Uncategorized
		
	
	
ਓਰੀਐਂਟਲ ਇਨਸ਼ੋਰੈਂਸ ਕੰਪਨੀ ਵੱਲੋਂ ਵਿਜੀਲੈਂਸ ਜਾਗਰੂਕਤਾ ਹਫਤਾ ਕੈਂਪ ਦੌਰਾਨ 156 ਵਿਦਿਆਰਥੀਆਂ ਤੇ 12 ਅਧਿਆਪਕਾਂ ਨੇ ਹਰ ਕੰਮ ਵਿੱਚ ਇਮਾਨਦਾਰੀ ਰੱਖਣ ਦੇ ਚੁੱਕੀ ਸਹੁੰ

(ਪੰਜਾਬ) ਫਿਰੋਜਪੁਰ 31 ਅਕਤੂਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਉਰੀਐਂਟਲ ਇਨਸ਼ੂਰੈਸ਼ ਕੰਪਨੀ ਵਲੋ ਵਿਜੀਲੈਂਸ ਜਾਗਰੂਕਤਾ ਹਫ਼ਤਾ ਜੋ ਕਿ ਮਿਤੀ 27-10-25 ਤੋਂ ਲੈ ਕੇ ਮਿਤੀ 2-11-25 ਲਗਾਉਣਾ ਜਾਰੀ ਹੈ। ਜਿਸ ਤਹਿਤ ਅੱਜ ਇਕ ਕੈਂਪ ਕੰਪਨੀ ਦੇ ਮੰਡਲ ਦਫ਼ਤਰ ਫਿਰੋਜਪੁਰ ਵਲੋ ਸਰਕਾਰੀ ਹਾਈ ਸਕੂਲ ਪਿੰਡ ਝੋਕ ਹਰੀ ਹਰ ਲਗਾਇਆ ਗਿਆ। ਮੰਡਲ ਦਫ਼ਤਰ ਦੇ ਮੁੱਖ ਪ੍ਰਬੰਧਕ ਸ੍ਰੀ ਮਤੀ ਸੁਨੀਤਾ ਅਗਰਵਾਲ ਅਤੇ ਮਾਰਕਿਟਿੰਗ ਟੀਮ ਦੇ ਮੈਂਬਰਾ ਸ਼੍ਰੀ ਲਲਿਤ ਤਰੇਹਨ , ਸ਼੍ਰੀ ਅਜੈ ਬਜਾਜ, ਅਤੇ ਸ਼੍ਰੀ ਸਤੀਸ਼ ਸ਼ਰਮਾ ਜੀ ਹਾਜ਼ਰ ਸਨ। ਇਸ ਕੈਂਪ ਵਿੱਚ 156 ਵਿਦਿਆਰਥੀਆਂ ਤੇ 12 ਅਧਿਆਪਕਾਂ ਨੇ ਹਰ ਕੰਮ ਵਿੱਚ ਇਮਾਨਦਾਰੀ ਰੱਖਣ ਦੀ ਸਹੁੰ ਚੁੱਕੀ। ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਵਿਜੇਤਾ ਵਿਦਿਆਰਥੀਆਂ ਨੂੰ ਊਰੀਐਟਲ ਇਨਸ਼ੂਰੈਸ਼ ਕੰਪਨੀ ਦੇ ਪਰਬੰਧਕ ਸ਼੍ਵੀ ਮਤੀ ਸੁਨੀਤਾ ਅਗਰਵਾਲ ਵਲੋਂ ਇਨਾਮ ਵੰਡੇ ਗਏ ਅਤੇ ਬਾਕੀ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਖਾਣ-ਪੀਣ ਦਾ ਸਾਮਾਨ ਦੇ ਕੇ ਸਨਮਾਨਿਤ ਕੀਤਾ।
 
				 
					 
					



