ਸ਼ਹੀਦਾਂ ਦੁਆਰਾ ਪ੍ਰਾਪਤ ਹੋਈ ਆਜ਼ਾਦੀ ਨੂੰ ਸੰਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਹੈ-ਪੀ.ਸੀ ਕੁਮਾਰ

ਸ਼ਹੀਦਾਂ ਦੁਆਰਾ ਪ੍ਰਾਪਤ ਹੋਈ ਆਜ਼ਾਦੀ ਨੂੰ ਸੰਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਹੈ-ਪੀ.ਸੀ ਕੁਮਾਰ

ਫਿ਼ਰੋਜ਼ਪੁਰ, 10 ਫਰਵਰੀ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਜਿ਼ਲ੍ਹਾ ਫਿ਼ਰੋਜ਼ਪੁਰ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਦੀ ਸਹਿਯੋਗੀ ਸੰਸਥਾ ਸਦਾਵਰਤ ਪੰਚਾਇਤੀ ਦੇ ਮੁੱਖ ਕਾਰਜਕਰਤਾ ਸੇਵਾ ਮੁਕਤ ਮਾਸ ਮੀਡੀਆ ਅਫਸਰ ਸਿਹਤ ਵਿਭਾਗ ਸੀਨੀਅਰ ਸਿਟੀਜਨ ਸਮਾਜ ਸੁਧਾਰਕ ਸ੍ਰੀ ਪੀ.ਸੀ ਕੁਮਾਰ ਨੇ ਅੱਜ ਸਕੂਲ ਪਿੰਡ ਗਿੱਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਡੀ ਵਿਦਿਆ ਦਾ ਮੁੱਖ ਮੰਤਵ ਘਰ ਵਿਚ ਚੰਗੇ ਬੱਚੇ, ਸਕੂਲ ਵਿਚ ਸੁਹਿਰਦ ਵਿਦਿਆਰਥੀ ਤੇ ਆਉਣ ਵਾਲੇ ਸਮੇਂ ਵਿਚ ਸਮਾਜ ਦੇਸ਼ ਨੂੰ ਚੰਗੇ ਨਾਗਰਿਕ ਮਿਲਣ ਤਾਂ ਜ਼ੋ ਸ਼ਹੀਦਾਂ ਦੁਆਰਾ ਸ਼ਹੀਦੀਆਂ ਦੇ ਕੇ ਮਿਲੀ ਆਜ਼ਾਦੀ ਤੋਂ ਸੰਭਾਲਣਾ ਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਦੇਸ਼ ਦੀ ਏਕਤਾ, ਅਖੰਡਤਾ, ਭਾਈਚਾਰਾ ਬਨਾਉਣ ਵਿਚ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਜਿਨ੍ਹਾਂ ਕਾਰਣਾਂ ਕਰਕੇ ਸਾਡਾ ਦੇਸ਼ ਗੁਲਾਮ ਹੋਇਆ ਤੇ ਸੈਂਕੜੇ ਸਾਲ ਦੀ ਮੁਸੀਬਤਾਂ ਮਗਰੋਂ ਪ੍ਰਾਪਤ ਹੋਈ ਆਜ਼ਾਦੀ ਅੱਜ ਫਿਰ ਜਰ ਜ਼ੋਰੂ, ਭਾਈ-ਭਤੀਜਾਵਾਦ, ਆਪਸੀ ਰੰਜਿਸ਼, ਜਾਤੀ, ਲਾਭ ਸਦਕਾਂ ਫਿਰ ਧਰਮਾਂ ਦੇ ਨਾਮ ਤੇ ਜ਼ੋ ਦੇਸ਼ ਵਿਚ ਅੱਤਵਾਦ ਜਾਂ ਗੈਂਗਸਟਰ ਫਿਰਕਾਪ੍ਰਸਤੀ ਪਾੜੋ ਤੇ ਰਾਜ ਕਰੋ ਨੂੰ ਬੜਾਵਾ ਮਿਲ ਰਿਹਾ ਹੈ ਤੇ ਬੱਚੇ ਨੌਜਵਾਨ ਜ਼ੋ ਪਰਿਵਾਰ, ਸਮਾਜ, ਦੇਸ਼ ਦਾ ਭਵਿੱਖ ਹੁੰਦੇ ਹਨ, ਉਨ੍ਹਾਂ ਨੂੰ ਗੁਮਰਾਹ ਕਰਕੇ ਨਸਿ਼ਆਂ ਦਾ ਆਦੀ ਬਣਾ ਕੇ ਪੈਸੇ, ਚੌਧਰ ਦਾ ਲਾਲਚ ਦੇ ਕੇ ਦੇਸ਼ ਧ੍ਰੋਹੀ ਇਨ੍ਹਾਂ ਨੂੰ ਗੁੰਮਰਾਹ ਕਰਕੇ ਉਹ ਸ਼ਹੀਦਾਂ ਦੁਆਰਾ ਪ੍ਰਾਪਤ ਹੋਈ ਆਜ਼ਾਦੀ ਨੂੰ ਬਰਬਾਦੀ ਤੇ ਖੇਰੂ-ਖੇਰੂ ਕਰਕੇ ਫਿਰ ਪਹਿਲੀਆਂ ਗਲਤੀਆਂ ਵਾਂਗ ਫਿਰ ਗੁਲਾਮੀ ਵੱਲ ਧਕੇਲ ਰਹੇ ਹਨ, ਜਿਹੜਾ ਅਸਰ ਸੈਂਕੜੇ ਸਾਲ ਪਹਿਲਾਂ ਹੋਇਆ, ਉਹੀ ਬਾਹਰਲੇ ਮੁਲਕਾਂ ਦੀ ਸਹਿ ਅਤੇ ਉਨ੍ਹਾਂ ਦੇ ਅੱਡੇ ਚੜ ਕੇ ਭਾਰਤ ਨੂੰ ਖੇਰੂ-ਖੇਰੂ ਕਰਨ ਦੇ ਦੁਸ਼ਮਣਾਂ ਦੇ ਮਨਸੂਬਿਆਂ ਨੂੰ ਸਕਾਰ ਤੋਂ ਆਪਣੇ ਦੇਸ਼ ਨੂੰ ਬਰਬਾਦ ਕਰਨ ਦੇ ਮਨਸੂਬੇ ਨੂੰ ਹੱਲਾਸ਼ੇਰੀ ਮਿਲ ਰਹੀ ਹੈ, ਜਿਸ ਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਇਹ ਨਸ਼ੇ ਜ਼ੋ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸਾਡੇ ਹੀ ਨੇਤਾ ਵੋਟਾਂ ਦੀ ਰਾਜਨੀਤੀ ਤੇ ਚੌਧਰਾਂ ਤੇ ਜਾਤੀ ਹਿੱਤਾਂ ਲਈ ਬਰਬਾਦੀ ਵਿਚ ਧਕੇਲ ਦਿੱਤਾ ਹੈ ਅਤੇ ਆਉ ਆਪਾ ਸਾਰੇ ਰਲ ਮਿਲ ਕੇ ਉਨ੍ਹਾਂ ਘਿਨਾਉਣੇ ਮਨਸੂਬਿਆਂ ਨੂੰ ਨਾ-ਕਾਮਯਾਬ ਹੋਣ ਵਿਚ ਆਪਣਾ ਘਰ ਸਕੂਲ ਸਮਾਜ ਦੇਸ਼ ਨੂੰ ਬਚਾਉਣ ਲਈ ਪ੍ਰਣ ਕਰੀਏ ਕਿ ਅਸੀਂ ਉਨ੍ਹਾਂ ਦੇ ਘਿਨਾਉਣੇ ਮਨਸੂਬਿਆਂ ਤੋਂ ਬਚੀਏ ਤੇ ਸ਼ਹੀਦਾਂ ਦੁਆਰਾ ਪ੍ਰਾਪਤ ਹੋਈ ਆਜ਼ਾਦੀ ਨੂੰ ਸੰਭਾਲ ਕੇ ਰੱਖੀਏ। ਇਹੀ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਤੇ ਜੁੰਮੇਵਾਰੀ ਚੰਗੇ ਨਾਗਰਿਕ ਹੋਣ ਦੀ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਨੇ ਲਗਾਇਆ ਮੁਫਤ ਸ਼ੂਗਰ ਚੈਕਅਪ ਕੈਂਪ</em>

Sat Feb 11 , 2023
ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਨੇ ਲਗਾਇਆ ਮੁਫਤ ਸ਼ੂਗਰ ਚੈਕਅਪ ਕੈਂਪ ਫਿ਼ਰੋਜ਼ਪੁਰ, 10 ਫਰਵਰੀ[ ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ ]:- ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਫਿ਼ਰੋਜ਼ਪੁਰ ਦੀ ਮੀਟਿੰਗ ਡਾਕਟਰ ਦੀਵਾਨ ਚੰਦ ਸੁਖੀਜਾ ਚੇਅਰਮੈਨ ਦੀ ਅਗਵਾਈ ਹੇਠ ਹੋਈ। ਇਹ ਮੀਟਿੰਗ ਸਟੇਟ ਬੈਂਕ ਆਫ ਇੰਡੀਆ ਫਿ਼ਰੋਜ਼ਪੁਰ ਸ਼ਹਿਰ ਏ.ਡੀ.ਬੀ ਬਰਾਂਚ ਵਿਖੇ ਹੋਈ, ਜਿਥੇ ਸ਼ੂਗਰ ਚੈਕਅਪ […]

You May Like

Breaking News

advertisement