ਸ੍ਰੀ ਰਕੇਸ਼ ਸ਼ਰਮਾ ਦੂਸਰੀ ਵਾਰ ਬਣੇ ਚੇਅਰਮੈਨ ਅਤੇ ਸ੍ਰੀ ਪ੍ਰਵੀਨ ਗੁਪਤਾ ਚੁਣੇ ਗਏ ਪ੍ਰਧਾਨ
ਫਿਰੋਜ਼ਪੁਰ 05 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਪ੍ਰਸ਼ਾਸਨ ਸੰਵਾਦਦਾਤਾ ]:-
ਯੋਗਾ ਫਿਟਨੈੱਸ ਕਲੱਬ ਗੋਲਡਨ ਇਨਕਲੇਵ ਫਿਰੋਜ਼ਪੁਰ ਸ਼ਹਿਰ ਵਿਖੇ ਕਲੱਬ ਦੀ ਕਮੇਟੀ ਦੀ ਸਲਾਨਾ ਚੋਣ ਹੋਈ। ਜਿਸ ਵਿੱਚ ਦੂਸਰੀ ਵਾਰ ਸ਼੍ਰੀ ਰਾਕੇਸ਼ ਸ਼ਰਮਾ ਚੇਅਰਮੈਨ ਚੁਣੇ ਗਏ। ਉਹਨਾ ਦੇ ਨਾਲ ਸ਼੍ਰੀ ਪ੍ਰਵੀਨ ਗੁਪਤਾ ਨਵੇਂ ਪ੍ਰਧਾਨ ਪਹਿਲੀ ਵਾਰ ਚੁਣੇ ਗਏ।ਕਮੇਟੀ ਵਿੱਚ ਦੁਬਾਰਾ ਤੋ ਸ਼੍ਰੀ ਪ੍ਰੇਮ ਭੰਡਾਰੀ ਸਕੱਤਰ ਅਤੇ ਸ਼੍ਰੀ ਰੂਪ ਲਾਲ ਚੌਧਰੀ ਖਜ਼ਾਨਚੀ ਉਹਨਾ ਦੇ ਪਿਛਲੇ ਅਰਸੇ ਦੌਰਾਨ ਕੀਤੀ ਗਈ ਚੰਗੀ ਕਾਰਗੁਜਾਰੀ ਕਾਰਣ ਚੁਣੇ ਗਏ।
ਚੋਣ ਵਿੱਚ ਬਹੁਤ ਹੀ ਸਰਕਾਰ ਯੋਗ ਮੈਂਬਰਾਂ
ਨੇ ਭਾਗ ਲਿਆ ।
ਮੈਂਬਰ ਸਹਿਬਾਨ ਦੀ ਹਾਜਰੀ ਵਿੱਚ ਨਵੀਂ ਚੁਣੀ ਕਮੇਟੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੋਲਡਨ ਇਨਕਲੇਵ ਕਾਲੋਨੀ ਦੇ ਪਾਰਕਾਂ ਵਿੱਚ ਫੁੱਲਦਾਰ ਅਤੇ ਛਾਂਦਾਰ ਰੁੱਖ ਲਾ ਕੇ ਪਰਿਆਵਰਨ ਨੂੰ ਸਾਫ ਸੁਥਰਾ ਰਖਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕਲੱਬ ਦੇ ਚੇਅਰਮੈਨ ਅਤੇ ਪ੍ਰਧਾਨ ਨੇ ਅਪਨੇ ਬਿਆਨ ਵਿੱਚ ਕਿਹਾ ਕਿ ਕਾਲੋਨੀ ਵਿੱਚ ਆ ਰਹੀਆਂ ਮੁਸ਼ਕਲਾ ਹਲ ਕਰਨ ਲਈ ਕਾਲੋਨੀ ਵਾਸੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਯੋਗਾ ਫਿੱਟਨੈੱਸ ਕਲੱਬ ਵੱਲੋਂ ਰੋਜ਼ਾਨਾ ਸਵੇਰੇ ਮੁਫ਼ਤ ਯੋਗ ਦੀ ਕਲਾਸ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈਂ। ਜਿਸਦਾ ਕਲੋਨੀ ਵਾਸੀ ਲਾਭ ਉਠਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਐਸੇ ਹੋਰ ਵੀ ਕੈਂਪ ਲਗਾਏ ਜਾਣਗੇ।