ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਏ.ਡੀ.ਆਰ ਸੈਂਟਰ, ਫਿਰੋਜਪੁਰ ਦੇ ਕਿਡਜ਼ ਰੂਮ ਦਾ ਕਰਵਾਇਆ ਨਵੀਨੀਕਰਨ

ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਵੱਲੋਂ ਏ.ਡੀ.ਆਰ ਸੈਂਟਰ, ਫਿਰੋਜਪੁਰ ਦੇ ਕਿਡਜ਼ ਰੂਮ ਦਾ ਕਰਵਾਇਆ ਨਵੀਨੀਕਰਨ

ਫਿਰੋਜ਼ਪੁਰ, 11 ਅਗਸਤ, 2023 ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:-

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਮਾਨਯੋਗ ਚੇਅਰਮੈਨ-ਕਮ-ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜਪੁਰ ਸ੍ਰੀ ਵੀਰਇੰਦਰ ਅਗਰਵਾਲ ਜੀ ਵੱਲੋਂ ਅੱਜ ਏ.ਡੀ.ਆਰ ਸੈਂਟਰ, ਫਿਰੋਜਪੁਰ ਦੇ ਕਿਡਜ਼ ਰੂਮ ਜੋ ਕਿ ਪਹਿਲਾ ਤੋਂ ਹੀ ਮੌਜੂਦ ਸੀ ਉਸ ਵਿੱਚ ਸੁਧਾਰ ਲਿਆ ਕੇ ਬੱਚਿਆਂ ਲਈ ਖੇਡਣ ਦਾ ਨਵਾਂ ਸਮਾਨ ਅਤੇ ਬੱਚਿਆਂ ਦੀ ਬੁੱਧੀ ਦੇ ਵਿਕਾਸ ਲਈ ਪੜਾਈ ਨਾਲ ਸਬੰਧਤ ਨਵੀਆਂ ਪੇਟਿੰਗਾਂ/ਡਰਾਇੰਗ ਯੂਰੋ ਕਿਡਜ਼ ਸਕੂਲ, ਫਿਰੋਜ਼ਪੁਰ ਦੇ ਡਾਇਰੈਕਟਰ ਡਾ. ਕੁਲਵਿੰਦਰ ਨੰਦਾ ਜੀ ਦੇ ਸਹਿਯੋਗ ਨਾਲ ਬਣਵਾਈਆਂ ਗਈਆਂ। ਇਸ ਕਿਡਜ਼ ਰੂਮ ਦੇ ਨਵੀਨੀਕਰਨ ਦਾ ਸਾਰਾ ਕੰਮ ਮੈਡਮ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਆਪਣੀ ਦੇਖ-ਰੇਖ ਵਿੱਚ ਕਰਵਾਇਆ ਗਿਆ। ਇਸ ਦੌਰਾਨ ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਦੱਸਿਆ ਗਿਆ ਕਿ ਇਸ ਕਿਡਜ਼ ਰੂਮ ਵਿੱਚ ਬੱਚਿਆਂ ਦੇ ਖੇਡਣ ਦਾ ਸਮਾਨ ਅਤੇ ਪੜ੍ਹਨ ਲਈ ਸਮੱਗਰੀ ਇਸ ਲਈ ਰੱਖੀ ਗਈ ਤਾਂ ਜੋ ਏ.ਡੀ.ਆਰ ਸੈਂਟਰ, ਫਿਰੋਜ਼ਪੁਰ ਵਿੱਚ ਕੇਸ ਝਗੜਨ ਆਈਆਂ ਪਾਰਟੀਆਂ ਦੇ ਨਾਲ ਆਏ ਬੱਚਿਆਂ ਨੂੰ ਇਸ ਕਿਡਜ਼ ਰੂਮ ਵਿੱਚ ਇਕ ਚੰਗਾ ਮਾਹੌਲ ਮਿਲੇਗਾ ਅਤੇ ਉਹਨਾਂ ਵਿੱਚ ਪਰਿਵਾਰਾਂ ਦੇ ਕੇਸਾਂ ਦੇ ਝਗੜਿਆਂ ਨੂੰ ਲੈ ਕੇ ਉਹਨਾਂ ਵਿੱਚ ਈਰਖਾ ਨਹੀਂ ਆਏਗੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

आज़मगढ़ उत्तर प्रदेश: गुण्डा एक्ट के अर्न्तगत जिलाबदर हुए 02 अपराधी

Sat Aug 12 , 2023
गुण्डा एक्ट के अर्न्तगत जिलाबदर हुए 02 अपराधीजनपद में पुलिस अधीक्षक आजमगढ़ अनुराग आर्य द्वारा अपराध नियंत्रण में चलाये जा रहे विशेष अभियान के अन्तर्गत गोवध व आबकारी के अपराध में सक्रिय अपराधियों पर गुण्डा अधिनियम के अन्तर्गत कार्यवाही की गयी है, जिसमें जिला मजिस्ट्रेट महोदय आजमगढ़ द्वारा 02 अपराधियों […]

You May Like

Breaking News

advertisement