ਪੀਸੀਐਮਐੱਸ ਡਾਕਟਰਾਂ ਨੂੰ ਮਿਲ ਰਿਹਾ 25 ਪਰਸੈਂਟ ਐੱਨਪੀਏ ਨੂੰ ਮੁੱਢਲੀ ਤਨਖਾਹ ਦਾ ਹਿੱਸਾ ਜਾਰੀ ਰੱਖਣ ਸਬੰਧੀ ਰੋਸ ਮੁਜ਼ਾਹਰਾ ਜਾਰੀ ਰੱਖਣ ਦੀ ਅਪੀਲ:ਪੀਸੀਐੱਮਐੱਸ ਐਸੋਸੀਏਸ਼ਨ ਫਿਰੋਜ਼ਪੁਰ

ਫਿਰੋਜ਼ਪੁਰ 26 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਮੁੱਢ ਤੋਂ ਲੈ ਕੇ ਅੱਜ ਤਕ ਪੰਜਾਬ ਸਰਕਾਰ ਆਪਣੇ ਪੀਸੀਐਮਐਸ ਡਾਕਟਰਾਂ ਨੂੰ ਮੁੱਢਲੀ ਤਨਖਾਹ ਦੇ 25 ਪਰਸੈਂਟ ਦੇ ਬਰਾਬਰ ਐੱਨਪੀਏ ਦਿੰਦੀ ਆ ਰਹੀ ਹੈ ਤੇ ਇਹ ਐੱਨਪੀੇਏ ਹਰ ਲਾਭ ਵਾਸਤੇ ਮੁੱਢਲੀ ਤਨਖ਼ਾਹ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ ਹੁਣ ਸਰਕਾਰ ਨੂੰ ਡਾਕਟਰਾਂ ਉੱਤੇ ਚੋਟ ਕਰਦਿਆਂ ਐੱਨਪੀਏ ਘਟਾ ਕੇ 25 ਪਰਸੈਂਟ ਤੋਂ 20 ਪਰਸੈਂਟ ਕਰ ਦਿੱਤਾ ਅਤੇ ਉਸ ਨੂੰ ਮੁੱਢਲੀ ਤਨਖਾਹ ਤੋਂ ਇਲਾਵਾ ਕੋਈ ਵੀ ਭੱਤਾ ਮੁੱਢਲੀ ਤਨਖਾਹ ਦਾ ਹਿੱਸਾ ਨਹੀਂ ਬਣਾਇਆ ਗਿਆ ਕੋਰੋਨਾ ਕਾਲ ਦੇ ਵਿਚ ਡਾਕਟਰਾਂ ਨਾਲ ਇਹ ਧੱਕਾ ਹੈ ਪੀਸੀਐਮਐਸ ਡਾਕਟਰਾਂ ਸਮੇਤ ਸਮੂਹ ਸਿਹਤ ਵਿਭਾਗ ਨੇ ਇਸ ਮਹਾਂਮਾਰੀ ਦੌਰਾਨ ਯੋਧਾ ਬਣ ਕੇ ਕੰਮ ਕੀਤਾ ਪਰ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਦੀ ਤਨਖਾਹ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ ਪੀਸੀਐਮਐਸ ਐਸੋਸੀਏਸ਼ਨ ਇਹ ਮੰਗ ਕਰਦੀ ਹੈ ਕਿ
੧.ਐੱਨਪੀਏ ਵਧਾ ਕੇ 33 % ਕੀਤਾ ਜਾਵੇ
੨.ਐੱਨਪੀਏ ਪਹਿਲਾਂ ਦੀ ਤਰ੍ਹਾਂ ਮੁੱਢਲੀ ਤਨਖ਼ਾਹ ਦਾ ਹਿੱਸਾ ਮੰਨਿਆ ਜਾਵੇ
ਮੰਗਾਂ ਨਾ ਮੰਨਣ ਦੀ ਸੂਰਤ ਵਿਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਸੰਘਰਸ਼ ਵਿੱਚ ਪੀਸੀਐੱਮਐੱਸ ਐਸੋਸੀਏਸ਼ਨ ਵੈਟਰਨਰੀ ਡਾਕਟਰ ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ ਆਯੁਰਵੈਦਿਕ ਡਾਕਟਰ ਅਤੇ ਡੈਂਟਲ ਡਾਕਟਰਾ ਐਸੋਸੀਏਸ਼ਨ ਨੇ ਵੀ ਹਿੱਸਾ ਲਿਆ ਇਸ ਮੌਕੇ ਤੇ ਡਾ ਸਤਿੰਦਰ ਕੋਛੜ, ਡਾ ਸੁਭਾਸ਼ ਥਿੰਦ, ਡਾ ਸੁਮਿਤ ਮੋਂਗਾ, ਡਾ ਪੰਕਜ ਗੁਪਤਾ, ਡਾਕਟਰ ਕਰਨ ਤਰੇਹਨ ਅਤੇ ਪੈਰਾ ਮੈਡੀਕਲ ਅਤੇ ਸਿਹਤ ਵਿਭਾਗ ਕਰਮਚਾਰੀ ਫਿਰੋਜ਼ਪੁਰ ਐਸੋਸੀਏਸ਼ਨ ਨੇ ਸਮਰਥਨ ਦਿੱਤਾ ਹੈ ਇਸ ਮੌਕੇ ਤੇ ਸੁਧੀਰ ਸੰਦੀਪ ਸਿੰਘ ਵਿਕਰਮਜੀਤ ਸਿੰਘ ਸੁਤੰਤਰ ਸਿੰਘ ਐਕਸਰੇ ਡਿਪਾਰਟਮੈਂਟ ਸ੍ਰੀ ਨਰਿੰਦਰ ਸ਼ਰਮਾ ਮੀਤ ਪ੍ਰਧਾਨ ਪੰਜਾਬ ਰੌਬਿਨ ਜਸਵਿੰਦਰ ਮੋਨਿਕਾ ਗੁਰਮੇਲ ਸਿੰਘ ਰਾਜਦੀਪ ਅਜੀਤ ਗਿੱਲ ਸ਼ਿਵ ਸ਼ੰਕਰ ਰਾਜੂ ਮਨਜੀਤ ਕੌਰ ਹਰਨੀਤ ਕੌਰ ਬਖਸ਼ੀਸ਼ ਸਿੰਘ ਪਰਮਦੀਪ ਸ਼ਰਮਾ ਇਤਿਆਦਿ ਅਤੇ ਹੋਰ ਵੀ ਹਾਜ਼ਰ ਸਨ

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड:जर्जर समुदायिक भवन

Sat Jun 26 , 2021
स्थान, लालकुआ रिपोर्टर, जफर अंसारी लालकुआ विधानसभा में जनता का पैसा बर्बाद कैसे हो रहा है यह देखना है तो आपको लालकुआ में सरकारी योजनाओं को देखकर आसानी से पता लग जाएगा यहां जनता की सुविधा के लिए भाजपा सरकार में बनाये जा रहे भवनों व सड़कों कि हालात देखकर […]

You May Like

advertisement