Uncategorized
ਵਿਸ਼ਵ ਪੋਲਿਓ ਦਿਵਸ ਨੂੰ ਪੋਲੀਓ ਦੇ ਬਚਾਓ ਵਾਸਤੇ ਲਗਾਇਆ ਗਿਆ ਜਾਗਰੂਕਤਾ ਕੈਂਪ

(ਪੰਜਾਬ) ਫਿਰੋਜਪੁਰ 25 ਅਕਤੂਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਵਿਸ਼ਵ ਪੋਲਿੳ ਦਿਵਸ ਜਿਹੜਾ ਕਿ ਵਿਸ਼ਵ ਭਰ ਵਿੱਚ 24 ਅਕਤੂਬਰ ਨੂੰ ਪੋਲੀੳ ਦੇ ਬਚਾਓ ਵਾਸਤੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਹ ਅੰਗਹੀਣ ਰੋਗ ਪੋਲੀੳ ਵਾਇਰਸ ਦੇ ਕਾਰਨ ਹੁੰਦਾ ਹੈ। ਇਹ ਦਿਨ ਛੋਟੇ ਬੱਚਿਆਂ ਨੂੰ ਪੋਲੀੳ ਦੀਆਂ ਬੂੰਦਾਂ ਪਿਲਾਉਣ ਲਈ ਉਤਸ਼ਾਹਿਤ ਕਰਨ ਲਈ ਵੀ ਮਨਾਇਆ ਜਾਂਦਾ ਹੈ। ਰੋਟਰੀ ਕਲੱਬ ਇੰਨਰਨੈਸ਼ਨਲ ਨੇ 1979 ਵਿਚ ਇਸ ਵਾਇਰਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਤੇ 1985 ਵਿਚ ਇਸ ਕੰਮ ਨੂੰ ਹੋਰ ਮਜ਼ਬੂਤ ਕਰਨ ਲਈ “ਪਲਸ ਪੋਲੀੳ “ ਦਾ ਨਾਮ ਦਿੱਤਾ ਹੁਣ ਤੱਕ ਰੋਟਰੀ ਕਲੱਬ ਇੰਟਰਨੈਸ਼ਨਲ ਇਸ ਵਾਇਰਸ ਨੂੰ ਖਤਮ ਕਰਨ ਲਈ ਕਾਫੀ ਅੱਗੇ ਵਧ ਚੁੱਕਾ ਹੈ। ਪਲਸ ਪੋਲੀੳ ਜਾਗਰੂਕਤਾ ਸਬੰਧੀ ਅੱਜ ਰੋਟਰੀ ਕਲੱਬ ਫਿਰੋਜਪੁਰ ਨੇ ਕਈ ਪਬਲਿਕ ਧਾਂਵਾਂ ਤੇ ਪ੍ਰਧਾਨ ਕਿਰਪਾਲ ਸਿੰਘ ਮਕੜ ਦੀ ਅਗਵਾਈ ਹੇਠ ਪੋਲੀੳ ਦੇ ਖਾਤਮੇ ਲਈ ਬੈਨਰ ਲਗਾਏ। ਸਕਤਰ ਸੰਦੀਪ ਸਿੰਗਲਾਂ ਤੇ ਡਾਕਟਰ ਸੁਰਿੰਦਰ ਸਿੰਘ ਕਪੂਰ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ।



