ਪੰਜਵੀਂ ਕਲਾਸ ਦੇ ਨਤੀਜੇ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਅਤੇ ਜਮਾਤ ਇੰਚਾਰਜ ਨੂੰ ਸੈਂਟਰ ਹੈਡ ਟੀਚਰ ਨਵਦੀਪ ਕੁਮਾਰ ਨੇ ਕੀਤਾ ਸਨਮਾਨਿਤ

ਪੰਜਵੀਂ ਕਲਾਸ ਦੇ ਨਤੀਜੇ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਅਤੇ ਜਮਾਤ ਇੰਚਾਰਜ ਨੂੰ ਸੈਂਟਰ ਹੈਡ ਟੀਚਰ ਨਵਦੀਪ ਕੁਮਾਰ ਨੇ ਕੀਤਾ ਸਨਮਾਨਿਤ

ਫਿਰੋਜ਼ਪੁਰ 12 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪੰਜਵੀਂ ਦੇ ਨਤੀਜੇ ਵਿਚ ਕਲੱਸਟਰ ਮੱਲਵਾਲ ਕਦੀਮ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਲੱਸਟਰ ਦਾ ਨਾਂ ਪੂਰੇ ਫਿਰੋਜਪੁਰ ਜ਼ਿਲ੍ਹੇ ਵਿੱਚ ਰੌਸ਼ਨ ਕੀਤਾ ਹੈ ।
ਸੈਂਟਰ ਹੈਡ ਟੀਚਰ ਨਵਦੀਪ ਕੁਮਾਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਪੁਰਬਾਂ ਦੀ ਵਿਦਿਆਰਥਣ ਦੀਆ ਨੇ ਜਮਾਤ ਇੰਚਾਰਜ ਪ੍ਰੇਮ ਪਾਲ ਭੰਡਾਰੀ ਦੀ ਅਗਵਾਈ ਵਿੱਚ 500/500 ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਦੂਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਸਤੀਏ ਵਾਲਾ ਦੀ ਵਿਦਿਆਰਥਣ ਖੁਸ਼ੀ ਨੇ ਹੈੱਡ ਟੀਚਰ ਸੰਦੀਪ ਕੁਮਾਰ ਦੀ ਦੇਖ ਰੇਖ ਵਿੱਚ 499/ 500 ਨੰਬਰ ਲੈ ਕੇ ਪ੍ਰਾਪਤ ਕੀਤਾ
ਤੀਜਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਦਪੁਰ ਦੇ ਨਵਦੀਪ ਕੁਮਾਰ ਨੇ ਜਮਾਤ ਇੰਚਾਰਜ ਆਨੰਦਪ੍ਰੀਤ ਦੀ ਦੇਖ ਰੇਖ ਵਿੱਚ 496/500 ਨੰਬਰ ਲੈ ਕੇ ਪ੍ਰਾਪਤ ਕੀਤਾ

ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਛਾਬੜਾ, ਡਿਪਟੀ ਡੀਈਓ ਸੁਖਵਿੰਦਰ ਸਿੰਘ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤੀਏ ਵਾਲਾ ਇੰਦਰਜੀਤ ਸਿੰਘ ਦੀ ਕਾਰਗੁਜ਼ਾਰੀ ਤੇ ਸਮੂਹ ਸੈਂਟਰ ਨੂੰ ਮੁਬਾਰਕਬਾਦ ਦਿੱਤੀ ।
ਸੈਂਟਰ ਹੈਡ ਟੀਚਰ ਨਵਦੀਪ ਕੁਮਾਰ ਵੱਲੋਂ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਉਨ੍ਹਾਂ ਵੱਲੋਂ ਬੱਚਿਆਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बरेली: अपर जिलाधिकारी (प्रशासन) श्रीमती ऋतु पुनिया की अध्यक्षता में राजस्व विभाग से संबंधित शासन की प्राथमिकता वाले कार्यक्रमों तथा रियल टाइम खतौनी, स्वामित्व योजना (घरौनी वितरण) व कृषि गणना 2021-22 की प्रगति की समीक्षा बैठक हुई सम्पन्न

Thu Apr 13 , 2023
अपर जिलाधिकारी (प्रशासन) श्रीमती ऋतु पुनिया की अध्यक्षता में राजस्व विभाग से संबंधित शासन की प्राथमिकता वाले कार्यक्रमों तथा रियल टाइम खतौनी, स्वामित्व योजना (घरौनी वितरण) व कृषि गणना 2021-22 की प्रगति की समीक्षा बैठक हुई सम्पन्न दीपक शर्मा (संवाददाता) बरेली : अपर जिलाधिकारी (प्रशासन) श्रीमती ऋतु पुनिया की अध्यक्षता […]

You May Like

Breaking News

advertisement