ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਬਸਤੀ ਬੇਲਾ ਸਿੰਘ ਸਕੂਲ ਅੱਵਲ

ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਬਸਤੀ ਬੇਲਾ ਸਿੰਘ ਸਕੂਲ ਅੱਵਲ

ਨੰਨੇ ਬਾਲ ਵਿਗਿਆਨੀਆਂ ਨੇ ਵੱਖ ਵੱਖ ਥੀਮਾ ਤੇ ਬਣਾਏ ਆਪਣੇ ਮਾਡਲਾਂ ਰਾਹੀ ਕੀਤਾ ਪ੍ਰਭਾਵਿਤ

ਫਿਰੋਜ਼ਪੁਰ 29 ਨਵੰਬਰ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}:=

ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ( ਸੈ.ਸਿ) ਚਮਕੌਰ ਸਿੰਘ , ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ, ਡੀ ਐਮ ਵਿਗਿਆਨ ਉਮੇਸ਼ ਕੁਮਾਰ ਸਟੇਟ ਅਵਾਰਡੀ ਦੀ ਅਗਵਾਈ ਅਤੇ ਪ੍ਰਿਸੀਪਲ ਸੁਨੀਤਾ ਰਾਣੀ ਦੀ ਦੇਖ ਰੇਖ ਵਿੱਚ ਕਰੀਆਂ ਪਹਿਲਵਾਨ ਵਿਖੇ ਕਰਵਾਏ ਗਏ ਸਾਲ 2022-23 ਆਰ ਏ ਏ ਅਧੀਨ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਅੱਵਲ ਰਿਹਾ ਹੈ ।ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਅਤੇ ਡੀ ਐਮ ਵਿਗਿਆਨ ਉਮੇਸ਼ ਕੁਮਾਰ ਸਟੇਟ ਅਵਾਰਡੀ ਨੇ ਆਪਣੇ ਆਪਣੇ ਸੰਬੋਧਨ ਵਿੱਚ ਨੰਨੇ ਬਾਲ ਵਿਗਿਆਨੀਆਂ ਨੁੰ ਜਿੱਥੇ ਵਿਗਿਆਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਉੱਥੇ ਉਹਨਾਂ ਨੂੰ ਅੰਧ ਵਿਸ਼ਵਾਸਾਂ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਕਿਹਾ।ਪ੍ਰਿੰਸੀਪਲ ਸੁਨੀਤਾ ਰਾਣੀ ਅਤੇ ਮੀਡੀਆ ਕੋਆਰਡੀਨੇਟਰ ਕਮਲ ਸ਼ਰਮਾ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਬਲਾਕ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲੀਆਂ ਕੁੱਲ 22 ਟੀਮਾਂ ਨੇ ਹਿੱਸਾ ਲਿਆ ਅਤੇ ਨੰਨੇ ਬਾਲ ਵਿਗਿਆਨਿਕਾ ਨੇ ਆਪਣੇ ਮਾਡਲਾਂ ਰਾਹੀ ਸਭ ਨੂੰ ਪ੍ਰਭਾਵਿਤ ਕੀਤਾ । ਵਿੱਦਿਆਰਥੀਆ ਨੇ ਖੇਤੀਬਾੜੀ ਅਤੇ ਭੋਜਨ ਸੰਭਾਲ਼, ਊਰਜਾ ਦੇ ਨਵੇ ਰੂਪ, ਸਿਹਤ, ਵਾਤਾਵਰਣੀ ਸਮੱਸਿਆ , ਰੋਜ਼ਾਨਾ ਜੀਵਨ ਚ ਵਿਗਿਆਨ, ਕੁਦਰਤੀ ਆਫ਼ਤਾਂ ਦਾ ਪ੍ਰੰਬੰਧਨ, ਵਿਗਿਆਨ ਖੇਡਾਂ ਆਦਿ 6 ਥੀਮਾ ਤੇ ਆਪਣੇ ਮਾਡਲ ਬਣਾਏ ਅਤੇ ਇੱਕ ਦੂਜੇ ਨੂੰ ਵੱਧੀਆ ਕੰਮਪੀਟੀਸ਼ਨ ਦਿੱਤਾ । ਵਿਗਿਆਨ ਪ੍ਰਦਰਸ਼ਨੀ ਵਿੱਚ ਸਹਸ ਸਕੂਲ ਬਸਤੀ ਬੇਲਾ ਸਿੰਘ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਦੇ ਮਾਰਗ ਦਰਸ਼ਨ ਅਤੇ ਸਾਇੰਸ ਮਿਸਟ੍ਰੈਸ ਸੁਖਪ੍ਰੀਤ ਕੌਰ ਦੀ ਅਗਵਾਈ ਵਿੱਚ ਵਿਦਿਆਰਥੀ ਸੁਮਨਪ੍ਰੀਤ ਸਿੰਘ ਦੁਆਰਾ ਬਣਾਏ ਲਾਈਟ ਫੈਡਿਲਟੀ ਦੇ ਮਾਡਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਸਰਕਾਰੀ ਜੂਨੀਅਰ ਲੈਵਲ ਤੇ ਸਰਕਾਰੀ ਹਾਈ ਸਕੂਲ ਵਾੜਾ ਪੋਹਵੀੜਿਆ ਦੀ ਵਿਦਿਆਰਥਣ ਪ੍ਰਿਆ ਅੱਵਲ ਰਹੀ। ਸੀਨੀਅਰ ਪੱਧਰ ਤੇ ਸਸਸਸ ਸ਼ਕੂਰ ਨੇ ਦੂਜਾ ਅਤੇ ਸਸਸਸ ਗੱਟੀ ਰਾਜੋ ਕੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜੂਨੀਅਰ ਪੱਧਰ ਤੇ ਸ ਹ ਸ ਜੰਡਵਾਲਾ ਨੇ ਦੂਜਾ ਅਤੇ ਸ ਸ ਸ ਸ ਲੜਕੇ ਮੱਖੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਮੈਡਮ ਸੁਖਪ੍ਰੀਤ ਕੌਰ ਦੀ ਗਾਇੰਡੈਂਸ ਨਾਲ ਸੁਮਨਪ੍ਰੀਤ ਸਿੰਘ ਦੇ ਮਾਡਲ ਲਾਈਟ ਫੈਡਿਲਟੀ ਨੇ ਸਟੇਟ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਭਾਗ ਲਿਆ ਅਤੇ ਪੁਸ਼ਪਾਂ ਗੁਜਰਾਲ ਸਾਇੰਸ ਸਿਟੀ ਵਿਖੇ ਲਗਾਈ ਵਿਗਿਆਨ ਪ੍ਰਦਰਸ਼ਨੀ ਵਿੱਚ ਇੱਕ ਹਜ਼ਾਰ ਰੁਪਏ ਦਾ ਨਗੰਦ ਪੁਰਸਕਾਰ ਵੀ ਜਿੱਤੀਆਂ ।
ਇਸ ਮੌਕੇ ਬੀ ਐਮ ਵਿਗਿਆਨ ਸੁਮਿਤ ਗਲਹੋਤਰਾ, ਕਮਲ ਵਧਵਾ, ਅਮਿਤ ਆਨੰਦ, ਗੁਰਪ੍ਰੀਤ ਸਿੰਘ ਭੁੱਲਰ , ਹਰਜਿੰਦਰ ਸਿੰਘ, ਗਗਨ ਗੱਖੜ , ਸਕੂਲ ਸਟਾਫ ਕਮਲਜੀਤ ਸਿੰਘ , ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਜਸਪ੍ਰੀਤ ਸਿੰਘ, ਮੀਨੂੰ ਕਪੂਰ, ਗੀਤਿਕਾ, ਰਣਜੀਤ ਕੌਰ ਆਦਿ ਨੇ ਵਿਦਿਆਰਥੀ ਦੀ ਉਪਲਬਧੀ ਤੇ ਵਧਾਈ ਦਿੱਤੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

मांगों को लेकर धरने पर बैठे विद्युत विभाग के कर्मचारी

Tue Nov 29 , 2022
मांगों को लेकर धरने पर बैठे विद्युत विभाग के कर्मचारी ✍️संवाददाता पुष्कर शर्मा कन्नौज l ऊर्जा नियमों के सुचारू संचालन सेवा उपरांत पदोन्नत कार्मिकों की सुरक्षा इलेक्ट्रिक सिटी रिफॉर्म एक्ट जैसी विभिन्न मांगों के साथ वेतन विसंगतियां दूर करने को लेकर विद्युत कर्मचारी संयुक्त संघर्ष समिति उत्तर प्रदेश के तत्वाधान […]

You May Like

Breaking News

advertisement