ਫਿਰੋਜਪੁਰ 20 ਜੂਨ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਕਾਲਜ ਆਫ ਨਰਸਿੰਗ, ਸੋਡੇਵਾਲਾ, ਫਿਰੋਜਪੁਰ ਵਿਖੇ ਤਿੰਨ ਦਿਨ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਯੋਗ ਅਚਾਰਿਆ ਡਾ ਅਮਰ ਸੌਂਧੀ ਪਹੁੰਚੇ ਅਤੇ ਉਹਨਾ ਵਲੋਂ ਯੋਗ ਕਰਵਾਇਆ ਅਤੇ ਯੋਗ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ । ਇਹ ਵਿਸ਼ਵ ਦਾ ਦੱਸਵਾਂ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਵਿਸ਼ਵ ਦੇ ਕੋਨੇ- ਕੋਨੇ ਤੋਂ ਲੋਕ ਯੋਗ ਨਾਲ ਜੁੜ ਰਹੇ ਹਨ। ਅੱਜ ਦੇ ਸਮੇਂ ਵਿੱਚ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਯੋਗ ਸਭ ਤੋਂ ਵਧੀਆ ਅਤੇ ਸਸਤਾ ਤਰੀਕਾ ਹੈ। ਜਿਸ ਨੂੰ ਅਸੀ ਅਪਣੇ ਘਰ ਵਿੱਚ ਬੈਠ ਕੇ ਕਰ ਸਕਦੇ ਹਾਂ ਇਸ ਨੂੰ ਕਰਨ ਲਈ ਕੋਈ ਵੀ ਕੀਮਤੀ ਸਮਾਨ ਦੀ ਜਰੂਰਤ ਨਹੀ ਪੈਂਦੀ। ਜਿਸ ਨਾਲ ਅਸੀ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਦਾ ਉਮਰ ਵਰਗ ਨਾਲ ਕੋਈ ਸਬੰਧ ਨਹੀ ਹੈ । ਇਹ ਹਮੇਸ਼ਾ ਚੰਗੀ ਜੀਵਨ ਜਾਂਚ ਸਿਖਾਉਂਦਾ ਹੈ।
“ਕਰੋ ਯੋਗ ਰਹੋ ਨਿਰੋਗ”
ਬੱਚਾ-ਬੱਚਾ ਦੇਸ਼ ਦਾ ਯੋਗੀ ਬਣਾਇਆ ਜਾਵੇਗਾ,
ਯੋਗ ਦਾ ਪੇਗਾਮ ਘਰ-ਘਰ ਪੰਹੁਚਾਇਆ ਜਾਵੇਗਾ।
ਸ਼ਹੀਦ ਭਗਤ ਕਾਲਜ ਆਫ ਨਰਸਿੰਗ, ਸੋਡੇਵਾਲਾ, ਫਿਰੋਜਪੁਰ ਦੇ ਡਾਇਰੈਕਟਰ ਸ਼੍ਰੀ ਧਰਮਪਾਲ ਬਾਂਸਲ ਜੀ ਵਲੋਂ ਸਾਰਿਆ ਨੂੰ ਵੱਧ ਤੋ ਵੱਧ ਯੋਗ ਨਾਲ ਜੁੜਨ ਲਈ ਪ੍ਰੇਰਿਤ ਕਰਦਿਆ ਕਿਹਾ ਗਿਆ ਕਿ ਹਰ ਉਮਰ ਦੇ ਵਿਅਕਤੀ ਲਈ ਯੋਗ ਸੌ ਬੀਮਾਰੀਆਂ ਦਾ ਇੱਕ ਇਲਾਜ ਹੈ। ਯੋਗ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਹੈ ਇਸ ਨਾਲ ਮਨੁੱਖ ਅਧਿਅਤਮਕ ਪੱਖ ਤੋਂ ਵੀ ਚੜਦੀ ਕਲਾ ਵਿੱਚ ਰਹਿੰਦਾ ਹੈ। ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡਾ ਸੁੱਖ ਸਰੀਰ ਦਾ ਤੰਦਰੁਸਤ ਹੋਣਾ ਹੀ ਹੈ। ਜੋ ਕਿ ਅੱਜ ਕੱਲ ਦੀ ਭਾਗਦੌੜ ਤੇ ਜਿੰਮੇਵਾਰੀਆ ਭਰੀ ਜਿੰਦਗੀ ਵਿੱਚ ਇਨਸਾਨ ਆਪਣੀ ਸਿਹਤ ਵੱਲ ਧਿਆਨ ਨਹੀ ਦੇ ਪਾਉਂਦਾ। ਕਈ ਵਾਰ ਜਿੰਦਗੀ ਵਿੱਚ ਜਿੰਮੇਵਾਰੀਆ ਅਤੇ ਆਪਣੀ ਸਿਹਤ ਪ੍ਰਤੀ ਸੰਤੁਲਨ ਬਣਾ ਕੇ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ।ਜਿਸ ਨਾਲ ਇਨਸਾਨ ਟੈਨਸ਼ਨ ਵਿੱਚ ਚਲਾ ਜਾਦਾ ਹੈ। ਯੋਗ ਵਿਅਕਤੀ ਦੇ ਸਰੀਰ, ਮਨ ਅਤੇ ਆਤਮਾ ਨੂੰ ਨਿਯੰਤਰਣ ਕਰਨ ਵਿੱਚ ਮਦਦ ਕਰਦਾ ਹੈ ਅਤੇ ਵਿਅਕਤੀ ਨੂੰ ਮਾਨਸਿਕ ਪ੍ਰੇਸ਼ਾਨੀਆ ਤੋ ਮੁਕਤ ਕਰਦਾ ਹੈ। ਇਸ ਤੋਂ ਇਲਾਵਾ ਡਾਂ ਅਮਰ ਸੌਂਧੀ ਵਲੋਂ ਸਾਰਿਆ ਨੂੰ ਯੋਗ ਵੱਲ ਉਤਸ਼ਾਹਿਤ ਕਰਦਿਆ ਵੱਖ – ਵੱਖ ਆਸਨ ਕਰਵਾਏ ਗਏ ਅਤੇ ਨਾਲ-ਨਾਲ ਉਹਨਾਂ ਦੇ ਫਾਇਦੇ ਵੀ ਦੱਸੇ ਗਏ । ਇਸ ਮੌਕੇ ਤੇ ਡਾ ਸਜੀਵ ਮਾਨਕਟਾਲਾ( ਪ੍ਰੰਸੀਪਲ ਆਯੂਵੈਦਿਕ ਕਾਲਜ ) ਕਾਲਜ ਦੇ ਪ੍ਰਿੰਸੀਪਲ ਡਾਂ ਮਨਜੀਤ ਕੌਰ ਸਲਵਾਨ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਜਸਮੀਤ ਕੌਰ, ਜਗਦੇਵ ਸਿੰਘ, ਅੰਜਨੀ, ਯਮਖਮ ਦੇਵੀ,ਅਮਨਦੀਪ ਕੌਰ, ਹਰਵਿੰਦਰ ਕੌਰ, ਇੰਦਰਜੀਤ ਕੌਰ, ਅਮਨਦੀਪ ਕੌਰ , ਸੰਗੀਤਾ, ਹਾਂਡਾ, ਗੁਰਪ੍ਰੀਤ ਕੌਰ, ਜਗਦੇਵ ਸਿੰਘ, ਕੋਮਲਜੀਤ ਕੌਰ, ਗੀਤਾਂਜਲੀ, ਗੁਰਮੀਤ ਕੌਰ,ਮਨਪ੍ਰੀਤ ਕੌਰ, ਖੁਸ਼ਪਾਲ ਕੌਰ, ਅਰਸ਼ਦੀਪ ਕੌਰ, ਮੁਸਕਾਨ, ਸੰਜਵੀਨੀ,ਮਨਵੀਰ ਕੌਰ, ਆਂਚਲ , ਪ੍ਰਤਾਪ ਸਿੰਘ, ਹਰਦੇਵ ਸਿੰਘ ਆਦਿ ਮੌਜੁਦ ਰਹੇ।