ਡਾ.ਅਮਨਪ੍ਰੀਤ ਕੌਰ ਦੀ ਅਗਵਾਈ ਚ ਦੋਹਾ ਕਤਰ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਡਾ.ਅਮਨਪ੍ਰੀਤ ਕੌਰ ਦੀ ਅਗਵਾਈ ਚ ਦੋਹਾ ਕਤਰ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਫਿਰੋਜ਼ਪੁਰ 13 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}= ਫਿਰੋਜ਼ਪੁਰ 13 ਅਗਸਤ ਹਰ ਸਾਲ ਦੀ ਤਰਾਂ ਦੋਹਾ ਕਤਰ ਵਿਚ ਇਸ ਵਾਰ ਵੀ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਬਾਬਤ ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੀਆਂ ਦੇ ਤਿਉਹਾਰ ਦੀ ਤਿਆਰੀ ਲਗਭਗ ਇਕ ਮਹੀਨਾ ਪਹਿਲਾਂ ਤੋਂ ਸ਼ੁਰੁ ਹੋ ਗਈ ਸੀ।ਇਸ ਤਿਉਹਾਰ ਵਿਚ ਔਰਤਾਂ ਅਤੇ ਬਚੀਆਂ ਨੇ ਸ਼ਿਰਕਤ ਕੀਤੀ। ਔਰਤਾਂ ਨੇ ਗਿੱਧਾ ਪਾਇਆ ਅਤੇ ਪੰਜਾਬੀ ਵਿਰਸੇ ਸੱਭਿਆਚਾਰ ਦੀਆਂ ਬੋਲੀਆਂ,ਨਾਚ ਅਤੇ ਫੁਲਕਾਰੀ ਦੀ ਪੇਸ਼ਕਾਰੀ ਕੀਤੀ । ਡਾ.ਅਮਨਪ੍ਰੀਤ ਕੌਰ ਨੇ ਪ੍ਰਬੰਧਨ ਦਾ ਕੰਮ ਸੰਭਾਲਿਆ ਸੀ। ਹਰਿੰਦਰ ਤੇ ਰੇਨੂੰ ਨੇ ਸਾਜ ਸਜਾਵਟ ਦਾ ਕੰਮ,ਪਰਮਜੀਤ ਕੌਰ ਤੇ ਚੰਦਾ ਨੇ ਸਟੇਜ ਅਤੇ ਅਮਨਦੀਪ ਕੌਰ ਤੇ ਭੁਪਿੰਦਰ ਕੌਰ ਨੇ ਖਾਣੇ ਦਾ ਪ੍ਰਬੰਧ ਸੰਭਾਲਿਆ ਸੀ। ਇਸ ਮੌਕੇ ਡਾ: ਅਮਨਪ੍ਰੀਤ ਕੌਰ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਮਨਾਉਣ ਦਾ ਮਕਸਦ ਨਵੀਂ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਨਾਲ ਜੋੜਨਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

एंटी क्राइम एंटी ड्रग्स टीम फिरोजपुर द्वारा विशाल मेडिकल कैंप सफलतापूर्वक संपन्न

Sun Aug 13 , 2023
*एंटी क्राइम एंटी ड्रग्स टीम फिरोजपुर द्वारा विशाल मेडिकल कैंप सफलतापूर्वक संपन्न* फिरोजपुर 13,अगस्त {कैलाश शर्मा जिला विशेष संवाददाता}= एंटी क्राइम एंटी ड्रग टीम फिरोजपुर द्वारा फ्री मेडिकल कैंप शीतला मंदिर फिरोजपुर छावनी में लगाया गया! इस कैंप में लगभग 250 मरीज देखे गए! जानकारी देते हो सबसे पहले डॉक्टर […]

You May Like

Breaking News

advertisement