ਮੰਤਰੀ ਮੰਡਲ ਨੇ ਭਾਰਤੀਯ ਰੇਲ ਵਿਚ ਲਗਭਗ 32,500 ਕਰੋੜ ਰੁਪਏ ਦੀ ਕੁਲ 2339 ਕਿਲੋਮੀਟਰ ਦੀ ਸੱਤ ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮੰਜੂਰੀ ਦਿਤੀ

*ਮੰਤਰੀ ਮੰਡਲ ਨੇ ਭਾਰਤੀਯ ਰੇਲ ਵਿਚ ਲਗਭਗ 32,500 ਕਰੋੜ *ਰੁਪਏ ਦੀ ਕੁਲ 2339 ਕਿਲੋਮੀਟਰ ਦੀ ਸੱਤ ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮੰਜੂਰੀ ਦਿਤੀ*

ਫਿਰੋਜ਼ਪੁਰ 17 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਇਸ ਨਾਲ ਮੌਜੂਦਾ ਲਾਈਨ ਸਮਰਥਾ ਨੂੰ ਵਧਾਉਣਾ, ਟਰੇਨਾਂ ਦੀ ਆਵਾਜਾਈ ਸੁਚਾਰੂ ਬਨਾਉਣਾ, ਭੀੜ-ਭਾੜ ਘੱਟ ਕਰਨਾ ਅਤੇ ਯਾਤਰਾ ਅਤੇ
ਪਰਿਵਹਨ ਨੂੰ ਅਸਾਨ ਬਨਾਉਣਾ ਸੌਖਾ ਹੋਵੇਗਾ
ਪ੍ਰੋਜੈਕਟਾਂ ਦੀ ਉਸਾਰੀ ਦੇ ਦੌਰਾਨ ਲਗਭਗ 7.06 ਕਰੋੜ ਮਨੁੱਖੀ ਦਿਵਸ ਦੇ ਸਿੱਧੇ ਰੋਜਗਾਰ ਪੈਦਾ ਹੋਣਗੇ
ਸਮਰਥਾ ਵਾਧੇ ਸਬੰਧੀ ਕੰਮਾਂ ਦੇ ਨਤੀਜੇ ਵਜੋਂ 200 ਐਮਟੀਪੀਏ ਵਾਧੂ ਮਾਲ ਢੋਲਾਈ ਹੋਵੇਗੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿਚ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਸਮਿਤੀ ਨੇ ਅੱਜ ਕੇਂਦਰ ਸਰਕਾਰ ਦੇ ਸ਼ਤ
ਪ੍ਰਤੀਸ਼ਤ ਫਾਈਨੈਸਿੰਗ ਗਤੀਵਿਧੀ ਨਾਲ ਰੇਲ ਮੰਤਰਾਲੇ ਦੀ ਲਗਭਗ 32,500 ਕਰੋੜ ਰੁਪਏ ਦੀ ਅੰਦਾਜਨ ਲਾਗਤ ਵਾਲੇ ਸੱਤ ਪ੍ਰੋਜੈਕਟਾਂ ਨੂੰ
ਮੌਜੂਰੀ ਪ੍ਰਦਾਨ ਕੀਤੀ। ਇਨ੍ਹਾਂ ਮਲਟੀ -ਟ੍ਰੈਕਿੰਗ ਪ੍ਰੋਜੈਕਟਾਂ ਦੇ ਪ੍ਰਸਤਾਵਾਂ ਨਾਲ ਪਰਿਚਾਲਨ ਵਿਚ ਅਸਾਨੀ ਹੋਵੇਗੀ ਅਤੇ ਭੀੜ-ਭਾੜ ਵਿਚ ਕਮੀ
ਆਏਗੀ, ਜਿਸ ਨਾਲ ਭਾਰਤੀਯ ਰੇਲ ਦੇ ਬਹੁਤ ਬਿਜੀ ਸੈਕਸ਼ਨਾਂ ਤੇ ਜਰੂਰੀ ਢਾਂਚਾਗਤ ਵਿਕਾਸ ਸੰਭਵ ਹੋ ਸਕੇਗਾ।
9 ਰਾਜਾਂ ਯਾਨੀ ਉਤਰ ਪ੍ਰਦੇਸ਼, ਬਿਹਾਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ, ਉਡੀਸ਼ਾ, ਝਾਰਖੰਡ ਅਤੇ ਪੱਛਮ ਬੰਗਾਲ ਦੇ 35
ਕਵਰ ਕਰਨ ਵਾਲੇ ਪ੍ਰੋਜੈਕਟਾਂ ਨਾਲ ਭਾਰਤੀਯ ਰੇਲ ਦੇ ਮੌਜੂਦਾ ਨੈਟਵਰਕ ਵਿਚ 2339 ਕਿਲੋਮੀਟਰ ਦਾ ਵਾਧਾ ਹੋਵੇਗਾ। ਇਸ ਦੇ
ਇਲਾਵਾ ਰਾਜਾਂ ਦੇ ਲੋਕਾਂ ਨੂੰ 7.06 ਕਰੋੜ ਮਨੁੱਖੀ ਦਿਵਸਾਂ ਦਾ ਰੋਜਗਾਰ ਮੁਹੱਈਆ ਹੋ ਸਕੇਗਾ।
ਜ਼ਿਲਿਆਂ
ਇਨ੍ਹਾਂ ਪ੍ਰੋਜੈਕਟਾਂ ਵਿਚ ਸ਼ਾਮਲ ਹੈ:
ਲ.ਨੰ.
ਪ੍ਰੋਜੈਕਟਾਂ ਦਾ ਨਾਮ
ਪ੍ਰੋਜੈਕਟਾਂ ਦੀ ਨੇਚਰ

  1. ਗੋਰਖਪੁਰ ਛਾਉਣੀ-ਬਾਲਮਿਕੀ ਨਗਰ ਮੌਜੂਦਾ ਲਾਈਨ ਦਾ ਦੋਹਰੀਕਰਨ
  2. ਸਨ ਨਗਰ – ਅੰਡਾਲ ਮਲਟੀ ਟ੍ਰੈਕਿੰਗ ਪ੍ਰੋਜੈਕਟ
    ਮਲਟੀ ਟ੍ਰੈਕਿੰਗ
  3. ਨੇਰਗੁੰਡੀ-ਬਾਰੰਗ ਅਤੇ ਖੁਰਦਾ ਰੋਡ-ਵਿਜਯਨਗਰਮ ਤੀਜੀ ਲਾਈਨ
  4. ਮੁਦਖੇਡ-ਮੇਡਚਲ ਅਤੇ ਮਹਬੂਬਨਗਰ-
    ਧੋਨੇਮੌਜੂਦਾ ਲਾਈਨ ਦਾ ਦੋਹਰੀਕਰਨ
  5. ਚੋਪਨ-ਚੁਨਾਰ ਮੌਜੂਦਾ ਲਾਈਨ ਦਾ ਦੋਹਰੀਕਰਨ
  6. ਸਮੁਖਿਅਲੀ-ਗਾਂਧੀਧਾਮ ਚਾਰ ਲਾਈਨ
    ਬਨਾਉਣਾ

ਇਹ ਅਨਾਜ, ਖਾਧ, ਕੋਇਲਾ, ਸੀਮੇਂਟ, ਫਲਾਈ-ਏਸ਼, ਲੋਹਾ ਅਤੇ ਤਿਆਰ ਇਸਪਾਤ, ਕਿਲੰਕਰਸ, ਕੱਚਾ ਤੇਲ, ਚੂਨਾ ਪੱਥਰ, ਖਾਣ ਵਾਲਾ ਤੇਲ
ਆਦਿ ਜਿਹੀਆਂ ਵੱਖ-ਵੱਖ ਵਸਤੂਆਂ ਦੀ ਢੋਲਾਈ ਦੇ ਲਈ ਜਰੂਰੀ ਰਸਤਾ ਹੈ। ਸਮਰਥਾ ਵਾਧਾ ਪ੍ਰੋਗਰਾਮਾਂ ਦੇ ਨਤੀਜੇ ਵਜੋਂ ਵਾਧੂ 200
ਐਮਟੀਪੀਏ (ਮਿਲੀਅਨ ਟਨ ਹਰੇਕ ਸਾਲ) ਮਾਲ ਦੀ ਢੋਲਾਈ ਹੋਵੇਗੀ।
ਪਰਿਆਵਰਣ ਦੇ ਅਨੁਕੂਲ ਅਤੇ ਕੁਸ਼ਲ ਊਰਜਾ ਪਰਿਵਹਨ ਦਾ ਮਾਧਿਅਮ ਹੋਣ ਦੇ ਕਾਰਨ, ਰੇਲਵੇ ਜਲਵਾਯੂ ਟੀਚਿਆਂ ਨੂੰ ਹਾਂਸਲ ਕਰਨ ਅਤੇ
ਦੇਸ਼ ਦੀ ਲੌਜਿਸਟਿਕ ਲਾਗਤ ਵਿਚ ਕਮੀ ਲਿਆਉਣ ਵਿਚ ਮਦਦ ਕਰੇਗਾ।
ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਦੇ ਨਵੇਂ ਭਾਰਤ ਦੇ ਵੀਜਨ ਦੇ ਅਨੁਸਾਰ ਹਨ, ਜੋ ਖੇਤਰ ਵਿਚ ਮਲਟੀ-ਟਾਸਕਿੰਗ ਕਾਰਜਬਲ ਬਣਾ ਕੇ ਖੇਤਰ ਦੇ
ਲੋਕਾਂ ਨੂੰ ‘‘ਆਤਮ ਨਿਰਭਰ’ ਬਨਾਏਗੀ ਅਤੇ ਉਨ੍ਹਾਂ ਦੇ ਰੋਜਗਾਰ/ਸਵੈ-ਰੋਜਗਾਰ ਦੇ ਮੌਕਿਆਂ ਵਿਚ ਵਾਧਾ ਕਰੇਗੀ।
ਇਹ ਪ੍ਰੋਜੈਕਟ ਮਲਟੀ-ਮਾਡਲ ਕਨੈਕਿਟਵਿਟੀ ਦੇ ਲਈ ਪੀਐਮ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦਾ ਨਤੀਜਾ ਹੈ ਜੋ ਏਕੀਕ੍ਰਿਤ ਯੋਜਨਾਂ
ਨਾਲ ਸੰਭਵ ਹੋ ਸਕਿਆ ਹੈ। ਇਨ੍ਹਾਂ ਦੀ ਬਦੌਲਤ ਲੋਕਾਂ, ਵਸਤੂਆਂ, ਅਤੇ ਸੇਵਾਵਾਂ ਦੀ ਆਵਾਜਾਈ ਦੇ ਲਈ ਲਈ ਨਿਰਵਿਘਨ ਕਨੈਕਿਟਵਿਟੀ
ਮੁਹੱਈਆ ਹੋ ਸਕੇਗੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਅਜਾਦੀ ਦਿਹਾੜੇ ਤੇ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਦੀ ਕੀਤੀ ਮੱਦਦ , ਕੋਰਸ ਪੂਰਾ ਕਰ ਚੁੱਕੇ ਸਿੱਖਆਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ

Fri Aug 18 , 2023
ਅਜਾਦੀ ਦਿਹਾੜੇ ਤੇ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਦੀ ਕੀਤੀ ਮੱਦਦ , ਕੋਰਸ ਪੂਰਾ ਕਰ ਚੁੱਕੇ ਸਿੱਖਆਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ ਫਿਰੋਜਪੁਰ ,17 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}= ਦੇਸ ਦੀ ਅਜਾਦੀ 76 ਵੇਂ ਦਿਹਾੜੇ ਮੋਕੇ ਉੱਘੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੀ ਯੋਗ ਅਗਵਾਈ ਸੰਸਥਾ ਸਰਬੱਤ […]

You May Like

Breaking News

advertisement