ਹਾ ਹਾ ਬੀ ਹੈਪੀ ਗਰੁੱਪ ਅਤੇ ਸਾਈਕਲਿੰਗ ਵਿੰਗ ਵੱਲੋਂ ਤੀਸਰਾ ਸਲਾਨਾ 19 ਜੂਨ ਤੋਂ 21 ਜੂਨ (ਤਿੰਨ ਦਿਨਾਂ) ਯੋਗ ਕੈਂਪ ਦਾ ਕੀਤਾ ਗਿਆ ਆਯੋਜਨ।
ਫਿਰੋਜ਼ਪੁਰ 19 ਜੂਨ
{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਹਾ ਹਾ ਬੀ ਹੈਪੀ ਗਰੁੱਪ, ਯੋਗ ਅਤੇ ਸਾਇਕਲਿੰਗ ਵਿੰਗ, ਵਲੋਂ ਤੀਸਰਾ ਸਲਾਨਾ, ਤਿੰਨ ਦਿਨਾ, ਯੋਗ ਕੈੰਪ ਦਾ , ਯੋਗ ਦਿਵਸ 2024 ਦੇ ਸਮਾਰੋਹ ਦੀ ਲੜੀ ਵਲੋਂ, ਬਾਗੀ ਪਾਰਕ, ਨਾਮਦੇਵ ਚੋਁਕ ਵਿਖੇ,ਪਹਿਲੇ ਦਿਨ ਦੀ ਸ਼ੁਰੂਆਤ ਕੀਤੀ ਗਈ । ਯੋਗ ਗੁਰੂ, ਵਿਸ਼ਵ ਬੰਧੂ ਆਰਿਆ ਜੀ, ਯੋਗ ਪ੍ਰਚਾਰਕ, ਪਤੰਜਲੀ ਯੋਗ ਸਮਿਤੀ , ਰਾਸ਼ਟਰੀ ਯੋਗ ਖਿਲਾੜੀ, ਵਲੋਂ ਯੋਗ ਸਾਧਕਾਂ ਨੂੰ ਯੋਗ ਦੀ ਮਹੱਤਾ ਦਸਦੇ ਹੋਏ, ਆਮ ਜੀਵਨ ਦੀਆਂ ਸ਼ਰੀਰਿਕ, ਮਾਨਸਿਕ ਸਮਸਿਆਵਾਂ ਲਈ ਯੋਗ ਆਸਨ ਕਰਵਾਏ ਗਏ, 106 ਯੋਗਾ ਸਾਧਕਾਂ ਨੇ, ਕੈਂਪ ਵਿੱਚ ਸ਼ਮੂਲੀਅਤ ਕੀਤੀ, ਕੈਂਪ ਦੀ ਰਸਮੀ, ਸ਼ੁਰੂਆਤ, ਸੀ੍ ਦੀਪਕ ਸ਼ਰਮਾ, ਸੀਨੀਅਰ ਬੈਂਕ ਪ੍ਬੰਧਕ, ਪੰਜਾਬ ਨੈਸ਼ਨਲ ਬੈਂਕ, ਵਲੋਂ ਕੀਤੀ ਗਈ। ਗਰੁੱਪ ਵਲੋਂ, ਪੋ੍ਜੈਕਟ ਚੇਅਰਮੈਨ, ਸ਼ੀ੍ ਰੋਸ਼ਨ ਬਜਾਜ, ਕੋ- ਚੇਅਰਮੈਨ, ਡਾ. ਸ਼ੁਰਿੰਦਰ ਕਪੂਰ ਨੇ, ਮਹਿਮਾਨਾਂ ਦਾ ਧੰਨਵਾਦ ਕੀਤਾ। ਗਰੁੱਪ, ਕੋਆਰਡੀਨੇਟਰ ਸ਼ੀ੍ ਦੇਵ ਰਾਜ ਖੁਲੱਰ ਨੇ ਦੱਸਿਆ ਕਿ ਮਿਤੀ 19 ਜੂਨ ਤੋਂ 21 ਜੂਨ ਤੱਕ ਚੱਲਣ ਵਾਲੇ ਯੋਗ ਕੈਂਪ ਵਿੱਚ ਸੈਂਕੜੇ ਯੋਗ ਸਾਧਕਾਂ ਦੇ ਆਉਣ ਦੀ ਉਮੀਦ ਹੈ। ਉਹਨਾਂ ਵਲੋਂ, ਯੋਗ ਸਾਧਕਾਂ ਨੂੰ ਵੱਧ ਤੋਂ ਵੱਧ ਕੈਂਪ ਦਾ ਹਿੱਸਾ ਬਨਣ ਦੀ ਬੇਨਤੀ ਕੀਤੀ ਗਈ।
ਗਰੁੱਪ ਦੇ ਪ੍ਰੋਜੈਕਟ ਚੇਅਰਮੈਨ ਸ੍ਰੀ ਰੋਸ਼ਨ ਲਾਲ ਬਜਾਜ ਅਤੇ ਕੋ- ਚੇਅਰਮੈਨ ਸੁਰਿੰਦਰ ਕਪੂਰ ਨੇ ਦੱਸਿਆ ਕਿ ਜਿੱਥੇ ਹਾਹਾ ਬੀ ਹੈਪੀ ਗਰੁੱਪ ਯੋਗ ਸਾਧਕਾ ਦੀ ਸਿਹਤ ਦਾ ਧਿਆਨ ਰੱਖ ਰਹੀ ਹੈ ਉਥੇ ਹੀ ਮਿਊਨਸੀਪਲ ਕਮੇਟੀ ਵੱਲੋਂ ਕੂੜੇ ਦਾ ਡੰਪ ਬਣਾਇਆ ਹੋਇਆ ਹੈ। ਬਾਰ ਬਾਰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਉਨਾਂ ਦੇ ਕੰਨ ਤੇ ਅਜੇ ਤੱਕ ਜੂਨ ਨਹੀਂ ਸਰਕ ਰਹੀ।
ਗਰੁੱਪ ਫਾਊਂਡਰ ਮੈਂਬਰ, ਸ਼ੀ੍ ਅਮਰਜੀਤ ਸਿੰਘ ਭੋਗਲ, ਲਾਇਨ ਕਲੱਬ, ਖੇਤਰੀ ਚੇਅਰਮੈਨ ਵਲੋਂ , ਵਿਸ਼ੇਸ਼ ਸਹਿਯੋਗ ਕੀਤਾ ਗਿਆ।