Uncategorized
ਰਾਸ਼ਟਰੀਆ ਗ੍ਰਹਿਣੀ ਦਿਵਸ ਦੇ ਮੌਕੇ ਤੇ ਸ੍ਰੀ ਧਰਮਪਾਲ ਬਾਂਸਲ ਦੇ ਘਰ ਜਨਮੀ ਪੋਤੀ ਦੀ ਖੁਸ਼ੀ ਵਿੱਚ ਗ੍ਰਹਿ ਪ੍ਰਵੇਸ਼ ਦੇ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

(ਪੰਜਾਬ) ਫਿਰੋਜਪੁਰ 4 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਰਾਸ਼ਟਰੀਆ ਗ੍ਰਹਿਣੀ ਦਿਵਸ ਦੇ ਮੌਕੇ ਤੇ ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਦੇ ਘਰ ਪੋਤੀ ਦੇ ਜਨਮ ਨੇ ਇੱਕ ਅਲੌਕਿਕ, ਪਵਿੱਤਰ ਤੇ ਖੁਸ਼ੀ ਭਰੀ ਲਹਿਰ ਪੈਦਾ ਕਰ ਦਿੱਤੀ ਹੈ। ਇੱਕ ਨਵੀਂ ਕਿਲਕਾਰੀ, ਇੱਕ ਨਵਾਂ ਅਹਿਸਾਸ, ਇੱਕ ਨਵੀਂ ਆਸ ਅਤੇ ਇੱਕ ਨਵੀਂ ਰੋਸ਼ਨੀ ਘਰ ਦੀ ਚੌਖਟ ਤੇ ਆਉਣ ਦੀ ਖੁਸ਼ੀ ਵਿੱਚ ਗ੍ਰਹਿ ਪ੍ਰਵੇਸ਼ ਦਾ ਪ੍ਰੋਗਰਾਮ ਰੱਖਿਆ ਗਿਆ। ਜਿਸ ਸਮੇਂ ਨਵਜਾਤ ਪੋਤੀ ਦਾ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ।
ਸ੍ਰੀ ਧਰਮਪਾਲ ਬਾਂਸਲ ਅਤੇ ਕਿਰਨ ਬਾਂਸਲ ਨੇ ਦੱਸਿਆ ਕਿ ਅੱਜ ਰਾਸ਼ਟਰੀਆ ਗ੍ਰਹਿਣੀ ਦਿਵਸ ਹੈ ਹਰੇਕ ਮਾਂ, ਪਤਨੀ, ਬਹਿਨ ਜਾਂ ਬੇਟੀ ਹਰ ਰੂਪ ਵਿੱਚ ਗ੍ਰਹਿਣੀ ਘਰ ਦੀ ਧੜਕਣ ਹੁੰਦੀ ਹੈ। ਇਸ ਨੂੰ ਪਰਿਵਾਰ ਵੱਲੋ ਰੱਬ ਦੀ ਬਹੁਤ ਵੱਡੀ ਕਿਰਪਾ ਸਮਝਿਆ ਗਿਆ ਅਤੇ ਕੰਨਿਆਂ ਦੇ ਚਰਨਾਂ ਵਿਚ ਸਿਰ ਨਿਵਾਇਆ ਗਿਆ। ਧੀਆਂ ਸਦਾ ਤੋਂ “ਲਕਸ਼ਮੀ ਰੂਪ” ਮੰਨੀਆਂ ਜਾਂਦੀਆਂ ਹਨ। ਅਤੇ ਇਹੀ ਕਾਰਨ ਸੀ ਕਿ ਧਰਮਪਾਲ ਬਾਂਸਲ ਜੀ ਨੇ ਇਸ ਨਵੀਂ ਆਗਮਨ ਦਾ ਸਵਾਗਤ ਬਹੁਤ ਵਧੀਆ ਢੰਗ ਨਾਲ ਕੀਤਾ। ਪੋਤੀ ਦੇ ਜਨਮ ਦੀ ਖੁਸ਼ੀ ਵਿੱਚ ਜੋਤ ਜਗਾ ਕੇ ਆਰਤੀ ਉਤਾਰੀ ਗਈ ਅਤੇ ਸਾਰੇ ਘਰ ਵਿੱਚ ਦੀਪਮਾਲਾ ਸਜਾਈ ਗਈ। ਇਹ ਦੀਪਮਾਲਾ ਦੱਸਦੀ ਹੈ ਕਿ ਧੀ ਦੇ ਆਉਣ ਨਾਲ ਘਰ ਦੇ ਹਰ ਕੋਨੇ ਵਿੱਚ ਰੌਸ਼ਨੀ ਦਾ ਵਾਸ ਹੁੰਦਾ ਹੈ। ਇਹ ਰਸਮ, ਸਿਰਫ਼ ਇੱਕ ਰਸਮ ਨਹੀਂ ਇੱਕ ਸੰਦੇਸ਼ ਹੈ, ਕਿ ਕੁੜੀ ਦਾ ਜਨਮ ਘਰ ਵਿੱਚ ਭਾਗਾਂ ਦੀ ਰੌਸ਼ਨੀ ਲਿਆਉਂਦਾ ਹੈ। ਧੀਆਂ ਸਿਰਫ਼ “ਘਰ ਦੀ ਰੋਸ਼ਨੀ ਨਹੀਂ, ਬਲਕਿ ਸਮਾਜ ਦਾ ਭਵਿੱਖ, ਕੌਮ ਦਾ ਮਾਣ ਅਤੇ ਸਭਿਆਚਾਰ ਦਾ ਰੂਪ ਹੁੰਦੀਆਂ ਹਨ। ਦੀਪਕਾਂ ਦੀ ਲੌ ਇਹ ਵੀ ਕਹਿੰਦੀ ਹੈ ਕਿ ਦੁਨੀਆ ਦੇ ਹਰ ਮੋੜ ਤੇ ਇਹ ਪੋਤੀ ਆਪਣਾ ਚਮਕਦਾ ਚਾਨਣ ਆਪ ਦੀ ਮਿਹਨਤ ਅਤੇ ਤਰੱਕੀ ਨਾਲ ਬਣਾਵੇ। ਇਹ ਪ੍ਰੇਰਕ ਅਤੇ ਦਿਲ ਛੂਹਣ ਵਾਲਾ ਸਵਾਗਤ ਇੱਕ ਵੱਡਾ ਉਦਾਹਰਨ ਹੈ ਕਿ ਧੀਆਂ ਨੂੰ ਸਿਰਫ਼ ਪਿਆਰ ਹੀ ਨਹੀਂ, ਬਲਕਿ ਮਾਣ ਮਿਲਣਾ ਚਾਹੀਦਾ ਹੈ। ਅਤੇ ਧਰਮਪਾਲ ਬਾਂਸਲ ਜੀ ਦੇ ਪਰਿਵਾਰ ਨੇ ਇਹ ਸਾਬਤ ਕਰ ਦਿੱਤਾ ਕਿ ਕੁੜੀ ਦਾ ਜਨਮ ਰੱਬ ਦੀ ਬੇਹਦ ਵੱਡੀ ਕਿਰਪਾ ਅਤੇ ਨਵੀਂ ਕਾਮਯਾਬੀ ਦੀ ਸ਼ੁਰੂਆਤ ਹੁੰਦੀ ਹੈ। ਦੁਆ ਹੈ ਕਿ ਇਹ ਨਵੀਂ ਪੋਤੀ ਸਦਾ ਸਿਹਤਮੰਦ ਰਹੇ, ਆਪਣੇ ਗੁਣਾਂ ਨਾਲ, ਪੜ੍ਹਾਈ ਨਾਲ, ਆਪਣੇ ਸਪਨਿਆਂ ਨਾਲ, ਆਪਣੇ ਪਰਖ ਨਾਲ ਤੇ ਆਪਣੇ ਸਾਰੇ ਤਰੱਕੀ ਦੇ ਕਦਮਾਂ ਨਾਲ ਸਿਰਫ਼ ਪਰਿਵਾਰ ਦਾ ਹੀ ਨਹੀਂ, ਪੂਰੇ ਸਮਾਜ ਦਾ ਮਾਣ ਵਧਾਏ । ਅਸੀਂ ਇਹ ਵੀ ਦੇਖ ਰਹੇ ਹਾਂ ਕਿ ਦੁਨੀਆ ਵਿੱਚ ਕੁੜੀਆਂ ਹਰ ਮੈਦਾਨ ਜਿੱਤ ਰਹੀਆਂ ਹਨ। ਹਾਲ ਹੀ ਵਿੱਚ ਵਰਲਡ ਕੱਪ ਜਿੱਤਣ ਵਾਲੀਆਂ ਕੁੜੀਆਂ ਨੇ ਪੂਰੀ ਦੁਨੀਆ ਨੂੰ ਇਹ ਸਿਖਾਇਆ ਕਿ ਟੈਲੈਂਟ, ਮਿਹਨਤ, ਦ੍ਰਿੜਤਾ ਅਤੇ ਦਿਲ ਲਿਂਗ ਨਾਲ ਨਹੀਂ, ਸਗੋਂ ਹਿੰਮਤ ਨਾਲ ਜਿੱਤੇ ਜਾਦੇ ਹਨ।
ਇਸ ਸ਼ੁੱਭ ਅਵਸਰ ‘ਤੇ ਨਵਜਾਤ ਬੱਚੀ ਦੇ ਪਿਤਾ ਸ਼੍ਰੀ ਯੋਗੇਸ਼ ਬਾਂਸਲ (ਡਾਇਰੈਕਟਰ ਹਾਰਮਨੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਫਿਰੋਜਪੁਰ) ਅਤੇ ਮਾਤਾ CA ਪ੍ਰਿਯੰਕਾ ਬਾਂਸਲ, ਨਾਨੀ ਬਿੰਦੂ ਜੈਨ, ਦਾਦੀ ਕਿਰਨ ਬਾਂਸਲ, ਵੱਡੀ ਦਾਦੀ ਕੈਲਾਸ਼ ਜਿੰਦਲ ਅਤੇ ਬੇਬੀ ਪ੍ਰਾਸ਼ੀ ਅਗਰਵਾਲ ਨੇ ਪਰਿਵਾਰ ਸਮੇਤ ਖੁਸ਼ੀਆਂ ਮਨਾਈਆਂ। ਇਸ ਪਵਿੱਤਰ ਮੌਕੇ ‘ਤੇ ਪੰਡਿਤ ਪਵਨ ਕਾਲੀਆ ਜੀ ਨੇ ਮੰਤ੍ਰੋਚਾਰ ਨਾਲ ਅਰਦਾਸ ਅਤੇ ਪੂਜਾ ਸੇਵਾ ਨਿਭਾਈ। ਭਗਤੀ ਭਜਨ ਗਰੁੱਪ ਦੇ ਪ੍ਰਧਾਨ ਅਸ਼ੋਕ ਗਰਗ ਜੀ ਵੀ ਆਪਣੇ ਪਰਿਵਾਰ ਸਮੇਤ ਪਹੁੰਚੇ ਅਤੇ ਨੇਮ-ਨਿਯਮ ਨਾਲ ਭਜਨ ਕੀਰਤਨ ਭੇਂਟ ਕੀਤਾ। ਇਸ ਸਾਰੇ ਪ੍ਰੋਗ੍ਰਾਮ ਨੂੰ ਸਫਲਤਾਪੂਰਵਕ ਪ੍ਰਬੰਧ ਕਰਨ ਵਿੱਚ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਪਰਿਵਾਰ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਪਰਿਵਾਰ ਨੇ ਮਿਲ ਕੇ ਸੇਵਾ ਨਿਭਾਈ ਅਤੇ ਸਾਰੇ ਪ੍ਰਬੰਧ ਬੜੀ ਸ਼ਰਧਾ ਅਤੇ ਸਹਿਯੋਗ ਨਾਲ ਕੀਤੇ।




