
(ਪੰਜਾਬ) ਫਿਰੋਜ਼ਪੁਰ 23 ਜੂਨ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਫਿਰੋਜ਼ਪੁਰ ਦੀ ਮੀਟਿੰਗ ਸਾਥੀ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਵਿਚ ਹੋਈ। ਜ਼ਿਲ੍ਹਾ ਜਲਾਲਾਬਾਦ ਮੰਡਲ ਤੋਂ ਰਾਮ ਕਿਸ਼ਨ, ਰਾਜਿੰਦਰ ਸਿੰਘ, ਜ਼ੀਰਾ ਮੰਡਲ ਤੋਂ ਸਾਥੀ ਜੈ ਸ਼੍ਰੀ ਦੱਤ, ਸ਼ਹਿਰੀ ਮੰਡਲ ਫਿਰੋਜ਼ਪੁਰ ਤੋਂ ਸਾਥੀ ਚੰਨਣ ਸਿੰਘ, ਸ਼ਾਮ ਸਿੰਘ ਅਤੇ ਸਬ ਅਰਬਨ ਮੰਡਲ ਫਿਰੋਜ਼ਪੁਰ ਤੋਂ ਤਰਲੋਚਨ ਚੋਪੜਾ ਸਮੇਤ ਸਰਕਲ ਦੇ ਅਹੁਦੇਦਾਰ ਪ੍ਰਕਾਸ਼ ਬੱਤਰਾ, ਸੁਰਜਨ ਸਿੰਘ, ਬਿਸ਼ਨ ਸਿੰਘ ਅਤੇ ਸਟੇਟ ਕਮੇਟੀ ਦੇ ਸੀਨੀਅਰ ਪ੍ਰਧਾਨ ਸਾਥੀ ਰਾਕੇਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਮੀਟਿੰਗ ਵਿਚ 24 ਜੂਨ 2026 ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਵੱਲੋਂ ਸੱਦੀ ਗਈ ਮੀਟਿੰਗ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ। 17 ਜੂਨ 2026 ਨੂੰ ਪੈਨਸ਼ਨਰਜ਼ ਜੁਆਇੰਅ ਫਰੰਟ ਦੀ ਕਾਲ ਤੇ 29 ਜੁਲਾਈ 2026 ਨੂੰ ਸੰਗਰੂਰ ਵਿਖੇ ਵਿਸ਼ਾਲ ਰੈਲੀ ਵਿਚ ਸ਼ਾਮਲ ਹੋਇਆ ਜਾਵੇਗਾ। 17 ਜੁਲਾਈ 2026 ਨੂੰ ਮੁਹਾਲੀ ਵਿਖੇ 1 ਲੱਖ ਮੁਲਾਜ਼ਮ ਅਤੇ ਪੈਨਸ਼ਨਰਜ਼ ਦਾ ਭਾਰੀ ਇਕੱਠ ਕੀਤਾ ਜਾਵੇਗਾ। ਜਿਸ ਵਿਚ ਪੰਜਾਬ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਡੀਏ ਦਾ ਬਕਾਇਆ ਅਤੇ 18 ਪ੍ਰਤੀਸ਼ਤ ਡੀਏ ਦੇਣ ਦੀ ਮੰਗ ਕੀਤੀ ਜਾਵੇਗੀ। 2.59 ਦਾ ਗੁਣਾਂਕ ਨਾਲ 31 ਦਸੰਬਰ 2025 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਜਾਰੀ ਕੀਤਾ ਜਾਵੇ। ਮੈਡੀਕਲ ਭੱਤੇ ਵਿਚ ਵਾਧਾ ਕੀਤਾ ਜਾਵੇ। ਕੈਸ਼ ਲੈੱਸ ਸਕੀਮ ਲਾਗੂ ਕੀਤਾ ਜਾਵੇ, 200 ਰੁਪਏ ਜਬਰ ਕਟੌਤੀ ਕਰਨ ਦਾ ਵਿਰੋਧ ਕੀਤਾ ਗਿਆ।
ਉਨ੍ਹਾਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਸ਼ਾਲ ਮਾਚ ਪਿੰਡਾਂ ਅਤੇ ਸ਼ਹਿਰਾਂ ਵਿਚ ਕੀਤਾ ਜਾਵੇਗਾ ਤੇ ਮੰਤਰੀਆਂ ਦੇ ਘਰਾਂ ਅੱਗੇ ਘੜੇ ਭੰਨ ਮੁਜਾਹਰਾ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਪਾਵਰਕਾਮ ਪੈਨਸ਼ਨਰਜ਼ ਸਰਕਲ ਫਿਰੋਜ਼ਪੁਰ ਦੇ ਮੁਲਾਜ਼ਮ ਹਾਜ਼ਰ ਸਨ।


