ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ ਐਸ ਬੀ ਐਸ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਕਾਲਜ ਅਤੇ ਹਸਪਤਾਲ ਵਿੱਚ ਪੁੱਜਣ ਤੇ ਡ: ਇੰਦਰੇਸ਼ ਕੁਮਾਰ (ਆਰਐਸਐਸ) ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਦਾ ਕੀਤਾ ਗਿਆ ਨਿੱਘਾ ਸੁਆਗਤ

ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ ਐਸ ਬੀ ਐਸ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਕਾਲਜ ਅਤੇ ਹਸਪਤਾਲ ਵਿੱਚ ਪੁੱਜਣ ਤੇ ਡ: ਇੰਦਰੇਸ਼ ਕੁਮਾਰ (ਆਰਐਸਐਸ) ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਦਾ ਕੀਤਾ ਗਿਆ ਨਿੱਘਾ ਸੁਆਗਤ

ਭਗਤੀ ਭਜਨ ਗਰੁੱਪ ਦੇ ਸੰਚਾਲਕ ਸ੍ਰੀ ਧਰਮਪਾਲ ਬਾਂਸਲ ਅਤੇ ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵੱਲੋੰ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫਾ ਰਾਸ਼ੀ ਦੇ ਚੈੱਕ ਡਾ: ਇੰਦਰੇਸ਼ ਕੁਮਾਰ ਜੀ ਵੱਲੋਂ ਦਵਾਏ ਗਏ

ਫਿਰੋਜਪੁਰ 07 ਜੂਨ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਸ਼੍ਰੀ ਧਰਮਪਾਲ ਬਾਂਸਲ 
(ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿਂਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ 
ਫਿਰੋਜ਼ਪੁਰ) ਦੀ ਪ੍ਰਧਾਨਗੀ ਵਿੱਚ ਸੱਭਿਆਚਾਰਕ ਪ੍ਰੋਗਰਾਮ ਹਾਰਮਨੀ ਆਯੂਰਵੈਦਿਕ 
ਕਾਲਜ ਵਿਖੇ ਕਰਵਾਇਆ ਗਿਆ ਜਿਸ ਵਿੱਚ ਭਗਤੀ ਭਜਨ ਗਰੁੱਪ ਵੱਲੋ ਰੁਦਰਾਕਸ਼ ਪੂਜਾ ਪ੍ਰਸਿੱਧ ਸ਼ਿਵਾਲਿਆ ਮੰਦਿਰ ਦੇ ਪੁਜਾਰੀ ਸ਼੍ਰੀ ਕਰਨ ਤ੍ਰਿਪਾਠੀ ਪੰਡਤ ਜੀ ਤੋੰ ਕਰਵਾਈ ਗਈ ।ਇਸ ਮੌਕੇ ਡਾਂ ਇੰਦਰੇਸ਼ ਕੁਮਾਰ ਅਗਰਵਾਲ (ਆਰ.ਐਸ.ਐਸ ਦੇ ਰਾਸ਼ਟਰੀ ਕਾਰਜਕਾਰੀ 
ਮੈਬਰ) ਹਾਰਮਨੀ ਕਾਲਜ  
ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਹਾਰਮਨੀ ਕਾਲਜ ਦੇ ਡਾਕਟਰ ਰੈਜਿਡੈਂਸ ਬਲਾਕ ਦਾ ਉਦਘਾਟਨ ਕੀਤਾ। ਯੁਗੇਸ਼ ਬਾਸਲ, ਮੈਡਮ ਕਿਰਨ ਬਾਸਲ, ਪ੍ਰਿਯੰਕਾ ਬਾਸਲ ਮੌਕੇ ਤੇ ਹਾਜਿਰ ਰਹੇ। ਭਗਤੀ ਭਜਨ ਗਰੁੱਪ ਵੱਲੋ ਚਲਾਏ ਜਾ ਰਹੇ ਯੂ. ਟਿਉਬ ਚੈਨਲ (ਡੀ.ਪੀ.ਲਾਇਫ ਭਗਤੀ ਭਜਨ) ਅਤੇ ਲਾਇਵ ਪ੍ਰੋਗਰਾਮ ਤੋੰ ਜਮਾ ਹੋਈ ਰਾਸ਼ੀ ਨੂੰ ਗਰੀਬ  ਬੱਚਿਆਂ ਦੀ ਪੜਾਈ ਲਈ ਪੂਰੇ ਸਾਲ ਦੀ ਵਜੀਫਾ ਰਾਸ਼ੀ ਦੇ ਚੈਕ ਡਾਂ ਇੰਦਰੇਸ਼ ਕੁਮਾਰ ਕੋਲੋ ਦਿਵਾਏ ਗਏ। ਭਗਤੀ ਭਜਨ ਗਰੁੱਪ ਵੱਲੋੰ ਜਰੂਰਤਮੰਦ ਬੱਚਿਆਂ ਦੀ ਪੜਾਈ ਲਈ  ਕੀਤੇ ਜੇ ਰਹੇ ਉਪਰਾਲੇ ਨੂੰ ਲੋਕਾਂ ਵੱਲੋ ਭਰਵਾ ਹੁੰਗਾਰਾ ਮਿਲ ਰਿਹਾ ਹੈ ਅਤੇ ਉਮੀਦ ਹੈ ਕਿ ਅੱਗੇ ਵੀ ਮਿਲਦਾ ਰਹੇਗਾ।ਰੁਦਰਾਕਸ਼ ਪੂਜਾ ਤੋੰ ਬਾਅਦ 800 ਦੇ ਕਰੀਬ ਰੁਦਰਾਕਸ਼ ਸਾਰੇ ਭਗਤਾਂ ਨੂੰ ਵੰਡੇ ਗਏ। ਇਸ ਤੋੰ ਬਾਅਦ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਸ਼ਹੀਦ ਭਗਤ 
ਸਿੰਘ ਕਾਲਜ ਦੇ ਵਿਦਿਆਰਥੀਆ ਵੱਲੋਂ ਵੱਖ-ਵੱਖ ਪੇਸ਼ਕਾਰੀਆ ਜਿਵੇ  ਕਿ ਪੰਜਾਬ ਨਾਲ ਸੱਭਿਆਚਾਰ ਨਾਲ ਸੰਬੰਧਿਤ ਅਤੇ ਦੇਸ਼ ਭਗਤੀ ਨਾਲ ਸੰਬੰਧਿਤ ਪੇਸ਼ ਕੀਤੀਆ ਗਈਆ। ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ਡਾਂ ਇੰਦਰੇਸ਼ ਕੁਮਾਰ ਜੀ ਦਾ ਹਾਰਮਨੀ ਆਯੂਰਵੈਦਿਕ 
ਕਾਲਜ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਡਾਂ ਇੰਦਰੇਸ਼ ਕੁਮਾਰ ਜੀ ਵੱਲੋ ਆਪਣੇ ਵਿਚਾਰ ਪੇਸ਼ ਕੀਤੇ ਗਏ ਉਹਨਾ ਕਿਹਾ ਕਿ ਫਿਰੋਜ਼ਪੁਰ ਅਜਾਦੀ ਸੰਗਰਾਮ ਦੀ ਸ਼ਾਨਦਾਰ ਮਿਸਾਲ ਹੈ ਅਤੇ ਕੰਮ ਵਿੱਚ ਹੋ ਰਿਹਾ ਧਰਮ ਪਰਿਵਰਤਨ ਚਿੰਤਾ ਦਾ ਵਿਸ਼ਾ ਹੈ। ਲੋਕਾ ਨੂੰ ਧਰਮ ਪਰਿਵਰਤਨ ਦੀ ਬਜਾਏ ਸਾਰੇ ਧਰਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ।ਉਹਨਾ ਨੇ ਕਿਹਾ ਕਿ ਜਿੱਥੇ ਧਰਮ ਪਰਿਵਰਤਨ ਰਹੇਗਾ ਉੱਥੇ ਫਸਾਦ ਵੀ ਹੋਣਗੇ। ਉਹਨਾ ਨੇ ਉਡੀਸਾ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾ ਨੂੰ ਵੀ ਸ਼ਰਧਾਜਲੀ ਭੇਟ ਕੀਤੀ ਅਤੇ ਸਾਰਿਆ ਨੂੰ ਸਦਾ ਮੁਸਕਰਾਉਦੇ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਆਰ. ਐਸ.ਐਸ ਦੇ ਸ਼੍ਰੀ ਜਸਬੀਰ ਸਿੰਘ ਸੈਨੀ ਮੁੱਖ ਤੌਰ ਤੇ ਸ਼ਾਮਿਲ ਰਹੇ।  

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

भारत सेवाश्री सम्मान समारोह में सांसद चौधरी धर्मबीर होंगे विशिष्ठ अतिथि

Wed Jun 7 , 2023
भारत सेवाश्री सम्मान समारोह में सांसद चौधरी धर्मबीर होंगे विशिष्ठ अतिथि। हरियाणा संपादक – वैद्य पण्डित प्रमोद कौशिक।दूरभाष – 9416191877 दिल्ली के कंस्टीटूशन क्लब में होगा कार्यक्रम।देश भर से अनेकों विभूतियाँ होंगी सम्मानित। नई दिल्ली 7 जून : दिल्ली के कंस्टीटूशन क्लब ऑफ़ इंडिया में होने जा रहे 23 वें […]

You May Like

advertisement