ਸੰਨੀ ਓਬਰਾਏ ਵਿਵੇਕ ਸਦਨ ਦੇ ਸੱਤਵੇਂ ਸਥਾਪਨਾ ਦਿਨ ਤੇ ਟਰੱਸਟ ਮੌਕੇ ਡਾ ਓਬਰਾਏ ਨੇ ਕੀਤੀਆਂ ਖੁਸ਼ੀਆਂ ਸਾਂਝੀਆਂ

ਸੰਨੀ ਓਬਰਾਏ ਵਿਵੇਕ ਸਦਨ ਦੇ ਸੱਤਵੇਂ ਸਥਾਪਨਾ ਦਿਨ ਤੇ ਟਰੱਸਟ ਮੌਕੇ ਡਾ ਓਬਰਾਏ ਨੇ ਕੀਤੀਆਂ ਖੁਸ਼ੀਆਂ ਸਾਂਝੀਆਂ।

ਫਿਰੋਜਪੁਰ,07 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਮਾਨਵਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਤਹਿਤ ਚੱਲਦੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਬੰਧਾਂ ਅਧੀਨ ਸੰਨੀ ਓਬਰਾਏ ਵਿਵੇਕ ਸਦਨ ਐਡਵਾਂਸ ਇੰਸਟੀਚਿਊਟ ਆਫ ਸ਼ੋਸਲ ਸਾਇੰਸਜ਼ ਸ੍ਰੀ ਆਨੰਦਪੁਰ ਸਾਹਿਬ ਨੇ ਆਪਣੇ ਛੇ ਸਾਲ ਕੀਤੇ ਪੂਰੇ ਕਰ ਲਏ ਹਨ। ਸਦਨ ਦੇ ਸਤਵੇਂ ਸਥਾਪਨਾ ਦਿਹਾੜੇ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਨੇ ਦੇਸ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਹਨ। ਵਰਨਣਯੋਗ ਹੈ ਕਿ ਟਰੱਸਟ ਦੀ ਸਰਪ੍ਰਸਤੀ ਅਧੀਨ ਚਲ ਰਹੇ ਖੋਜ ਕੇਂਦਰ ਸੰਨੀ ਓਬਰਾਏ ਵਿਵੇਕ ਸਦਨ ਐਡਵਾਂਸ ਇੰਸਟੀਚਿਊਟ ਆਫ ਸ਼ੋਸਲ ਸਾਇੰਸਜ਼ ਸ੍ਰੀ ਅਨੰਦਪੁਰ ਸਾਹਿਬ ਨੇ ਆਪਣੇ ਛੇ ਸਾਲਾਂ ਦੇ ਸਫਰ ਦੋਰਾਨ ਬਹੁਤ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ।ਸਤਵੇਂ ਸਥਾਪਨਾ ਦਿਵਸ ਤੇ ਡਾ ਓਬਰਾਏ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਦਸਵੇਂ ਪਾਤਸ਼ਾਹ ਸ਼ੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ ਇਹ ਖੌਜ ਕੇਂਦਰ ਜੋ ਸੰਸਥਾਗਤ ਸਹੂਲਤਾਂ ਨਾਲ ਲੈਸ, ਕਿੱਤਾ ਮੁਖੀ ਅਤੇ ਯੂਨੀਵਰਸਿਟੀ ਪੱਧਰ ਦੇ ਕੋਰਸਾਂ ਸਹਿਤ ਇਹ ਕੇਂਦਰ ਆਉਣ ਵਾਲੇ ਸਮੇਂ ਵਿਚ ਅਕਾਦਮਿਕ ਅਤੇ ਸੱਭਿਆਚਾਰਕ ਪਿੜ ਵਿੱਚ ਨਵੇਂ ਦਿਸਹੱਦੇ ਸਥਾਪਿਤ ਕਰੇਗਾ।ਵਿਵੇਕ ਸਦਨ ਤੇ ਸਰਬੱਤ ਦਾ ਭਲਾ ਟਰੱਸਟ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ, ਸੇਹਤ ਸੇਵਾਵਾਂ ਦੇ ਡਾਇਰੈਕਟਰ ਡਾ ਰਾਜਿੰਦਰ ਸਿੰਘ ਅਟਵਾਲ, ਡਾ ਦਲਜੀਤ ਸਿੰਘ ਗਿੱਲ ਸਲਾਹਕਾਰ ਸੇਹਤ ਸੇਵਾਵਾਂ,ਡਾ ਇੰਦਰਜੀਤ ਕੌਰ ਗਿੱਲ ਸਿੱਖਿਆ ਡਾਇਰੈਕਟਰ, ਸ ਕੁਲਦੀਪ ਸਿੰਘ ਗਰੇਵਾਲ ਪ੍ਰਬੰਧਕ ਹੈਲਥ ਸਰਵਿਸਸ , ਜਿਲ੍ਹਾ ਪ੍ਰਧਾਨ ਫਿਰੋਜੁਪੁਰ ਹਰਜਿੰਦਰ ਸਿੰਘ ਕਤਨਾ,ਮੈਡਮ ਅਮਰਜੀਤ ਕੌਰ ਛਾਬੜਾ ਪ੍ਰਧਾਨ ਇਸਤਰੀ ਵਿੰਗ ਫਿਰੋਜਪੁਰ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ ਅਤੇ ਸਮੂਹ ਸਰਬੱਤ ਦਾ ਭਲਾ ਪਰਿਵਾਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कन्नौज: <em>डीएम ने किया सीएचसी का औचक निरीक्षण,मचा हड़कंप</em>

Thu Dec 8 , 2022
डीएम ने किया सीएचसी का औचक निरीक्षण,मचा हड़कंप कन्नौज । बुधवार को जिलाधिकारी शुभ्रांत शुक्ला ने जलालाबाद सीएचसी का औचक निरीक्षण किया।जिसमें उन्होंने सीएचसी प्रभारी को निर्देश दिए कि नियमित रूप से साफ सफाई होने के साथ साथ चिकित्सक समय से मरीजों का उपचार करे,और कोई भी दवा बाहर से […]

You May Like

Breaking News

advertisement