਪ੍ਰੀਤ ਕੌਰ, ਸੁਖਵੀਰ ਕੌਰ,ਅਮਨਦੀਪ ਕੌਰ,ਮਨਪ੍ਰੀਤ ਕੌਰ , ਆਂਚਲ ਆਦਿ ਸ਼ਾਮਿਲ ਸਨ।


