ਭਗਤੀ ਭਜਨ ਗਰੁੱਪ,ਲੋਕ ਸੇਵਾ ਸਮਿਤੀ ਅਤੇ ਬਲਵੰਤ ਸਿੰਘ ਸਿੱਧੂ ਪ੍ਰਧਾਨ ਲਾਇਫ਼ ਗਰੁੱਪ ਵੱਲੋਂ ਹਾੜ੍ਹ ਪੀੜਤਾਂ ਦੀ ਮਦੱਦ ਅਤੇ ਪਸ਼ੂਆਂ ਦਾ ਚਾਰਾ, ਤੂੜੀ ਵੰਡਿਆ

ਭਗਤੀ ਭਜਨ ਗਰੁੱਪ,ਲੋਕ ਸੇਵਾ ਸਮਿਤੀ ਅਤੇ ਬਲਵੰਤ ਸਿੰਘ ਸਿੱਧੂ ਪ੍ਰਧਾਨ ਲਾਇਫ਼ ਗਰੁੱਪ ਵੱਲੋਂ ਹਾੜ੍ਹ ਪੀੜਤਾਂ ਦੀ ਮਦੱਦ ਅਤੇ ਪਸ਼ੂਆਂ ਦਾ ਚਾਰਾ, ਤੂੜੀ ਵੰਡਿਆ

ਫਿਰੋਜ਼ਪਰ 24 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸ਼੍ਰੀ ਧਰਮਪਾਲ ਬਾਸਲ ਜੀ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ  ਫਿਰੋਜ਼ਪੁਰ), ਭਗਤੀ ਭਜਨ ਗਰੁੱਪ, ਸਰੱਹਦੀ ਲੋਕ ਸੇਵਾ ਸਮਿਤੀ ਅਤੇ ਸਰਦਾਰ ਬਲਵੰਤ ਸਿੰਘ ਸਿੱਧੂ (ਪ੍ਰਧਾਨ ਲਾਇਫ ਗਰੁੱਪ) ਵੱਲੋ ਬਾਰਡਰ ਇਲਾਕੇ ਵਿੱਚ ਹੜ੍ਹ ਪੀੜਤਾ ਦੀ ਮਦਦ ਕੀਤੀ ਗਈ ਅਤੇ ਉਹਨਾ ਦੇ ਪਸ਼ੂਆ ਲਈ ਹਰੇ ਚਾਰੇ ਅਤੇ ਤੂੜੀ ਦਾ ਪ੍ਰਬੰਧ ਕਰਕੇ ਪਿੰਡ ਝੁੱਗੇ ਹਜਾਰਾ ਸਿੰਘ ਵਿਖੇ ਵਿਤਰਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੀ.ਓ  ਡਾਂ. ਐਸ ਕੇ ਸੋਨਕਰ(136 ਬਟਾਲੀਅਨ ਬੀ.ਐਸ.ਐਫ), ਆਰ. ਪੀ.ਐਸ ਰਾਠੋਰ, ਪ੍ਰਮੋਦ ਸਕਸੈਨਾ ਮੌਜੂਦ ਰਹੇ। ਸ਼੍ਰੀ ਧਰਮਪਾਲ ਬਾਸਲ ਜੀ ਵੱਲੋ ਪ੍ਰਸ਼ਾਸ਼ਨ ਨਾਲ ਮਿਲ ਕੇ ਪਹਿਲਾ ਵੀ ਹੜ੍ਹ ਪੀੜਤਾ ਲਈ ਮਦਦ ਕੀਤੀ ਗਈ ਸੀ। ਇਸ ਕੰਮ ਲਈ ਵੱਖ-ਵੱਖ ਟੀਮਾ ਤਿਆਰ ਕੀਤੀਆ ਗਈਆ ਸਨ ਅਤੇ ਹੁਣ ਬੇਜੁਬਾਨਾ ਲਈ ਚਾਰਾ ਵੰਡਣ ਦਾ ਕੰਮ ਕੀਤਾ ਗਿਆ। ਸ਼੍ਰੀ ਧਰਮਪਾਲ ਬਾਸਲ ਜੀ ਵੱਲੋ ਭਰੋਸਾ ਦਵਾਇਆ ਗਿਆ ਕਿ ਉਹਨਾ ਵੱਲੋ ਅੱਗੇ ਹਰ ਸੰਭਵ ਮਦਦ ਕੀਤੀ ਜਾਵੇਗੀ ਜਿਵੇ ਕਿ ਮੈਡੀਕਲ ਸਹੂਲਤ, ਮੈਡੀਕਲ ਕੈਂਪ ਆਦਿ। ਇਸ ਮੌਕੇ ਤੇ ਪਿੰਡ ਵਾਸੀਆ ਵਲੋ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਪਿੰਡ ਵਾਸੀ ਗੁਰਚਰਨ ਸਿੰਘ ਅਤੇ ਬਲਜੀਤ ਸਿੰਘ ਗਡੋਡੂ ਵਲੋ ਵੀ ਵਿਸ਼ੇਸ਼ ਸਹਿਯੋਗ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਜਿਲਾਂ ਫਿਰੋਜਪੁਰ ਐਨ. ਜੀ.ੳਜ਼ ਕੋਆਰਡੀਨੇਸ਼ਨ ਕਮੇਟੀ ਵੱਲੋ ਚੰਦ੍ਰਯਾਨ -3 ਨੂੰ ਚੰਦਰਮਾ ਤੇ ਪਹੁੰਚਣ ਤੇ ਇਸਰੋ ਦੇ ਵਿਗਿਆਨਕਾ ਨੂੰ ਬਹੁਤ - ਬਹੁਤ ਵਧਾਈ

Thu Aug 24 , 2023
ਜਿਲਾਂ ਫਿਰੋਜਪੁਰ ਐਨ. ਜੀ.ੳਜ਼ ਕੋਆਰਡੀਨੇਸ਼ਨ ਕਮੇਟੀ ਵੱਲੋ ਚੰਦ੍ਰਯਾਨ -3 ਨੂੰ ਚੰਦਰਮਾ ਤੇ ਪਹੁੰਚਣ ਤੇ ਇਸਰੋ ਦੇ ਵਿਗਿਆਨਕਾ ਨੂੰ ਬਹੁਤ – ਬਹੁਤ ਵਧਾਈ ਫਿਰੋਜ਼ਪੁਰ 24 ਅਗਸਤ{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ} ਤਲ਼ਵੰਡੀ ਭਾਈ :- ਜਿਲਾਂ ਫਿਰੋਜਪੁਰ ਐਨ. ਜੀ.ੳਜ਼ ਕੋਆਰਡੀਨੇਸ਼ਨ ਕਮੇਟੀ ਦੇ ਜ਼ਿਲਾ ਚੇਅਰਮੈਨ ਡਾ. ਬੀ. ਐਲ. ਪਸਰੀਚਾ ਅਤੇ ਤਲਵੰਡੀ ਭਾਈ ਬ੍ਰਾਂਚ ਦੇ […]

You May Like

Breaking News

advertisement