Uncategorized
ਮੱਘਰ ਮਹੀਨੇ, ਸ੍ਰੀ ਦੁਰਗਾ ਅਸ਼ਟਮੀ ਦੇ ਸ਼ੁਭ ਦਿਹਾੜੇ ਤੇ ਭਗਤੀ ਭਜਨ ਗਰੁੱਪ ਦੁਆਰਾ ਕਰਵਾਇਆ ਗਿਆ ਕੀਰਤਨ

(ਪੰਜਾਬ) ਫ਼ਿਰੋਜ਼ਪੁਰ 29 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਮੱਘਰ ਮਹੀਨੇ ਦੀ ਸ਼੍ਰੀ ਦੁਰਗਾ ਅਸ਼ਟਮੀ ਦੇ ਸ਼ੁੱਭ ਦਿਹਾੜੇ ਤੇ ਭਗਤੀ ਭਜਨ ਗਰੁੱਪ ਦੁਆਰਾ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਮੰਦਰ ਵਿੱਚ ਕੀਰਤਨ ਕਰਵਾਇਆ ਗਿਆ। ਕੈਲਾਸ਼ ਸ਼ਰਮਾ ਮਠ ਮੰਦਰ ਪ੍ਰਮੁੱਖ ਜ਼ਿਲ੍ਹਾ ਫਿਰੋਜਪੁਰ ਵੱਲੋਂ ਮਾਤਾ ਰਾਣੀ ਦੇ ਕੀਰਤਨ ਕਰਵਾਉਣ ਦੀ ਸੇਵਾ ਨਿਭਾਈ ਗਈ।
ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਸਲ ਜੀ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵਿਸ਼ੇਸ਼ ਤੌਰ ਤੇ ਪਹੁੰਚੇ। ਸ਼੍ਰੀ ਸਨਾਤਨ ਧਰਮ ਦੀ ਵਿਧੀ ਅਨੁਸਾਰ ਸ੍ਰੀ ਗਣੇਸ਼ ਵੰਧਨਾ ਕਰਕੇ ਕੀਰਤਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਧਰਮਪਾਲ ਬਾਸਲ ਜੀ ਵੱਲੋਂ (ਜਦੋਂ ਪੋਹ ਦੀਆ ਠੰਡੀਆਂ ਹਵਾਵਾਂ ਚੱਲੀਆਂ , ਜੋ ਸਭ ਦੀ ਚਿੰਤਾ ਦੂਰ ਕਰੇ) ਆਦਿ ਭੇਟਾ ਗਾਈਆਂ ਗਈਆਂ।
ਇਸ ਧਾਰਮਿਕ ਸਮਾਗਮ ਵਿੱਚ ਬਹੁਤ ਸਾਰੇ ਗਣ ਮਾਨਿਯ ਵਿਅਕਤੀ ਪਹੁੰਚੇ। ਭਗਤੀ ਭਜਨ ਗਰੁੱਪ ਦੇ ਪ੍ਰਧਾਨ ਅਸ਼ੋਕ ਕੁਮਾਰ, ਮੁਕੇਸ਼ ਗੋਇਲ, ਰਜਨੀਸ਼ ਸੇਤੀਆ, ਮਹਿੰਦਰ ਬਜਾਜ, ਅਸ਼ੋਕ ਕੱਕੜ, ਰਾਕੇਸ਼ ਪਾਠਕ ਸਾਰਿਆ ਨੇ ਰਲ ਮਿਲ ਕੇ ਮਾਤਾ ਦੀਆਂ ਭੇਟਾਂ ਗਾਈਆਂ। ਗੌਰਵ ਅਨਮੋਲ ਵੱਲੋਂ ਸ੍ਰੀ ਹਨੂਮਾਨ ਚਾਲਿਸਾ ਦਾ ਪਾਠ ਕਰਵਇਆ ਗਿਆ। ਪੀ ਡੀ ਸ਼ਰਮਾ ਆਪਣੇ ਮੈਬਰ ਸਮੂਹ ਨੂੰ ਨਾਲ ਲੇ ਕੇ ਵਿਸ਼ੇਸ਼ ਤੌਰ ਤੇ ਪਹੁੰਚੇ। ਰਾਜੇਸ਼ ਵਾਸੂਦੇਵਾ,ਰਣਧੀਰ
ਜੋਸ਼ੀ, ਬਲਵਿੰਦਰ ਪਾਲ ਸ਼ਰਮਾ, ਪਰਮਵੀਰ ਸ਼ਰਮਾ ਨੇ ਵੀ ਮਾਤਾ ਰਾਣੀ ਦੇ ਸ੍ਰੀ ਚਰਨਾਂ ਵਿੱਚ ਹਾਜਰੀ ਲਗਵਾਈ ਕਾਫੀ ਸੰਖਿਆ ਵਿੱਚ ਮਾਤਰ ਸ਼ਕਤੀ ਵੀ ਹਾਜ਼ਰ ਰਹੀ । ਸਾਰਿਆਂ ਵੱਲੋਂ ਕੀਰਤਨ ਦਾ ਖੂਬ ਆਨੰਦ ਮਾਣਿਆ ਗਿਆ। ਅਸ਼ੋਕ ਗਰਗ ਪ੍ਰਧਾਨ ਅਤੇ ਮੁਕੇਸ਼ ਗੋਇਲ ਵੱਲੋਂ ਦੱਸਿਆ ਗਿਆ ਕਿ ਇਹ ਅਸ਼ਟਮੀ ਹਰ ਮਹੀਨੇ ਮਨਾਉਣ ਦਾ ਪ੍ਰਣ ਕੀਤਾ ਗਿਆ। ਅਖਿਰ ਵਿੱਚ ਭਗਤੀ ਭਜਨ ਗਰੁੱਪ ਵੱਲੋਂ ਸ੍ਰੀ ਪ੍ਰਿਥਵੀ ਪੁੱਗਲ ਪ੍ਰਧਾਨ ਅਤੇ ਮੰਦਰ ਕਮੇਟੀ ਦੇ ਹੋਰ ਮੈਂਬਰਾਂ/ਪੁਜਾਰੀ ਜੀ ਨੂੰ ਸ਼ਾਨਦਾਰ ਮਾਤਾ ਜੀ ਦਾ ਸਰੂਪ ਅਤੇ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਮੰਦਿਰ ਦੇ ਪੁਜਾਰੀ ਜੀ ਵੱਲੋਂ ਪੂਜਾ ਅਤੇ ਆਰਤੀ ਕੀਤੀ ਗਈ।
ਅੰਤ ਵਿੱਚ ਆਈ ਹੋਈ ਸੰਗਤ ਨੂੰ ਪ੍ਰਸਾਦ ਅਤੇ ਮੰਦਰ ਕਮੇਟੀ ਵੱਲੋਂ ਆਈ ਹੋਈ ਸੰਗਤ ਨੂੰ ਚਾਹ ਅਤੇ ਬਿਸਕੁਟ ਦਾ ਲੰਗਰ ਵਰਤਾਇਆ ਗਿਆ।




