ਦੇਸ਼ ਦੀ ਵੰਡ ਕਾਰਨ ਪੀੜਤ’ ਲੋਕਾਂ ਦੀ ਯਾਦ ਵਿੱਚ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ

‘ਦੇਸ਼ ਦੀ ਵੰਡ ਕਾਰਨ ਪੀੜਤ’ ਲੋਕਾਂ ਦੀ ਯਾਦ ਵਿੱਚ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ

ਗੱਟੀ ਰਾਜੋ ਕੇ ਸਕੂਲ ਵਿੱਚ ਦਿੱਤੀ ਭਾਵ ਪੂਰਨ ਸ਼ਰਧਾਂਜਲੀ

ਫਿਰੋਜ਼ਪੁਰ 14 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਆਜ਼ਾਦੀ ਦਿਹਾੜਾ ਜਿੱਥੇ ਪੂਰੇ ਦੇਸ਼ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ , ਉੱਥੇ ਦੇਸ਼ ਦੀ ਵੰਡ ਮੌਕੇ ਹੋਏ ਦੰਗਿਆਂ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਬਹੁਤ ਵੱਡੇ ਉਜਾੜੇ ਦੇ ਪ੍ਰਭਾਵਿਤ ਲੋਕਾਂ ਦੀ ਯਾਦ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਐਨ ਸੀ ਸੀ ਯੂਨਿਟ ਅਤੇ ਸ਼ਹੀਦ ਭਗਤ ਸਿੰਘ ਹਾਊਸ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਦੀ ਵੰਡ ਤੋਂ ਪੀੜਤ ਲੋਕਾਂ ਨੂੰ ਭਾਵ ਪੂਰਨ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾ ਰਾਹੀਂ ਮਾਹੌਲ ਨੂੰ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿੱਥੇ ਦੇਸ਼ ਭਗਤ ਅਤੇ ਆਜ਼ਾਦੀ ਘੁਲਾਟੀਆਂ ਦੀਆ ਕੁਰਬਾਨੀਆਂ ਦੀ ਬਦੋਲਤ ਦੇਸ਼ ਨੂੰ ਅੰਗਰੇਜ਼ਾਂ ਦੀ 200 ਸਾਲ ਤੋਂ ਵੱਧ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਟਕਾਰਾ ਮਿਲਿਆ, ਉਥੇ ਦੇਸ਼ ਦੀ ਵੰਡ ਕਾਰਨ ਦੇਸ਼ ਵਾਸੀਆਂ ਵਿਸ਼ੇਸ਼ ਤੌਰ ਤੇ ਪੰਜਾਬੀਆਂ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਬਹੁਤ ਵੱਡਾ ਉਜਾੜਾ ਹੋਇਆ। ਅੱਜ ਦੇ ਦਿਨ ਜੋ ਕਿ ਪਿਛਲੇ ਸਦੀ ਵਿੱਚ ਹੋਏ ਸਭ ਤੋਂ ਵੱਡੇ ਮਨੁੱਖੀ ਉਜਾੜੇ ਦੀ ਦੁਖਦਾਈ ਯਾਦ ਦਿਵਾਉਂਦਾ ਹੈ।
ਸਕੂਲੀ ਵਿਦਿਆਰਥੀਆਂ ਨੇ ਭਾਵਪੂਰਨ ਸੱਭਿਆਚਾਰਕ ਸਮਾਗਮ ਰਾਹੀਂ ਜਿਥੇ ਦੇਸ਼ ਪ੍ਰੇਮ ਦੀ ਗੱਲ ਕੀਤੀ, ਉਥੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਉੱਪਰ ਵੀ ਸੰਜੀਦਗੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ।
ਸਕੂਲ ਅਧਿਆਪਕ ਪ੍ਰਿਤਪਾਲ ਸਿੰਘ ਸਟੇਟ ਅਵਾਰਡੀ, ਗੁਰਪ੍ਰੀਤ ਕੌਰ ਅਤੇ ਵਿਸ਼ਾਲ ਗੁਪਤਾ ਨੇ ਵੀ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਦੇਸ਼ ਦੀ ਆਜ਼ਾਦੀ ਦੀ ਮਹੱਤਤਾ ਉੱਪਰ ਵਿਚਾਰ ਰੱਖੇ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਸਕੂਲ ਸਟਾਫ ਤਜਿੰਦਰ ਸਿੰਘ,ਗੁਰਪ੍ਰੀਤ ਕੌਰ, ਬਲਵਿੰਦਰ ਕੋਰ, ਗੀਤਾ,ਪ੍ਰਿਅੰਕਾ ਜੋਸ਼ੀ, ਵਿਜੇ ਭਾਰਤੀ, ਸੰਦੀਪ ਕੁਮਾਰ, ਮਨਦੀਪ ਸਿੰਘ , ਪ੍ਰਿਤਪਾਲ ਸਿੰਘ,ਵਿਸ਼ਾਲ ਗੁਪਤਾ ,ਅਰੁਣ ਕੁਮਾਰ ਅਮਰਜੀਤ ਕੌਰ ,ਦਵਿੰਦਰ ਕੁਮਾਰ, ਪ੍ਰਵੀਨ ਬਾਲਾ,ਮਹਿਮਾ ਕਸ਼ਅਪ, ਸਰੂਚੀ ਮਹਿਤਾਂ, ਸੁਚੀ ਜੈਨ,ਸ਼ਵੇਤਾ ਅਰੋੜਾ ,ਆਚਲ ਮਨਚੰਦਾ, ਨੈਂਸੀ ,ਬਲਜੀਤ ਕੌਰ ,ਕੰਚਨ ਬਾਲਾ, ਜਸਪਾਲ ਸਿੰਘ , ਰਜਨੀ ਬਾਲਾ ਅਤੇ ਦੀਪਕ ਕੁਮਾਰ ਨੇ ਵਿਸ਼ੇਸ਼ ਯੋਗਦਾਨ ਪਾਇਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

77वें स्वतंत्रता दिवस के अवसर पर फिरोजपुर मंडल के सभी प्रमुख रेलवे स्टेशनों को तिरंगे रंग वाली रोशनी से दिनांक 13 से 17 अगस्त तक सजाया गया

Tue Aug 15 , 2023
फिरोजपुर 14 अगस्त {कैलाश शर्मा जिला विशेष संवाददाता}= 77वें स्वतंत्रता दिवस के अवसर पर फिरोजपुर मंडल के सभी प्रमुख रेलवे स्टेशनों को तिरंगे के रंग वाली लाइटों से दिनांक 13 से 17 अगस्त तक के लिए सजाया गया है। फिरोजपुर मंडल के प्रमुख रेलवे स्टेशनों अमृतसर, लुधियाना, जम्मू तवी, जालंधर […]

You May Like

Breaking News

advertisement