ਸਰਬੱਤ ਦਾ ਭਲਾ ਟਰੱਸਟ ਵਲੋਂ ਕੰਪਿਊਟਰ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ

ਸਰਬੱਤ ਦਾ ਭਲਾ ਟਰੱਸਟ ਵਲੋਂ ਕੰਪਿਊਟਰ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ।

ਫਿਰੋਜਪੁਰ 27 ਨਵੰਬਰ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}:-

ਉੱਘੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਅਤੇ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਜਿੱਥੇ ਸਮੇਂ ਸਮੇਂ ਤੇ ਲੋੜਵੰਦ ਲੋਕਾਂ ਦੀ ਮੂਹਰੇ ਆ ਕੇ ਮੱਦਦ ਕੀਤੀ ਜਾਂਦੀ ਹੈ। ਸੰਸਥਾ ਵੱਲੋਂ ਫਰੀ ਕੋਰਸਾਂ ਦੇ ਸੈਂਟਰ ਖੋਲਕੇ ਨੋਜਵਾਨਾਂ ਨੂੰ ਹੱਥੀਂ ਹੁਨਰ ਸਿਖਾ ਕੇ ਉਨ੍ਹਾਂ ਨੂੰ ਆਪਣਾ ਰੋਜਗਾਰ ਚਲਾਉਣ ਲਈ ਵੀ ਤਿਆਰ ਵੀ ਕੀਤਾ ਜਾਂਦਾ ਹੈ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਕੌਮੀ ਪਧਾਨ ਸ ਜੱਸਾ ਸਿੰਘ ਸੰਧੂ ਅਤੇ ਸਿੱਖਿਆ ਡਾਇਰੈਕਟਰ ਮੈਡਮ ਇੰਦਰਜੀਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾ ਅਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਯੋਗ ਅਗਵਾਈ ਵਿੱਚ ਮੱਖੂ ਦੇ ਗੁਰਦੁਆਰਾ ਬਾਬਾ ਕਰਮਚੰਦ ਬਾਠਾਂ ਵਾਲਾ ਵਿੱਚ ਚੱਲ ਰਹੇ ਕੰਪਿਊਟਰ ਸੈਂਟਰ ਦੇ ਪੰਜਵੇ ਬੈਚ ਦੇ ਖਤਮ ਹੋਣ ਤੇ ਆਪਣਾ ਕੋਰਸ ਸਫਲਤਾ ਪੂਰਵਕ ਢੰਗ ਨਾਲ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਮਾਗਮ ਵਿੱਚ ਸ ਹਰਭਜਨ ਸਿੰਘ ਕਾਹਲੋ ਡਾਇਰੈਕਟਰ ਬੀ ਸੀ ਇੰਟਰਨੈਸ਼ਨਲ ਸਕੂਲ, ਮਨਮੋਹਨ ਸਿੰਘ ਢਿੱਲੋਂ ਯੂ ਐਸ ਏ, ਡਾ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ । ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ,ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਅਤੇ ਇਕਾਈ ਮਖੂ ਦੇ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਨੇ ਦੱਸਿਆ ਕਿ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਵੱਲੋਂ ਜਿੱਥੇ ਲੋੜਵੰਦਾਂ ਦੀ ਅੱਗੇ ਹੋ ਕੇ ਮੱਦਦ ਕੀਤੀ ਜਾਂਦੀ ਹੈ ਉਥੇ ਨੋਜਵਾਨਾਂ ਨੂੰ ਹੁਨਰਮੰਦ ਬਣਾਇਆ ਜਾ ਰਿਹਾ ਹੈ ਤਾਂ ਜੋ ਨੋਜਵਾਨ ਹੁਨਰਮੰਦ ਹੋਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਸਿੱਖਿਆਰਥੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀ ਲਈ ਜਾਂਦੀ। ਇਸ ਲਈ ਨੋਜਵਾਨਾਂ ਨੂੰ ਇਸ ਅਵਸਰ ਦਾ ਲਾਹਾ ਲੈਣਾ ਚਾਹੀਦਾ ਹੈ। ਇਸ ਮੋਕੇ ਸੰਸਥਾ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਅਮਰਜੀਤ ਕੌਰ ਛਾਬੜਾ, ਮਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਪ੍ਰਧਾਨ ਜੀਰਾ ਰਣਜੀਤ ਸਿੰਘ ਰਾਏ, ਕੰਪਿਊਟਰ ਅਧਿਆਪਕ ਮਨਪ੍ਰੀਤ ਸਿੰਘ,ਕਿਰਨ ਪੇਂਟਰ, ਜਤਿੰਦਰ ਸਿੰਘ ਅਤੇ ਹੋਰ ਸੰਸਥਾ ਦੇ ਮੈਬਰ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>मृत्युभोज जैसी कुरीति को बंद करने में कुछ समाज सेवक आगे आए</em>

Sun Nov 27 , 2022
मृत्युभोज जैसी कुरीति को बंद करने में कुछ समाज सेवक आगे आए फिरोजपुर 27 नंबर {कैलाश शर्मा जिला विशेष संवाददाता}:= श्रीमती शकुंतला देवी संस्थापक श्री बालाजी वेंकटेश्वर मंदिर फिरोजपुर छावनी की आज प्राचीन शीतला माता मंदिर फिरोजपुर छावनी में रसम पगड़ी थी। उनके पति रिटायर्ड प्रिंसिपल लक्ष्मीनारायण अग्रवाल एडवोकेट जीने […]

You May Like

Breaking News

advertisement