Uncategorized
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਰੋਟਰੀ ਭਵਨ ਵਿਖੇ ਰੋਟਰੀ ਕਲੱਬ ਦੇ ਪ੍ਰਧਾਨ ਕਿਰਪਾਲ ਸਿੰਘ ਮੱਕੜ ਦੀ ਅਗਵਾਈ ਵਿੱਚ ਲਗਾਇਆ ਗਿਆ ਲੰਗਰ

(ਪੰਜਾਬ) ਫਿਰੋਜਪੁਰ 23 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਲੰਗਰ ਗੁਰਦੁਆਰੇ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੁਆਰਾ ਸਾਂਝੇ ਤੌਰ ਤੇ ਕੀਤੇ ਜਾਣ ਵਾਲਾ ਸਮੂਹਿਕ ਭੋਜਨ ਹੈ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਸਮਾਜ ਦਾ ਅਨਿੱਖੜਵਾਂ ਅੰਗ ਹੈ। ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਇਕ ਹੀ ਬਰਤਨ ਵਿੱਚ ਬਣੇ ਭੋਜਨ ਮਿਲ ਬੈਠ ਕੇ ਖਾਂਦੇ ਹਨ। ਇਸੇ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਰੋਟਰੀ ਕਲੱਬ ਫਿਰੋਜਪੁਰ ਨੇ ਪ੍ਰਧਾਨ ਕਿਰਪਾਲ ਸਿੰਘ ਮੱਕੜ ਦੀ ਅਗਵਾਈ ਹੇਠ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇ ਸ਼ਹੀਦੀ ਪੁਰਬ ਨੂੰ ਸਮਰਪਿਤ ਰੋਟਰੀ ਭਵਨ ਵਿਖੇ ਲੰਗਰ ਸੇਵਾ ਕੀਤੀ। ਇਸ ਮੌਕੇ ਪਰੋਜੇਕਟ ਚੇਅਰਮੈਨ ਸੁਖਵਿੰਦਰ ਖੰਨਾ , ਸਕੱਤਰ ਸੰਦੀਪ ਸਿੰਗਲਾਂ,ਕੈਸ਼ੀਅਰ ਦਿਨੇਸ਼ ਕਟਾਰੀਆ,ਅਜੈ ਬਜਾਜ, ਡਾਕਟਰ ਸੁਰਿੰਦਰ ਸਿੰਘ ਕਪੂਰ,ਰਕੇਸ਼ ਚਾਵਲਾ,ਹਰਦੀਪ ਸਿੰਘ,ਮਨਦੀਪ ਸਿੰਘ,ਹਾਜ਼ਰ ਸਨ। ਰੋਟਰੀ ਕਲੱਬ ਫਿਰੋਜਪੁਰ ਦੀ ਸਾਰੀ ਟੀਮ ਨੇ ਲੰਗਰ ਦੀ ਭਰਪੂਰ ਸੇਵਾ ਕੀਤੀ।
ਪ੍ਰਧਾਨ ਕਿਰਪਾਲ ਸਿੰਘ ਮੱਕੜ ਨੇ ਆਈ ਸਾਰੀ ਟੀਮ ਦਾ ਧੰਨਵਾਦ ਕੀਤਾ ਤੇ ਏਸੇ ਤਰ੍ਹਾਂ ਸਮਾਜ ਸੇਵਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।




