ਸਾਂਦੇ ਹਾਸ਼ਮ ਸਕੂਲ ਵਿੱਚ ਸ਼ੁਰੂ ਹੋਵੇਗੀ “ ਬਿਜਨੈੱਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ”

ਸਾਂਦੇ ਹਾਸ਼ਮ ਸਕੂਲ ਵਿੱਚ ਸ਼ੁਰੂ ਹੋਵੇਗੀ “ ਬਿਜਨੈੱਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ”
ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਨ ਦੀ ਸ਼ੁਰੂਆਤ, ਸਕੂਲ ਪੱਧਰ ਤੋਂ ਬਿਜਨੈੱਸ ਵੀ ਕਰਣਗੇ ਵਿਦਿਆਰਥੀ

11ਵੀ ਦੇ ਵਿਦਿਆਰਥੀਆਂ ਲਈ ਪ੍ਰੋਜੈਕਟ ਸ਼ੁਰੂ ਕਰਣ ਦੀ ਯੋਜਨਾ

ਫਿਰੋਜ਼ਪੁਰ 11 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕਰਣ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਲੜੀ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ
ਜਿਸ “ ਬਿਜਨੈੱਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ” ਨੂੰ ਲਾਂਚ ਕੀਤਾ ਹੈ , 11 ਵੀਂ ਦੇ ਵਿਦਿਆਰਥੀਆਂ ਨੂੰ ਪਹਿਲੇ ਪੜਾਅ ਤੋਂ ਹੀ ਸਰਕਾਰ ਦੇ ਇਸ ਪ੍ਰਜੈਕਟ ਤੋਂ ਸਿੱਖਣ ਦਾ ਫ਼ਾਇਦਾ ਮਿਲਣਾ ਸ਼ੁਰੂ ਹੋਇਆ ਸੀ

ਇਸ ਸਕੀਮ ਦੇ ਸਟੇਟ ਨੋਡਲ ਅਫਸਰ ਸਹਾਇਕ ਡਾਇਰੈਕਟਰ ਜੋਤੀ ਸੋਨੀ ਨੇ ਦੱਸਿਆ ਕਿ ਵਿਦਿਆਰਥੀਆ ਦੀਆਂ ਵਪਾਰਕ ਉੱਦਮੀ ਬਨਣ ਦੀਆਂ ਇੱਛਾਵਾਂ ਨੂੰ ਵਿਵਾਹਰਕ ਰੂਪ ਦੇਣ ਲਈ ਸਰਕਾਰ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ । ਪਹਿਲੇ ਪੜਾਅ ਵਿੱਚ 31 ਮਾਰਚ 2023 ਤੱਕ ਸੂਬੇ ਦੇ 9 ਜ਼ਿਲ੍ਹਿਆਂ ਦੇ 31 ਸਰਕਾਰੀ ਸਕੂਲਾਂ ਵਿੱਚ ਇਸਨੂੰ ਪਾਇਲਟ ਪ੍ਰੋਜੈਕਟ ਵਜੋਂ ਚਲਾਇਆ ਗਿਆ ਅਤੇ ਇਸ ਸੈਸ਼ਨ ਤੋਂ ਇਸਨੂੰ ਪੰਜਾਬ ਦੇ 240 ਸਰਕਾਰੀ ਸਕੂਲਾਂ ਵਿੱਚ ਇਸਨੂੰ ਚਲਾਇਆ ਜਾਵੇਗਾ ।
ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਸਰਾਂ ਅਤੇ ਡਿਪਟੀ ਡੀਈਓ ਪ੍ਰਗਟ ਬਰਾੜ ਨੇ ਦੱਸਿਆ ਕਿ ਪੰਜਾਬ ਵਿੱਚ ਵੀ ਇਹ ਪ੍ਰੋਜੈਕਟ ਬੈਗਲੂਰੂ ਦੀ ਉਦਯਮ ਫਾਉਡੇਸ਼ਨ ਨਾਲ ਮਿਲਕੇ ਚਲਾਇਆ ਗਿਆ ਹੈ।

ਪ੍ਰਿੰਸੀਪਲ ਸਰਕਾਰੀ ਸੀਨ ਸੈਕੰਡਰੀ ਸਕੂਲ ਸ਼ਾਲੁ ਰਤਨ ਨੇ ਦੱਸਿਆ ਕਿ ਸਕੂਲ ਵਿੱਚ ਬਿਜਨੈਸ ਬਲਾਸਟਰ ਯੰਗ ਇੰਟਰਪ੍ਰਿਨਿਓਰ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਕੀਮ ਦੇ ਤਹਿਤ ਪਹਿਲਾ ਵਿਦਿਆਰਥੀਆਂ ਤੋਂ ਬਿਜਨੈੱਸ ਪ੍ਰੋਪਜਲ ਲਏ ਜਾਣਗੇ , ਫਿਰ ਉਹਨਾਂ ਵਪਾਰਕ ਪ੍ਰਸਤਾਵਾਂ ਨੂੰ ਸਥਾਪਿਤ ਉਦਯੋਗਪੱਤੀਆ ਨਾਲ ਵਿਚਾਰਿਆ ਜਾਵੇਗਾ ਅਤੇ ਜੋ ਬਿਜਨੈੱਸ ਪ੍ਰੋਪਜਲ ਉੱਚਿਤ ਪਾਏ ਗਏ , ਉਹਨਾਂ ਪ੍ਰੋਪਜਲਾ ਲਈ 8 ਵਿਦਿਆਰਥੀਆਂ ਦਾ ਇੱਕ ਮਿਕਸ ਗਰੁੱਪ ਬਣਾ ਕੇ ਉਹਨਾਂ ਨੂੰ ਪੂਰਾ ਮਾਰਗਦਰਸ਼ਨ ਦਿੰਦੇ ਹੋਏ ਗਰੁਪ ਦੇ ਹਰ ਮੈਂਬਰ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ। ਜੋ ਇਸ ਪੈਸੇ ਨੂੰ ਆਪਣੇ ਬਿਜਨੈੱਸ ਪ੍ਰੋਪਜਲ ਸਫਲ ਬਣਾਉਣ ਲਈ ਲਗਾਉਣਗੇ। ਉਹਨਾਂ ਦੱਸਿਆ ਕਿ ਸਕੂਲ ਵਿੱਚ ਸਾਇੰਸ ਮਾਸਟਰ ਕਮਲ ਸ਼ਰਮਾ ਇਸ ਪ੍ਰੋਜੈਕਟ ਦੇ ਨੋਡਲ ਅਫ਼ਸਰ ਹੋਣਗੇ ਅਤੇ ਰਾਜੀਵ ਚੋਪੜਾ, ਗੁਰਬਖਸ਼ ਸਿੰਘ , ਲੈਕਚਰਾਰ ਕਾਮਰਸ ਰੋਹਿਤ ਪੂਰੀ , ਅਨਾ ਪੁਰੀ , ਦਵਿੰਦਰ ਨਾਥ, ਉਪਿੰਦਰ ਸਿੰਘ , ਸੁਨੀਤਾ , ਰਾਜਵਿੰਦਰ ਸਿੰਘ, ਸ਼ਵੇਤਾ, ਮੋਨਿਕਾ, ਗੁਰਜੋਤ ਕੌਰ, ਬੇਅੰਤ ਸ਼ਰਮਾ ਆਦਿ ਸਰਗਰਮ ਭੂਮਿਕਾ ਨਿਭਾਉਣਗੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਏ.ਡੀ.ਆਰ ਸੈਂਟਰ, ਫਿਰੋਜਪੁਰ ਦੇ ਕਿਡਜ਼ ਰੂਮ ਦਾ ਕਰਵਾਇਆ ਨਵੀਨੀਕਰਨ

Sat Aug 12 , 2023
ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਏ.ਡੀ.ਆਰ ਸੈਂਟਰ, ਫਿਰੋਜਪੁਰ ਦੇ ਕਿਡਜ਼ ਰੂਮ ਦਾ ਕਰਵਾਇਆ ਨਵੀਨੀਕਰਨ ਫਿਰੋਜ਼ਪੁਰ, 11 ਅਗਸਤ, 2023 ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਮਾਨਯੋਗ ਚੇਅਰਮੈਨ-ਕਮ-ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਸ੍ਰੀ ਵੀਰਇੰਦਰ ਅਗਰਵਾਲ ਜੀ ਵੱਲੋਂ ਅੱਜ ਏ.ਡੀ.ਆਰ ਸੈਂਟਰ, ਫਿਰੋਜਪੁਰ ਦੇ ਕਿਡਜ਼ ਰੂਮ ਜੋ ਕਿ […]

You May Like

Breaking News

advertisement