
ਫਿਰੋਜਪੁਰ 15 ਜੂਨ
ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਫਿਰੋਜ਼ਪੁਰ ਵਿਖੇ ਚੱਲ ਰਹੇ ਮੁਫਤ ਮੈਡੀਕਲ ਕੈਂਪ ਦੌਰਾਨ ਸੇਵਾ ਭਾਰਤੀ ਵੱਲੋਂ ਕੜਾਕੇ ਦੀ ਗਰਮੀ ਨੂੰ ਦੇਖਦੇ ਹੋਏ ਸ੍ਰੀ ਮੁਕੇਸ਼ ਗੋਇਲ ਦੀ ਰਹਿਨੁਮਾਈ ਹੇਠ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸ਼੍ਰੀ ਮੁਕੇਸ਼ ਗੋਇਲ ਨੇ ਦੱਸਿਆ ਕਿ ਸਾਡੀ ਇਹ ਸੰਸਥਾ ਸਮੇਂ ਸਮੇਂ ਦੌਰਾਨ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸਹਿਯੋਗ ਕਰਦੀ ਰਹਿੰਦੀ ਹੈ ਅਤੇ ਅਜਿਹੇ ਕੰਮ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ।
ਇਸ ਮੌਕੇ ਤੇ ਸ਼੍ਰੀ ਧਰਮ ਪਾਲ ਬਾਂਸਲ ਹਸਪਤਾਲ ਦੇ ਡਾਇਰੈਕਟਰ ਅਤੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਨੇ ਵੀ ਆਪਣੇ ਕਰ ਕਮਲਾਂ ਨਾਲ ਸ਼ਬੀਲ ਦਾ ਪਾਣੀ ਵੰਡਣ ਵਿੱਚ ਸਹਿਯੋਗ ਕੀਤਾ। ਮਰੀਜ਼ਾਂ ਅਤੇ ਉਹਨਾਂ ਦੇ ਪਰਿਜਨਾ, ਕਾਲਜ ਦਾ ਸਟਾਫ ਅਤੇ ਸੈਂਕੜੇ ਲੋਕਾਂ ਨੇ ਗਰਮੀ ਤੋਂ ਨਿਜਾਤ ਪਾਉਣ ਵਾਸਤੇ ਠੰਡੇ ਮਿੱਠੇ ਜਲ ਦਾ ਸੇਵਨ ਕੀਤਾ।
ਡਾ: ਅਨਿਲ ਸ਼ਰਮਾ ਗੁਰੂ ਜੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਧਾਰੇ ਅਤੇ ਸੇਵਾ ਭਾਰਤੀ ਦੇ ਮੈਂਬਰਾਂ ਦੀ ਇਸ ਕੰਮ ਵਿੱਚ ਸਲਾਘਾ ਕੀਤੀ। ਅਤੇ ਕਿਹਾ ਕਿ ਸਮਾਜ ਸੇਵਕਾਂ ਨੂੰ ਇਹੋ ਜਿਹੇ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਸ਼੍ਰੀ ਯੁਗੇਸ਼ ਬਾਂਸਲ ਹਸਪਤਾਲ ਦੇ ਡਾਇਰੈਕਟਰ, ਮੈਡਮ ਕਿਰਨ ਬਾਂਸਲ, ਪ੍ਰਿੰਕਾ ਸੀਏ, ਡਾਕਟਰ ਐਮ ਪੀ ਸਿੰਘ ਪ੍ਰਿੰਸੀਪਲ, ਸੁਮੀਰ ਗੁਪਤਾ, ਅਸ਼ੋਕ ਗਰਗ, ਸੁਖਵਿੰਦਰ ਕੌਰ, ਜਗਦੇਵ ਸਿੰਘ, ਬੂਟਾ ਸਿੰਘ ਅਤੇ ਲਖਵਿੰਦਰ ਸਿੰਘ ਵਗੈਰਾ ਨੇ ਸ਼ਬੀਲ ਦੇ ਵਿਤਰਨ ਵਿੱਚ ਆਪਣਾ ਸਹਿਯੋਗ ਦਿੱਤਾ।


