ਮਾਨਯੋਗ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਬਣੇ ਇੱਕ ਵਿਧਵਾ ਬਜੁਰਗ ਔਰਤ ਦੇ ਮਸੀਹਾ

ਮਾਨਯੋਗ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਬਣੇ ਇੱਕ ਵਿਧਵਾ ਬਜੁਰਗ ਔਰਤ ਦੇ ਮਸੀਹਾ

ਫ਼ਿਰੋਜ਼ਪੁਰ 29, ਜੁਲਾਈ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅਖਬਾਰ ਵਿੱਚ ਇੱਕ ਖਬਰ ਦੇਖੀ ਜਿਸ ਵਿੱਚ ਲਿਖਿਆ ਗਿਆ ਕਿ “ਨੂੰਹ ਤੇ ਪੁੱਤਰ ਵੱਲੋਂ ਘਰੋਂ ਕੱਢਣ ਤੇ ਇਨਸਾਫ ਦੀ ਮੰਗ ਕਰ ਰਹੀ ਹੈ ਵਿਧਵਾ ਮਾਂ ਇਸ ਖਬਰ ਰਾਹੀਂ ਪਤਾ ਲੱਗਾ ਕਿ ਇਹ ਔਰਤ ਫਿਰੋਜਪੁਰ ਛਾਉਣੀ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਤੀ ਨੂੰ ਆਪਣੇ ਮਕਾਨ ਦੀ ਰਜਿਸਟਰੀ ਉਹਨਾਂ ਦੇ ਬੇਟੇ ਦੇ ਨਾਮ ਕਰ ਦਿੱਤੀ ਸੀ। ਜਿਸ ਕਾਰਨ ਉਸ ਔਰਤ ਦੀ ਨੂੰਹ ਅਤੇ ਪੁੱਤਰ ਦੋਵੇਂ ਉਸਨੂੰ ਤੰਗ-ਪ੍ਰੇਸ਼ਾਨ ਕਰਨ ਲਗ ਗਏ ਅਤੇ ਉਸ ਕੋਲ ਸਭ ਕੁੱਝ ਜਿਵੇ ਕਿ ਸੋਨਾ ਪੈਸਾ ਆਦਿ ਹਾਸਲ ਕਰਕੇ ਉਸ ਬਜ਼ੁਰਗ ਔਰਤ ਨੂੰ ਘਰੋਂ ਬਾਹਰ ਕੱਢ ਦਿੱਤਾ। ਦੁਖੀ ਔਰਤ ਥਾਂ-ਥਾਂ ਤੇ ਇਨਸਾਫ ਲਈ ਭਟਕਣ ਲੱਗੀ। ਇਸ ਖਬਰ ਨੂੰ ਪੜ੍ਹ ਕੇ ਜੱਜ ਸਾਹਿਬ ਨੇ ਤੁਰੰਤ ਆਪਣੇ ਸਟਾਫ ਦੀ ਮਦਦ ਨਾਲ ਉਸ ਬਜ਼ੁਰਗ ਔਰਤ ਨਾਲ ਤਾਲਮੇਲ ਕੀਤਾ ਅਤੇ ਉਸ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਉਸ ਨੂੰ ਜਰੂਰ ਇਨਸਾਫ ਦਿਵਾਇਆ ਜਾਵੇਗਾ। ਫਿਰ ਅਗਲੇ ਦਿਨ ਹੀ ਉਹ ਬਜੁਰਗ ਔਰਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਿੱਚ ਆਈ ਅਤੇ ਆਪਣੀ ਸਾਰੀ ਦੁੱਖ-ਤਕਲੀਫ ਮਾਨਯੋਗ ਜੱਜ ਸਾਹਿਬ ਨੂੰ ਦੱਸੀ ਅਤੇ ਜੱਜ ਸਾਹਿਬ ਵੱਲੋਂ ਉਸ ਔਰਤ ਨੂੰ ਕਾਨੂੰਨੀ ਸਲਾਹ ਦਿੰਦੇ ਹੋਏ ਭਰੋਸਾ ਦਿਵਾਇਆ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇਗਾ। ਜੱਜ ਸਾਹਿਬ ਵੱਲੋਂ ਸ੍ਰੀ ਗਗਨ ਗੋਕਲਾਨੀ, ਰਿਟੇਨਰ ਐਡਵੋਕੇਟ ਰਾਹੀਂ ਉਸ ਔਰਤ ਦਾ ਮੁਫਤ ਕਾਨੂੰਨੀ ਸਹਾਇਤਾ ਲੈਣ ਸਬੰਧੀ ਫਾਰਮ ਭਰਵਾਇਆ ਅਤੇ ਉਸ ਨੂੰ ਮੁਫਤ ਕਾਨੂੰਨੀ ਸੇਵਾਵਾਂ ਵਜੋਂ
ਸ੍ਰੀ ਗਗਨ ਗੋਕਲਾਨੀ, ਪੈਨਲ ਵਕੀਲ ਨਾਮਜਦ ਕਰਕੇ ਸੀਨੀਅਰ ਸਿਟੀਜ਼ਨ ਐਕਟ ਅਧੀਨ ਸਬ-ਡਵੀਜਨਲ ਮੈਜਿਸਟ੍ਰੇਟ, ਫਿਰੋਜ਼ਪੁਰ ਪਾਸੇ ਕੇਸ ਦਾਇਰ ਕਰਵਾਇਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

जिला पदाधिकारी द्वारा मोहर्रम पर्व के मद्देनजर सभी अनुमंडल पदाधिकारी के साथ वीडियो कांफ्रेंसिंग के माध्यम से की बैठक

Sat Jul 29 , 2023
जिला पदाधिकारी द्वारा मोहर्रम पर्व के मद्देनजर सभी अनुमंडल पदाधिकारी के साथ वीडियो कांफ्रेंसिंग के माध्यम से बैठक की गई। बैठक में जिला पदाधिकारी द्वारा सभी अनुमंडल पदाधिकारी से मोहर्रम पर्व के आलोक में किए गए विधि व्यावस्था से संबंधित तैयारियों की समीक्षा किया गया। बैठक में जिला पदाधिकारी द्वारा […]

You May Like

Breaking News

advertisement