ਪਿੰਡ ਚੰਨੀਆਂ ਵਿਖੇ ਤਿੰਨ ਦਿਨਾਂ ਸਲਾਨਾ ਸਮਾਗਮ 11, 12, 13 ਫਰਵਰੀ ਨੂੰ ਗੁਰਮਤਿ ਸਮਾਗਮ ਸਚਖੰਡ ਵਾਸੀ ਜਥੇਦਾਰ ਭਾਈ ਲਖਬੀਰ ਸਿੰਘ ਚੰਨੀਆਂ ਦੇ ਗ੍ਰਹਿ ਵਿਖੇ ਕਰਵਾਇਆ ਜਾ ਰਿਹੈ

ਪਿੰਡ ਚੰਨੀਆਂ ਵਿਖੇ ਤਿੰਨ ਦਿਨਾਂ ਸਲਾਨਾ ਸਮਾਗਮ 11, 12, 13 ਫਰਵਰੀ ਨੂੰ ਗੁਰਮਤਿ ਸਮਾਗਮ ਸਚਖੰਡ ਵਾਸੀ ਜਥੇਦਾਰ ਭਾਈ ਲਖਬੀਰ ਸਿੰਘ ਚੰਨੀਆਂ ਦੇ ਗ੍ਰਹਿ ਵਿਖੇ ਕਰਵਾਇਆ ਜਾ ਰਿਹੈ

ਫਿ਼ਰੋਜ਼ਪੁਰ, 10 ਫਰਵਰੀ [ ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਪਿੰਡ ਚੰਨੀਆਂ ਵਿਖੇ ਤਿੰਨ ਦਿਨਾਂ 11, 12 ਅਤੇ 13 ਫਰਵਰੀ ਨੂੰ ਸਲਾਨਾ ਗੁਰਮਤਿ ਸਮਾਗਮ ਸਚਖੰਡ ਵਾਸੀ ਜਥੇਦਾਰ ਭਾਈ ਲਖਬੀਰ ਸਿੰਘ ਚੰਨੀਆਂ, ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੂਜਨੀਕ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਦਲ ਪੰਥ ਸਮੇਤ ਦਰਸ਼ਨ ਦੇਣਗੇ। ਇਸ ਮੌਕੇ ਤੇ 11, 12 ਅਤੇ 13 ਫਰਵਰੀ ਦਿਨ ਸ਼ਨੀਵਾਰ, ਐਤਵਾਰ, ਸੋਮਵਾਰ ਨੂੰ ਤਿੰਨੋਂ ਦਿਨ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ। ਇਹ ਜਾਣਕਾਰੀ ਭਾਈ ਪਰਮਜੀਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਦਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਮਾਗਮ ਹਰ ਸਾਲ ਸਾਡੇ ਪਿਤਾ ਸਤਿਕਾਰਯੋਗ ਸੱਚਖੰਡ ਵਾਸੀ ਜਥੇਦਾਰ ਭਾਈ ਲਖਬੀਰ ਸਿੰਘ ਚੰਨੀਆਂ ਆਪਣੇ ਗ੍ਰਹਿ ਵਿਖੇ ਤਿੰਨ ਦਿਨਾਂ ਕਰਵਾਉਂਦੇ ਆ ਰਹੇ ਹਨ। ਭਾਈ ਪਰਮਜੀਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਦਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਮੌਕੇ ਤੇ ਪੂਜਨੀਕ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮੁਖੀ ਦਲ ਪੰਥ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ। ਇਸ ਤੋਂ ਇਲਾਵਾ ਹੋਰ ਵੀ ਸੰਪਰਦਾਵਾਂ ਦੇ ਮਹਾਂਪੁਰਸ਼ ਪਹੁੰਚਗੇ। ਇਸ ਮੌਕੇ ਤੇ ਸੰਤ ਬਾਬਾ ਹਰਭਜਨ ਸਿੰਘ, ਬਾਬਾ ਸਤਿਨਾਮ ਸਿੰਘ ਜੀ ਜੰਡ ਸਾਹਿਬ ਵਾਲੇ, ਸ੍ਰੀਮਾਨ ਸੰਤ ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਸਤਨਾਮ ਸਿੰਘ ਵੱਲੀਆਂ ਗੁਰਦੁਆਰਾ ਪ੍ਰਉਪਕਾਰੀ ਭਾਈ ਲੱਧਾ ਜੀ, ਸੰਤ ਬਾਬਾ ਹਰਪ੍ਰੀਤ ਸਿੰਘ ਜੀ, ਨਿਰਮਲ ਪੰਥ ਗੋਲੇਵਾਲਾ, ਬਾਬਾ ਅਮਰਜੀਤ ਸਿੰਘ ਵਲੂਰ ਵਾਲੇ, ਬਾਬਾ ਦਰਸ਼ਨ ਸਿੰਘ ਜੀ ਬੋਰੀਵਾਲੇ, ਗਿਆਨੀ ਸੁਖਜੀਤ ਸਿੰਘ ਜੀ ਖਾਲਸਾ ਫਿ਼ਰੋਜ਼ਪੁਰ ਵਾਲੇ, ਸੰਤ ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਭਾਈ ਸੁਖਦੇਵ ਸਿੰਘ ਜੀ ਦਮਦਮੀ ਟਕਸਾਲ ਵਾਲੇ, ਭਾਈ ਰਛਪਾਲ ਸਿੰਘ ਜੀ ਦਮਦਮੀ ਟਕਸਾਲ ਝੋਕ ਮੋਹੜੇ, ਬਾਬਾ ਦਿਲਬਾਗ ਸਿੰਘ ਆਰਿਫਕੇ ਵਾਲੇ, ਸੰਤ ਬਾਬਾ ਸੁੱਚਾ ਸਿੰਘ ਜੀ ਨਾਨਕਸਰ ਛਾਂਗੇ ਵਾਲੇ, ਭਾਈ ਗੁਰਦੀਪ ਸਿੰਘ ਬੁੱਕਣ ਖਾਂ ਵਾਲੇ, ਭਾਈ ਪ੍ਰਤਾਪ ਸਿੰਘ ਨਾਨਕਸਰ ਵਾਲੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਪਰਦਾਵਾਂ ਦੇ ਮਹਾਂਪੁਰਸ਼ ਪਹੁੰਚ ਰਹੇ ਹਨ। ਭਾਈ ਪਰਮਜੀਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਦਲਜੀਤ ਸਿੰਘ ਨੇ ਅੱਗੇ ਦੱਸਿਆ ਕਿ 13 ਫਰਵਰੀ ਨੂੰ ਸਭ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਭੋਗ ਉਪਰੰਤ ਦੀਵਾਨ ਸਜਣਗੇ। ਇਸ ਤੋਂ ਇਲਾਵਾ ਤਿੰਨੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਭਾਈ ਸਾਹਿਬ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਭਾਰੀ ਗਿਣਤੀ ਵਿਚ ਸੰਗਤ ਪਹੁੰਚਕੇ ਆਏ ਹੋਏ ਮਹਾਂਪੁਰਸ਼ਾਂ ਦੇ ਵਿਚਾਰ ਸੁਣ ਕੇ ਆਪਣਾ ਜੀਵਨ ਸਫਲ ਬਣਾਉ। ਭਾਈ ਸਾਹਿਬ ਨੇ ਅੱਗੇ ਦੱਸਿਆ ਕਿ ਇਸ ਮੌਕੇ ਤੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਦਲ ਪੰਥ ਦੇ ਨਿਹੰਗ ਸਿੰਘਾਂ ਵੱਲੋਂ ਮੁਹੱਲਾ ਵੀ ਖੇਡਿਆ ਜਾਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

पुलिस परिवार परामर्श केंद्र ने 110 मामलों में 75 मामले निष्पादित

Sat Feb 11 , 2023
पूर्णिया जनवरी के प्रारंभ से 10 फरवरी तक पुलिस परिवार परामर्श केंद्र के संरक्षक शह पुलिस अधीक्षक आमिर जावेद के पास 110 मामले बिचारार्थ आए जिसे उन्होंने समझौता के वास्ते पुलिस परिवार परामर्श केंद्र के पास भेज दिया पुलिस परिवार परामर्श केंद्र ने 110 मामलों में 75 मामले निष्पादित कर […]

You May Like

Breaking News

advertisement