ਫਿਰੋਜ਼ਪੁਰ ਸਰਕਲ ਦੀ ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਦੀ ਕਨਵੈਨਸ਼ਨ ਫਿਰੋਜ਼ਪੁਰ ਸਰਕਲ ਦਫਤਰ ਕੰਪਲੈਕਸ਼ ਵਿਖੇ ਸਾਥੀ ਸੁਰਿੰਦਰ ਸ਼ਰਮਾ ਸਰਕਲ ਪ੍ਰਧਾਨ ਦੀ ਪਰਧਾਨਗੀ ਹੇਠ ਹੋਈ

ਫਿਰੋਜ਼ਪੁਰ ਸਰਕਲ ਦੀ ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਦੀ ਕਨਵੈਨਸ਼ਨ ਫਿਰੋਜ਼ਪੁਰ ਸਰਕਲ ਦਫਤਰ ਕੰਪਲੈਕਸ਼ ਵਿਖੇ ਸਾਥੀ ਸੁਰਿੰਦਰ ਸ਼ਰਮਾ ਸਰਕਲ ਪ੍ਰਧਾਨ ਦੀ ਪਰਧਾਨਗੀ ਹੇਠ ਹੋਈ।

ਫ਼ਿਰੋਜ਼ਪੁਰ 12 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ }=

ਫ਼ਿਰੋਜ਼ਪੁਰ ਪਾਵਰ ਕਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕਨਵੈਨਸ਼ਨ ਫ਼ਿਰੋਜ਼ਪੁਰ ਸਰਕਲ ਦਫ਼ਤਰ ਕੰਪਲੈਕਸ ਵਿੱਖੇ ਸਾਥੀ ਸੁਰਿੰਦਰ ਸ਼ਰਮਾ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਜਲਾਲਾਬਾਦ ਮੰਡਲ, ਜੀਰਾ ਮੰਡਲ, ਫਿਰੋਜ਼ਪੁਰ ਸ਼ਹਿਰੀ ਮੰਡਲ ਅਤੇ ਸਬਅਰਬਨ ਮੰਡਲ ਦੇ ਪੈਨਸ਼ਨਰਜ਼ ਸਾਥੀਆਂ ਨੇ ਭਾਗ ਲਿਆ।
ਇਸ ਕਨਵੈਨਸ਼ਨ ਵਿੱਚ ਪੰਜਾਬ ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਦੇ ਸਕੱਤਰ ਰਾਕੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ਸਨ।
ਸਟੇਟ ਕਮੇਟੀ ਆਗੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਕਈ ਵਾਰ ਮੀਟਿੰਗ ਹੋਈ ਪਰ ਕੋਈ ਵੀ ਮੰਗ ਪਰਵਾਨ ਨਹੀ ਹੋਈ।
ਐਸੋਸੀਏਸ਼ਨ ਵਲੋਂ ਲਗਾਤਾਰ ਪਟਿਆਲਾ ਵਿਖੇ ਮੈਨੇਜਮੈਂਟ ਵਿਰੁੱਧ ਧਰਨੇ-ਪ੍ਰਦਰਸ਼ਨ ਕੀਤੇ ਗਏ ਪਰ ਕੋਈ ਮਸਲਾ ਹਲ ਨਹੀ ਹੋਇਆ। ਫਿਰ ਸਟੇਟ ਵਰਕਿੰਗ ਕਮੇਟੀ ਨੇ ਮੀਟਿੰਗ ਕਰਕੇ ਬਿਜਲੀ ਮੰਤਰੀ ਵਿਰੁੱਧ ਧਰਨਾ ਲਾਉਣ ਦਾ ਫੈਸਲਾ ਕੀਤਾ।
28/5/2023 ਨੂੰ ਅਮ੍ਰਿਤਸਰ ਸਾਹਿਬ ਵਿਖੇ ਵਿਸ਼ਾਲ ਧਰਨਾ ਬਿਜਲੀ ਮੰਤਰੀ ਦੀ ਰਿਹਾਇਸ਼ ਤੇ ਦਿਤਾ ਗਿਆ ਜਿਸ ਵਿਚੋਂ 30/5/2023 ਨੂੰ ਬਿਜਲੀ ਮੰਤਰੀ ਨੇ ਮੀਟਿੰਗ ਦਿਤੀ ਪਰੰਤੂ ਅਫਸੋਸ ੳਦੋਂ ਹੋਇਆ ਜਦੋ ਬਿਜਲੀ ਮੰਤਰੀ ਦੀ ਮੀਟਿੰਗ ਵਿੱਚ ਵੀ ਕੋਈ ਸਿੱਟਾ ਨਾ ਨਿਕਲਿਆ
ਸਾਡੀਆਂ ਮੁਖ ਮੰਗਾ ਜਿਵੇ 31/12 2015 ਤੋ ਪਹਿਲਾ ਰਿਟਾਇਰ ਹੋਏ ਸਾਥੀਆਂ ਦੇ ਸਕੇਲ ਪੇਅ ਕਮਿਸ਼ਨ ਦੀ ਸਿਫਾਰਿਸ਼ ਮੁਤਾਬਕ 2,59 ਗੁਣਾਂਕ ਨਾਲ ਜਾਰੀ ਕਰਨਾ ।
1/1/2016 ਤੋ 30/6/2021 ਤੱਕ ਦਾ ਬਕਾਇਆ ਇਕ ਮੁਸ਼ਤ ਜਾਰੀ ਕਰਨਾ।
ਕੈਸ਼ ਲੈਸ ਮੈਡੀਕਲ ਸਕੀਮ ਜਾਰੀ ਕਰਨਾ।
ਮੈਡੀਕਲ ਭਤਾ 2000/- ਮਹੀਨਾ ਜਾਰੀ ਕਰਨਾ ।
ਹਰ ਰਿਟਾਇਰਡ ਸਾਥੀ ਨੂੰ ਬਿਜਲੀ ਯੂਨਿਟ ਦੀ ਰਿਐਤ ਦੇਣਾ।
ਹੈਡਕੁਆਰਟਰ ਪਟਿਆਲਾ ਵਿਖੇ ਐਸੋਸੀਏਸ਼ਨ ਨੂੰ ਦਫਤਰ ਕਮਰਾ ਅਲਾਟ ਕਰਨਾ।
ਇਸ ਤੋ ਇਲਾਵਾ ਮੰਗ ਪੱਤਰ ਵਿੱਚ ਦਰਜ ਮੰਗਾ ਤੇ ਮੀਟਿੰਗ ਦਾ ਸਮਾ ਜਥੇਬੰਦੀ ਨੂੰ ਦੇ ਕੇ ਮਸਲੇ ਹੱਲ ਕੀਤੇ ਜਾਣ।
ਪੰਜਾਬ ਸਰਕਾਰ ਵਲੋ ਕਟਿਆ ਡਿਵੈਲਪਮੈਂਟ ਫੰਡ 200/-ਰਿਫੰਡ ਕੀਤਾ ਜਾਵੇ।
ਕਨਵੈਨਸ਼ਨ ਵਿੱਚ ਸੰਬੋਧਨ ਕਰਨ ਵਾਲੇ ਆਗੂ ਸਾਥੀ ਪ੍ਰਕਾਸ਼ ਬਤਰਾ ,ਸੁਰਜਨ ਸਿੰਘ, ਸ਼ਾਮ ਸਿੰਘ,ਚਨੰਣ ਸਿੰਘ, ਮੁਖਤਿਆਰ ਸਿੰਘ ਜੀਰਾ,ਗੁਰਜੰਟ ਸਿੰਘ, ਸੁਖਚੈਨ ਲਾਲ,ਸੁਰਜੀਤ ਸਿੰਘ, ਰਾਜ ਸਿੰਘ ਆਦਿ ਹੋਰ ਕਈ ਸਾਥੀਆ ਨੇ ਵੀ ਸੰਬੋਧਨ ਕੀਤਾ
ਆਖਿਰ ਵਿੱਚ ਸਟੇਟ ਕਮੇਟੀ ਆਗੂ ਰਾਕੇਸ਼ ਸ਼ਰਮਾ ਨੇ ਬੋਰਡ ਮੈਨਜਮੈਂਟ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ 20/8/2023 ਨੂੰ ਪੰਜਾਬ ਯੂ ਟੀ ਦੀ ਕਾਲ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਡੀ ਵਿਸ਼ਾਲ ਕਨਵੈਨਸ਼ਨ ਕੀਤੀ ਜਾ ਰਹੀ ਹੈ ਅਤੇ ਬਿਜਲੀ ਬੋਰਡ ਦੇ ਦਫਤਰ ਦੇ ਬਾਹਰ ਜਾਂ ਬਿਜਲੀ ਮਤੰਰੀ ਵਿਰੁੱਧ ਵਿਸ਼ਾਲ ਧਰਨਾ ਦਿਤਾ ਜਾਵੇਗਾ।ਸਾਥੀ ਰਸ਼ਪਾਲ ਸਿੰਘ ਸਰਕਲ ਸਕੱਤਰ ਨੇ ਸਟੇਜ ਦੀ ਭੂਮਿਕਾ ਵਧੀਆ ਢੰਗ ਨਾਲ ਨਿਭਾਈ। ਸਾਥੀ ਜਗਤਾਰ ਸਿੰਘ ਪ੍ਰਧਾਨ ਸ਼ਿੰਗਾਰ ਸਿੰਘ ਸਕੱਤਰ ਟੀਐਸ ਯੂ ਵਿਸ਼ੇਸ਼ ਤੌਰ ਤੇ ਪੁੱਜੇ।
ਸਰਕਲ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਕਨਵੈਨਸ਼ਨ ਵਿੱਚ ਪੁੱਜੇ ਸਾਥੀਆ ਦਾ ਧੰਨਵਾਦ ਕੀਤਾ ਗਿਆ ਤੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

हरियाणा: संतों ने दिया स्वतंत्रता दिवस पर देश भक्ति के लिए तिरंगा लगाने का संदेश

Sat Aug 12 , 2023
संतों ने दिया स्वतंत्रता दिवस पर देश भक्ति के लिए तिरंगा लगाने का संदेश। हरियाणा संपादक – वैद्य पण्डित प्रमोद कौशिक।दूरभाष – 9416191877 स्वतंत्रता दिवस पर निकलेगी जग ज्योति दरबार की तिरंगा यात्रा : महंत राजेंद्र पुरी। कुरुक्षेत्र, 12 अगस्त : देश के स्वतंत्रता संग्राम में संत महापुरुषों का अहम […]

You May Like

Breaking News

advertisement