ਫ਼ਿਰੋਜ਼ਪੁਰ ਵੀਹ ਫਰਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-
ਸਮਾਜ-ਸੇਵਾ ਦੇ ਖੇਤਰ ਵਿੱਚ ਮੋਢੀ ਸੰਸਥਾ ਰੋਟਰੀ ਕੱਲਬ ਫਿਰੋਜਪੁਰ ਕੈਂਟ ਵੱਲੋਂ ਅੱਜ ਪ੍ਰਧਾਨ ਕਮਲ ਸ਼ਰਮਾ ਦੀ ਅਗਵਾਈ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਭਾਗ ਲੈ ਰਹੇ ਨੋਜਵਾਨ ਵੋਟਰਾ ਨੂੰ ਸਰਟੀਫ਼ਿਕੇਟ ਅਤੇ ਬੈਂਜ ਲਗਾ ਕੇ ਸਨਮਾਨਿਤ ਕੀਤਾ ਗਿਆ । ਇਹ ਜਾਣਕਾਰੀ ਦਿੰਦੇ ਹੋਏ ਸੱਕਤਰ ਗੁਲਸ਼ਨ ਸਚਦੇਵਾਂ ਅਤੇ ਪ੍ਰੋਜੈਕਟ ਚੈਅਰਮੈਨ ਰਾਹੁਲ ਕੱਕੜ ਨੇ ਦੱਸਿਆ ਕਿ ਰੋਟਰੀ ਕੱਲਬ ਵੱਲੋਂ ਸਮੇਂ ਸਮੇ ਤੇ ਜਿੱਥੇ ਵੋਟਰ ਜਾਗਰੂਕਤਾ ਦੇ ਪ੍ਰੋਗਰਾਮ ਕਰਵਾਏ ਗਏ, ਵਾਹਨਾਂ ਤੇ ਵੋਟ ਪਾਉਣ ਦੇ ਸੱਟਿਕਰ ਲੱਗਾਏ ਗਏ , ਉੱਥੇ ਅੱਜ ਫਿਰੋਜਪੁਰ ਸ਼ਹਿਰ ਹਲਕੇ ਵਿੱਚ ਬਣਾਏ ਗਏ ਪਿੰਕ ਬੂਥ ਆਰ ਐਸ ਡੀ ਕਾਲਜ ਅਤੇ ਗ੍ਰੀਨ ਬੂਥ ਡੀ ਸੀ ਮਾਡਲ ਸਕੂਲ ਵਿਖੇ। ਪਹਿਲੀ ਵਾਰ ਵੋਟ ਪਾਉਣ ਵਾਲੇ, ਬਜ਼ੁਰਗ ਵੋਟਰ ਅਤੇ ਪੀ ਡਬਲ ਯੂ ਵੋਟਰ ਨੂੰ ਮੈਨੂੰ ਵੋਟਰ ਹੋਣ ਤੇ ਮਾਣ ਹੈ ਦੇ ਬੈਂਜ ਲਗਾ ਕੇ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੂਰਵ ਡਿਸਟਿਕ ਗਵਰਨਰ ਵਿਜੇ ਅਰੋੜਾ, ਰੋਟੇਰੀਅਨ ਅਸ਼ੋਕ ਬਹਿਲ, ਯੋਗਰਾਜ ਕੱਕੜ, ਸਾਬਕਾ ਪ੍ਰਧਾਨ ਬਲਦੇਵ ਸਲੂਜਾ, ਸੰਜੀਵ ਅਰੋੜਾ, ਸੁਬੋਧ ਮੈਣੀ, ਦੀਪਕ ਨਰੂਲਾ, ਡਾ ਕੋਹਲੀ, ਅਨਿਲ ਚੋਪੜਾ, ਰੋਟੇਰੀਅਨ ਦਸ਼ਮੇਸ਼ ਸੇਠੀ, ਰੋਟੇਰੀਅਨ ਬੀ. ਐੱਸ. ਸੰਧੂ, ਰੋਟੇਰੀਅਨ ਰੋਟੇਰੀਅਨ ਹਰਵਿੰਦਰ ਘਈ, ਰੋਟੇਰੀਅਨ ਬੋਹੜ ਸਿੰਘ, ਰੋਟੇਰੀਅਨ ਕਪਿਲ ਟੰਡਨ, ਵਿਪੁਲ ਨਾਰੰਗ, ਸ਼ਿਵਮ ਬਜਾਜ, ਦਮਨ ਸਿੰਘ, ਸੁਖਦੇਵ ਸ਼ਰਮਾ, ਰਾਜੇਸ਼ ਮਲਿਕ ਮੌਜੂਦ ਸਨ।