ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ (ਸੋਢੇ ਵਾਲਾ) ਫਿਰੋਜ਼ਪੁਰ ਵਿਖੇ ਲੀਵਰ ਟ੍ਰਾਂਸਪਲਾਂਟੇਸ਼ਨ, ਲੀਵਰ ਦੀ ਦੇਖਭਾਲ ਵਿਸ਼ੇ ਤੇ ਡਾਕਟਰ ਸੁਚੇਤ ਚੌਧਰੀ ਮੈਦਾਂਤਾ ਹਸਪਤਾਲ ਗੁਰੂਗ੍ਰਾਮ ਵੱਲੋਂ ਵਿਸ਼ੇਸ਼ ਸੈਮੀਨਾਰ ਦਾ ਕੀਤਾ ਗਿਆ ਆਯੋਜਨ

(ਪੰਜਾਬ) ਫਿਰੋਜ਼ਪੁਰ 20 ਦਸੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ, ਫਿਰੋਜਪੁਰ ਵਿਖੇ ਵਿਸ਼ੇਸ਼ ਸੈਮੀਨਰ ਦਾ ਆਯੋਜਨ ਕੀਤਾ ਗਿਆ। ਜਿਸ ਦਾ ਵਿਸ਼ਾ ਲੀਵਰ ਟ੍ਰਾਂਸਪਲਾਂਟੇਸ਼ਨ ਸੀ। ਇਸ ਸੈਮੀਨਰ ਨੂੰ ਡਾ ਸੁਚੇਤ ਚੌਧਰੀ (ਐੱਮ.ਬੀ.ਬੀ.ਐੱਸ, ਡੀ.ਐੱਨ.ਬੀ, ਐੱਮ.ਆਰ.ਸੀ.ਐੱਸ, ਐੱਮ.ਸੀ.ਐੱਚ ਲਿਵਰ ਟ੍ਰਾਂਸਪਲਾਂਟ ਸਰਜਰੀ, ਇੰਸਟੀਚਿਊਟ ਆਫ਼ ਲਿਵਰ ਟ੍ਰਾਂਸਪਲਾਂਟੇਸ਼ਨ ਐਂਡ ਰੀਜੇਨੇਰੇਟਿਵ ਮੈਡੀਸਨ, ਮੈਦਾਤਾ– ਗੁਰੂਗ੍ਰਾਮ) ਵੱਲੋਂ ਹੋਸਟ ਕੀਤਾ ਗਿਆ ਉਹਨਾ ਦੀ ਟੀਮ ਗੌਰਵ ਸ਼ਰਮਾ (ਫਾਰਮਾ ਮਾਰਕਿੰਟਗ ਮੈਨੇਜਰ) ਗਗਨ ਗੋਗੀਆ(ਅਸੀਸਟੈਂਟ ਮੈਨੇਜਰ) ਵੱਲੋਂ ਪੂਰਾ ਸਾਥ ਦਿੱਤਾ ਗਿਆ।ਇਸ ਸਾਰੇ ਸੈਮੀਨਰ ਰਾਹੀ ਡਾ ਸੁਚੇਤ ਵੱਲੋਂ ਲੀਵਰ ਦੀ ਮਹੱਤਤਾ, ਲੀਵਰ ਦੀਆ ਬਿਮਾਰੀਆ ਉਹਨਾ ਦੀ ਰੋਕਥਾਮ ਅਤੇ ਸਹਿਤਮੰਦ ਲੀਵਰ ਲਈ ਚੰਗਾ ਭੋਜਨ, ਕਸਰਤ, ਸਵੇਰ ਦੀ ਸੈਰ ਆਦਿ ਬਾਰੇ ਵਿਸ਼ਥਾਰ ਨਾਲ ਸਮਝਾਇਆ ਗਿਆ। ਲੀਵਰ ਟ੍ਰਾਂਸਪਲਾਂਟੇਸ਼ਨ ਦੀ ਪੂਰੀ ਵਿਡਿਉ ਦਿਖਾਈ ਗਈ ਜਿਸ ਨੂੰ ਵਿਦਿਆਰਥੀਆਂ ਵੱਲੋਂ ਬਹੁਤ ਰੁਚੀ ਨਾਲ ਵੇਖਿਆ ਗਿਆ। ਇਸ ਸੈਮੀਨਰ ਵਿੱਚ ਸ਼੍ਰੀ ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ,ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉਹਨਾਂ ਵੱਲੋਂ ਕਿਹਾ ਗਿਆ ਕਿ ਅਜਿਹੇ ਸੈਮੀਨਰ ਸਮੇ ਸਮੇ ਤੇ ਹੁੰਦੇ ਰਹਿਣੇ ਚਾਹੀਦੇ ਹਨ ਤਾ ਜੋ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਹੋਰ ਵਾਧਾ ਕੀਤਾ ਜਾ ਸਕੇ। ਅਧਿਆਪਿਕਾਂ ਵੱਲੋਂ ਇਸ ਵਿਸ਼ੇ ਤੇ ਵਿਚਾਰ ਵਿਟਾਦਰਾ ਕੀਤਾ ਗਿਆ ਡਾ ਚੌਧਰੀ ਨੇ ਨਰਸਿੰਗ ਵਿਦਿਆਰਥੀਆਂ ਨੂੰ ਭਵਿੱਖ ਦੇ ਸਿਹਤ ਕਰਮਚਾਰੀਆਂ ਵਜੋਂ ਅੰਗ ਦਾਨ ਬਾਰੇ ਸਮਾਜ ਵਿੱਚ ਸਕਾਰਾਤਮਕ ਸੁਨੇਹਾ ਫੈਲਾਉਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉਨ੍ਹਾਂ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤੇ, ਜਿਸ ਨਾਲ ਸੈਸ਼ਨ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਰੁਚਿਕਰ ਬਣਿਆ। ਡਾਕਟਰ ਸੁਚੇਤ ਚੌਧਰੀ ਨੇ ਅੱਗੇ ਦੱਸਿਆ ਕਿ ਫਰਵਰੀ ਵਿੱਚ ਇਹ ਸੈਮੀਨਾਰ ਫਿਰ ਤੋਂ ਹਾਰਮਨੀ ਆਯਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਲਗਾਇਆ ਜਾਵੇਗਾ।
ਸਮਾਪਤੀ ਸਮਾਰੋਹ ਦੌਰਾਨ ਕਾਲਜ ਦੀ ਪ੍ਰਿੰਸੀਪਲ ਮਿਸ ਸੁਖਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਾ. ਸੁਚੇਤ ਚੌਧਰੀ ਨੂੰ ਸਨਮਾਨਿਤ ਕੀਤਾ ਗਿਆ।ਅੰਗ ਦਾਨ ਜਾਗਰੂਕਤਾ ਵਿਸ਼ੇ ਤੇ ਗੱਲਬਾਤ ਕਰਦਿਆ ਦੱਸਿਆ ਗਿਆ ਕਿ ਅਸੀ ਆਪਣੇ ਸਰੀਰ ਦੇ ਅੰਗ ਲੀਵਰ, ਕਿਡਨੀ, ਪੈਨਕਿਰਿਆ, ਫੇਫੜੇ ਆਦਿ ਅਜਿਹੇ ਅੰਗ ਹਨ ਉਹ ਮਨੁੱਖ ਜਿਉਦੇ ਹੀ ਦਾਨ ਕਰ ਸਕਦੇ ਹਨ । ਕਾਲਜ ਪ੍ਰਬੰਧਨ ਵੱਲੋਂ ਡਾ. ਚੌਧਰੀ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਿਸੀਪਲ ਸੁਖਦੀਪ ਕੌਰ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਡਾਂ ਸੰਜੀਵ ਮਾਨਕਟਾਲਾ, ਨਰੇਸ਼ ਸ਼ਰਮਾ,ਅਸ਼ੋਕ ਕੱਕੜ,ਕੈਲਾਸ਼ ਸ਼ਰਮਾ, ਗੁਰਦੀਪ ਕੌਰ, ਜਗਦੇਵ ਸਿੰਘ, ਅਮਨਦੀਪ ਕੌਰ, ਕੋਮਲਪ੍ਰੀਤ ਕੌਰ, ਰਬਿਕਾ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ , ਪ੍ਰਿੰਯਕਾ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸੁਖਮਨਦੀਪ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਪੂਨਮ, ਪੂਜਾ, ਅਮਨਦੀਪ ਕੌਰ, ਕੋਮਲਜੀਤ ਕੌਰ,ਅਮਨਦੀਪ ਕੌਰ, ਬਲਵਿੰਦਰ ਕੌਰ, ਕੋਮਲਪ੍ਰੀਤ ਕੌਰ, ਸੁਖਵੀਰ ਕੌਰ,ਅਮਨਦੀਪ ਕੌਰ,ਮਨਪ੍ਰੀਤ ਕੌਰ , ਆਂਚਲ ਆਦਿ ਸ਼ਾਮਿਲ ਸਨ।




