ਸਿੱਖਿਆ ਵਿਭਾਗ ਵੱਲੋਂ ਇੱਕ ਰੋਜ਼ਾ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਐਡਵੋਕੈਸੀ ਟੇਨਿੰਗ ਆਯੋਜਿਤ

ਸਿੱਖਿਆ ਵਿਭਾਗ ਵੱਲੋਂ ਇੱਕ ਰੋਜ਼ਾ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਐਡਵੋਕੈਸੀ ਟੇਨਿੰਗ ਆਯੋਜਿਤ

ਕਿਸ਼ੋਰਾ ਦੀ ਊਰਜਾ ਨੂੰ ਸਹੀ ਦਿਸ਼ਾ ਅਤੇ ਸੇਧ ਦੇਣਾ ਅੱਜ ਦੇ ਸਮੇਂ ਦੀ ਲੋੜ – ਅਮ੍ਰਿਤ ਸਿੰਘ

ਫਿਰੋਜ਼ਪੁਰ 02 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਅਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਲ਼ ਅੱਜ
ਸਥਾਨਕ ਜੈਨੇਸੀਸ ਡੈਂਟਲ ਕਾਲਜ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ( ਸੈ.ਸਿੱ) ਕਵਲਜੀਤ
ਸਿੰਘ ਹਮਜਾ ਅਤੇ ਡਿਪਟੀ ਡੀ.ਈ ਓ ਕੋਮਲ ਅਰੋੜਾ ਦੀ ਅਗਵਾਈ ਵਿੱਚ ਅਤੇ ਪ੍ਰਿੰਸੀਪਲ ਡਾ. ਪ੍ਰਸ਼ੋਤਮ , ਡਾ.ਸਤਿੰਦਰ ਸਿੰਘ ਦੀ ਦੇਖ ਰੇਖ ਵਿੱਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਇੱਕ ਰੋਜ਼ਾ ਐਡਵੋਕੈਸੀ ਟ੍ਰੇਨਿੰਗ ਆਯੋਜਿਤ ਕੀਤੀ ਗਈ । ਡਿਪਟੀ ਕਮਿਸ਼ਨਰ ਫਿਰੋਜਪੁਰ ਅੰਮ੍ਰਿਤ ਸਿੰਘ ਆਈ ਏ ਐਸ ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ। ਮੈਡਮ ਅੰਮ੍ਰਿਤ ਸਿੰਘ
ਅਤੇ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਡਾ. ਬੋਬੀ ਗੁਲਾਟੀ ਨੇ ਆਪਣੇ ਆਪਣੇ ਸਬੰਧੋਨ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸ਼ੋਰਾਂ ਦੀ ਊਰਜਾ ਨੂੰ ਸਹੀ ਤਰੀਕੇ ਨਾਲ ਵਰਤਣਾ ਅਤੇ ਸਹੀ ਸੇਧ ਦੇਣਾ ਬਹੁਤ ਜਰੂਰੀ ਹੈ । ਕਿਸ਼ੋਰ ਸਾਡੇ ਦੇਸ਼ ਦਾ ਭਵਿਖ ਹਨ ਅਤੇ ਭਵਿੱਖ ਤਾਂ ਹੀ ਉੱਜਵਲ ਹੋਵੇਗਾ ਜੇ ਕਿਸ਼ੋਰ ਆਪਣੀ ਊਰਜਾ ਨੂੰ ਉਪਯੋਗੀ ਪਾਸੇ ਲਗਾਏਗਾ। ਵਧੇਰੇ ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ , ਉਮੇਸ਼ ਕੁਮਾਰ ਸਟੇਟ ਅਵਾਰਡੀ, ਦਵਿੰਦਰ ਨਾਥ ਅਤੇ ਕੋਆਰਡੀਨੇਟਰ ਕਮਲ ਸ਼ਰਮਾ ਨੇ ਦਸਿਆ ਕਿ ਇਸ ਟ੍ਰੇਨਿੰਗ ਵਿੱਚ ਵੱਖ ਵੱਖ ਸਕੂਲਾਂ ਤੋ 450 ਤੋ ਵੱਧ ਅਧਿਆਪਕਾਂ ਨੇ ਹਿਸਾ ਲਿਆ। ਡਾ. ਸਤਿੰਦਰ ਸਿੰਘ ਨੇ ਜੀਵਨ ਕੌਸ਼ਲਾ ਬਾਰੇ, ਡਾਕਟਰ ਪਰਮਵੀਰ ਸਿੰਘ ਨੇ ਗਰੋਇੰਗ ਅੱਪ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਮੈਡਮ ਮੀਨਾਕਸ਼ੀ ਸਟੇਟ ਅਵਾਰਡੀ ਨੇ ਐਚ ਆਈ ਵੀ ਏਡਜ਼ ਦੇ ਫੈਲਣ ਦੇ ਕਾਰਣ, ਪਰਭਾਵ ਅਤੇ ਰੋਕਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਦਸਿਆ ਅਤੇ ਜੀਵਨ ਕੋਸ਼ਲਾ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ , ਹੈਡਮਾਸਟਰ ਅਤੇ ਸਕੂਲ ਅਧਿਆਪਕ ਹਾਜਰ ਸਨ। ਜਿਨ੍ਹਾਂ ਵਿੱਚ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਰਾਜੇਸ਼ ਮਹਿਤਾ , ਬੀ ਐਨ ਓ ਰੁਪਿੰਦਰ ਕੌਰ, ਸਤਿੰਦਰ ਕੌਰ, ਸ਼ਾਲੂ ਰਤਨ, ਰਵੀਇੰਦਰ ਸਿੰਘ, ਰਤਨਦੀਪ ਸਿੰਘ, , ਬੀ.ਐਮ ਵਿਗਿਆਨ ਹਰਜਿੰਦਰ ਸਿੰਘ , ਸੁਮਿਤ ਗਲਹੋਤਰਾ , ਗੁਰਪ੍ਰੀਤ ਸਿੰਘ ਭੁੱਲਰ, ਅਮਿਤ ਅਨੰਦ , ਕਮਲ ਵਧਵਾ , ਗਗਨ ਗੱਖੜ , ਬੀ ਐਮ ਗੁਰਮੀਤ ਸਿੰਘ, ਬਲਵਿੰਦਰ ਸਿੰਘ , ਮਨਜੀਤ ਸਿੰਘ , ਨਰੇਸ਼ ਕੁਮਾਰ , ਗੁਰਦਿੱਤਾ ਮਲਹੋਤਰਾ , ਲਵਦੀਪ ਸਿੰਘ, ਦਿਨੇਸ਼ ਕੁਮਾਰ, ਸਟੈਨੋਗ੍ਰਾਫ਼ਰ ਸੁਖਚੈਨ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>गौ सेवा में अग्रसर फिरोजपुर शहर की श्री बाल गोपाल गौ सेवा सोसायटी, गोधाम उपचार केंद्र जीरा गेट फिरोजपुर शहर</em>

Fri Dec 2 , 2022
गौ सेवा में अग्रसर फिरोजपुर शहर की श्री बाल गोपाल गौ सेवा सोसायटी, गोधाम उपचार केंद्र जीरा गेट फिरोजपुर शहर फिरोजपुर 02 दिसंबर {कैलाश शर्मा जिला विशेष संवाददाता}:= श्री बाल गोपाल गौ सेवा सोसायटी गोधाम उपचार केंद्र जीरा गेट फिरोजपुर शहर दिन रात गौ सेवा में लिप्त। यह सदस्य बीमार […]

You May Like

Breaking News

advertisement