ਗੱਟੀ ਰਾਜੋ ਕੇ ਸਕੂਲ’ਚ ਪੰਜਾਬੀ ਮਾਂਹ ਦੀ ਸਮਾਪਤੀ ਤੇ ਵਿਸ਼ੇਸ਼ ਸਮਾਗਮ ਆਯੋਜਿਤ

ਗੱਟੀ ਰਾਜੋ ਕੇ ਸਕੂਲ’ਚ ਪੰਜਾਬੀ ਮਾਂਹ ਦੀ ਸਮਾਪਤੀ ਤੇ ਵਿਸ਼ੇਸ਼ ਸਮਾਗਮ ਆਯੋਜਿਤ।

ਪੰਜਾਬੀ ਵਿਰਸੇ ਅਤੇ ਸੱਭਿਆਚਾਰਕ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਰਹੀ ਖਿੱਚ ਦਾ ਕੇਂਦਰ।

ਮਾਤ ਭਾਸ਼ਾ ਦੀ ਮਹਤੱਤਾ ਨੂੰ ਦਰਸਾਉਂਦੇ ਸਭਿਆਚਾਰ ਵਿੱਦਿਅਕ ਮੁਕਾਬਲੇ ਕਰਵਾਏ।

ਫਿਰੋਜ਼ਪੁਰ 30 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:=

ਮਾਤ ਭਾਸ਼ਾ ਪੰਜਾਬੀ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸੂਬੇ ਵਿਚ ਨਵੰਬਰ ਮਹੀਨੇ ਨੂੰ ਪੰਜਾਬੀ ਮਾਂਹ ਵਜੋਂ ਮਨਾਇਆ ਜਾਂਦਾ ਹੈ। ਜਿਸ ਦੀ ਸਮਾਪਤੀ ਤੇ ਇਕ ਵਿਸ਼ੇਸ਼ ਸਮਾਗਮ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿਚ ਅਮਰੀਕ ਸਿੰਘ ਸਾਮਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਸਮਾਗਮ ਵਿਚ ਸ਼੍ਰੀ ਦਿਨੇਸ਼ ਕੁਮਾਰ ਸਿੰਘ ਕੰਪਨੀ ਕਮਾਂਡੈਂਟ ਬੀ.ਐਸ.ਐਫ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਸਮਾਗਮ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਤ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦਾ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਮਾਤ ਭਾਸ਼ਾ ਦਿਵਸ ਉਪਰ ਵਿਦਿਅਕ ਮੁਕਾਬਲੇ ਸੁੰਦਰ ਲਿਖਾਈ , ਕਵਿਤਾ ਗਾਇਨ,ਭਾਸ਼ਨ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਸਕੂਲ ਲੈਕਚਰਾਰ ਗੁਰਪ੍ਰੀਤ ਕੌਰ ਵੱਲੋਂ ਗੁਰਬਾਣੀ ਦਾ ਸ਼ਬਦ ਗਾਇਨ ਕਰ ਕੇ ਕੀਤੀ ਗਈ।
ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਆਏ ਮਹਿਮਾਨਾਂ ਦਾ ਰਸਮੀਂ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਮਨੁੱਖ ਦੇ ਜੀਵਨ ਵਿੱਚ ਮਾਂ ਬੋਲੀ ਦੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ ਉਸੇ ਤਰਾ ਦੁਨੀਆਂ ਦੀ ਕੋਈ ਵੀ ਹੋਰ ਭਾਸ਼ਾ ਜਾਂ ਬੋਲੀ ਮਾਤ-ਭਾਸ਼ਾ ਦਾ ਸਥਾਨ ਨਹੀਂ ਲੈ ਸਕਦੀ। ਇਸ ਲਈ ਸਾਨੂੰ ਮਾਤ ਭਾਸ਼ਾ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਦਾ ਦਿਲੋ ਸਤਿਕਾਰ ਕਰਨਾ ਚਾਹੀਦਾ ਹੈ ।
ਅਮਰੀਕ ਸਿੰਘ ਸਾਮਾ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਸਕੂਲ ਵੱਲੋਂ ਮਾਤ-ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਬੋਲੀ, ਸੱਭਿਆਚਾਰ ਅਤੇ ਅਮੀਰ ਵਿਰਸੇ ਉਪਰ ਮਾਣ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ,ਉਹ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਵੇ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀਆਂ ਕਵਿਤਾਵਾਂ ਸਾਂਝੀਆਂ ਕਰਦਿਆਂ ਮਹਾਨ ਸਾਹਿਤਕਾਰਾ ਦੇ ਵੱਡਮੁੱਲੇ ਯੋਗਦਾਨ ਦਾ ਜ਼ਿਕਰ ਵੀ ਸੁਚੱਜੇ ਢੰਗ ਨਾਲ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਟੇਟ ਅਵਾਰਡੀ ਅਧਿਆਪਕ ਰਵੀ ਇੰਦਰ ਸਿੰਘ ਉਘੇ ਭੰਗੜਾ ਕੋਚ ਨੇ ਪੰਜਾਬੀ ਬੋਲੀਆ ਅਤੇ ਅਲਗੋਜ਼ੇ ਰਾਹੀਂ ਸਮਾਗਮ ਵਿੱਚ ਖੁਬ ਰੰਗ ਬੰਨਿਆ। ਉੱਘੇ ਗਾਇਕ ਬਲਕਾਰ ਸਿੰਘ ਜਿਲਾ ਮੀਡੀਆ ਕੁਆਰਡੀਨੇਟਰ ਸਿੱਖਿਆ ਵਿਭਾਗ ਨੇ ਆਪਣੇ ਗੀਤਾਂ ਰਾਹੀਂ ਚੇਤਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਦੋਹਾਂ ਅਧਿਆਪਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਦਾ ਵਿਸ਼ੇਸ਼ ਜ਼ਿਕਰ ਉਦਾਹਰਣਾ ਸਹਿਤ ਕੀਤਾ।
ਸਕੂਲੀ ਵਿਦਿਆਰਥੀਆਂ ਨੇ ਗੀਤਾਂ,ਕਵਿਤਾਵਾਂ ,ਸੱਭਿਆਚਾਰਕ ਗਰੁੱਪ ਡਾਂਸ ਅਤੇ ਲੋਕ ਨਾਚ ਗਿੱਧਾ ਰਾਹੀ ਸਰੋਤਿਆ ਦਾ ਖੂਬ ਮਨੋਰੰਜਨ ਕੀਤਾ। ਸਕੂਲ ਦੇ ਪੁਰਾਣੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਨਸ਼ਿਆਂ ਦੀ ਬੁਰਾਈ ਨੂੰ ਉਜਾਗਰ ਕਰਦਾ ਗੀਤ ਅਤੇ ਸੁਮਨ ਰਾਨੀ ਦੀ ਸ਼ਹੀਦ ਭਗਤ ਸਿੰਘ ਦੀ ਸੋਚ ਉਪਰ ਪੇਸ਼ਕਾਰੀ ਨੇ ਸਰੋਤਿਆ ਅਤੇ ਮਾਹੋਲ ਨੂੰ ਸੰਜੀਦਾ ਕਰ ਦਿੱਤਾ।
ਮੰਚ ਸੰਚਾਲਨ ਦੀ ਜਿੰਮੇਵਾਰੀ ਅਮਰਜੀਤ ਕੌਰ ਸਕੂਲ ਅਧਿਆਪਕਾਂ ਨੇ ਬਾਖ਼ੂਬੀ ਨਿਭਾਈ।
ਇਸ ਸਮਾਗਮ ਵਿੱਚ ਪੰਜਾਬੀ ਵਿਰਸੇ ਦੀਆਂ ਪੁਰਾਤਨ ਵਸਤੂਆਂ ਦੀ ਵਿਸ਼ਾਲ ਪ੍ਰਦਰਸ਼ਨੀ ਲਗਾਈ ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।
ਸਮਾਗਮ ਦੇ ਅੰਤ ਵਿਚ ਸਕੁਲ ਵੱਲੋਂ ਸਮਾਗਮ ਵਿੱਚ ਭਾਗ ਲੈਣ ਵਾਲੇ 50 ਤੋਂ ਵੱਧ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕਰਵਾਇਆ ਗਿਆ ਅਤੇ ਮਹਿਮਾਨਾ ਨੂੰ ਯਾਦ ਚਿੰਨ੍ਹ ਭੇਂਟ ਕੀਤੇ ਗਏ।
ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਬਲਵਿੰਦਰ ਕੌਰ ਲੈਕਚਰਾਰ, ਸ੍ਰੀ ਮਤੀ ਗੀਤਾ, ਦਵਿੰਦਰ ਕੁਮਾਰ ਤੋ ਇਲਾਵਾ ਡਾ.ਏ ਪੀ ਜੇ ਅਬਦੁਲ ਕਲਾਮ ਹਾਉਸ ਦੇ ਮੈਂਬਰਾਂ ਨੇ ਵਡਮੁੱਲਾ ਯੋਗਦਾਨ ਪਾਇਆ।
ਇਸ ਮੌਕੇ ਸਰਪੰਚ ਜੱਗਾ ਸਿੰਘ, ਗੁਰਨਾਮ ਸਿੰਘ ਸਾਬਕਾ ਚੇਅਰਮੈਨ ਸਕੂਲ ਸਟਾਫ ਵਿਸ਼ਾਲ ਗੁਪਤਾ ,ਪ੍ਰਿਤਪਾਲ ਸਿੰਘ , ਬਲਵਿੰਦਰ ਕੋਰ, ਪ੍ਰਿਯੰਕਾ ਜੋਸ਼ੀ, ਗੀਤਾ, ਪ੍ਰਵੀਨ ਬਾਲਾ,ਸੁਚੀ ਜੈਨ,ਗੁਰਪ੍ਰੀਤ ਕੌਰ ਲੈਕਚਰਾਰ,ਅਰੁਣ ਕੁਮਾਰ ,ਵਿਜੇ ਭਾਰਤੀ ,ਸੰਦੀਪ ਕੁਮਾਰ, ਮਨਦੀਪ ਸਿੰਘ, ਬਲਜੀਤ ਕੌਰ , ਦਵਿੰਦਰ ਕੁਮਾਰ , ਅਮਰਜੀਤ ਕੌਰ ,ਮਹਿਮਾ ਕਸ਼ਅਪ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

हल्द्वानी: रहस्यमयी आग का रहस्य जाने पहुँचे आयुक्त, अब फोरेंसिक टीम जुटाएगी जांच के लिए नमूने,

Wed Nov 30 , 2022
स्लग – घर में लग रही रहस्मयी आग का रहस्य जानने पहुंचे आयुक्त, अब फॉरेंसिंक टीम जुटाएगी जांच के लिए नमूने रिपोर्ट – जफर अंसारी स्थान – हल्द्वानी एंकर – कुमाऊं कमिश्नर दीपक रावत हल्द्वानी के एक रहस्यमयी घर में पहुंचे जो पिछले 1 महीने से दहशत के साए में […]

You May Like

Breaking News

advertisement