ਰੋਟਰੀ ਕਲੱਬ ਜ਼ੀਰਾ ਨੇ ਸਰਕਾਰੀ ਸਕੂਲ ਲੜਕੀਆਂ ਜ਼ੀਰਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਰੋਟਰੀ ਕਲੱਬ ਜ਼ੀਰਾ ਨੇ ਸਰਕਾਰੀ ਸਕੂਲ ਲੜਕੀਆਂ ਜ਼ੀਰਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਮੈਰਿਟ ’ਚ ਆਉਣ ਵਾਲੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

ਫਿਰੋਜ਼ਪੁਰ, ਜ਼ੀਰਾ, 05 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ ]:-

ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਜ਼ੀਰਾ ਵੱਲੋਂ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਰੋਟਰੀ ਕਲੱਬ ਜ਼ੀਰਾ ਦੇ ਪ੍ਰਧਾਨ ਰਾਜੇਸ਼ ਢੰਡ ਅਤੇ ਸੈਕਟਰੀ ਗਗਨਦੀਪ ਨਰੂਲਾ ਦੀ ਅਗਵਾਈ ਅਤੇ ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਨਰੇਸ਼ ਕਟਾਰੀਆ ਐੱਮ.ਐੱਲ.ਏ ਜ਼ੀਰਾ ਨੇ ਮੁੱਖ ਮਹਿਮਾਨ ਅਤੇ ਗਗਨਦੀਪ ਸਿੰਘ ਐੱਸ.ਡੀ.ਐੱਮ ਜ਼ੀਰਾ ਤੇ ਪਲਵਿੰਦਰ ਸਿੰਘ ਸੰਧੂ ਡੀ.ਐੱਸ.ਪੀ ਜ਼ੀਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨਾਂ ਵੱਲੋਂ ਸਕੂਲ ਦੀ ਪਾਰਕਿੰਗ ਵਿਚ ਬੂਟੇ ਲਗਾ ਕੇ ਵਾਤਾਵਰਨ ਦਿਵਸ ਦੀ ਸਭ ਨੂੰ ਮੁਬਾਰਕਬਾਦ ਦਿੰਦਿਆਂ ਪੌਦੇ ਲਗਾਉਣ ਅਤੇ ਇਨਾਂ ਦੀ ਸੰਭਾਲ ਕਰਨ ਦਾ ਸੱਦਾ ਵੀ ਦਿੱਤਾ ਗਿਆ। ਇਸ ਸੰਬੰਧੀ ਗੁਰੂ ਜੀ ਕਾਨਫਰੰਸ ਹਾਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਰੋਟਰੀ ਕਲੱਬ ਜ਼ੀਰਾ ਵੱਲੋਂ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਅੱਠਵੀ, ਦਸਵੀਂ ਅਤੇ ਬਾਰਵੀਂ ਜਮਾਤ ਦੀ ਪੰਜਾਬ ਮੈਰਿਟ ਲਿਸਟ ਵਿਚ ਆਏ ਵਿਦਿਆਰਥੀਆਂ ਨੂੰ ਨਰੇਸ਼ ਕਟਾਰੀਆ ਐੱਮ.ਐੱਲ.ਏ ਜ਼ੀਰਾ, ਗਗਨਦੀਪ ਸਿੰਘ ਐੱਸ.ਡੀ.ਐੱਮ ਜ਼ੀਰਾ, ਪਲਵਿੰਦਰ ਸਿੰਘ ਸੰਧੂ ਡੀ.ਐੱਸ.ਪੀ ਜ਼ੀਰਾ, ਪਿ੍ਰੰਸੀਪਲ ਰਾਕੇਸ਼ ਸ਼ਰਮਾ, ਹਰਪਾਲ ਸਿੰਘ ਦਰਗਨ ਅਸਿਸਟੈਂਟ ਗਵਰਨਰ ਰੋਟਰੀ ਕਲੱਬ ਅਤੇ ਰਾਜੇਸ਼ ਢੰਡ ਪ੍ਰਧਾਨ ਰੋਟਰੀ ਕਲੱਬ ਜ਼ੀਰਾ ਆਦਿ ਸਮੂਹ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਨਰੇਸ਼ ਕਟਾਰੀਆ ਐੱਮ.ਐੱਲ.ਏ, ਗਗਨਦੀਪ ਸਿੰਘ ਐੱਸ.ਡੀ.ਐੱਮ, ਪਲਵਿੰਦਰ ਸਿੰਘ ਸੰਧੂ ਡੀ.ਐੱਸ.ਪੀ ਜ਼ੀਰਾ ਅਤੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਬਚਾਉਣ ਵਿਚ ਯੋਗਦਾਨ ਪਾਉਂਦਿਆਂ ਪਾਣੀ ਦੀ ਵਰਤੋਂ ਸੰਜਮ ਨਾਲ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਦਿਆਂ ਆਪਣੀ ਜਿੰਮੇਵਾਰੀ ਨਿਭਾ ਕੇ ਵਾਤਾਵਰਨ ਨੂੰ ਬਚਾਉਣ ਵਿਚ ਯੋਗਦਾਨ ਕਰਨ ਤਾਂ ਜੋ ਸਾਨੂੰ ਹਰਿਆ ਭਰਿਆ ਅਤੇ ਸਾਫ ਸੁਥਰਾ ਵਾਤਾਵਰਨ ਮਿਲ ਸਕੇ। ਅੰਤ ਵਿਚ ਪਿ੍ਰੰਸੀਪਲ ਰਾਕੇਸ਼ ਸ਼ਰਮਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਫ਼ਿਰੋਜ਼ਪੁਰ ਜਿਲੇ ਅੰਦਰ ਵੱਖ-ਵੱਖ ਜਮਾਤਾਂ ਦੀ ਮੈਰਿਟ ਵਿਚ ਆਏ ਜ਼ਿਆਦਾਤਰ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ। ਇਸ ਮੌਕੇ ਸਮਾਗਮ ਵਿਚ ਵਿਨੋਦ ਕੁਮਾਰ ਨਾਇਬ ਤਹਿਸੀਲਦਾਰ, ਚਮਕੌਰ ਸਿੰਘ ਡੀ.ਈ.ਓ ਫ਼ਿਰੋਜ਼ਪੁਰ, ਸਾਹਿਲ ਭੂਸ਼ਨ ਪ੍ਰਧਾਨ ਟਰੱਕ ਯੂਨੀਅਨ ਜ਼ੀਰਾ, ਪ੍ਰੀਤਮ ਸਿੰਘ ਪ੍ਰਧਾਨ ਟਰੱਕ ਯੂਨੀਅਨ ਜ਼ੀਰਾ, ਹਰਪਾਲ ਦਰਗਨ ਅਸਿਸਟੈਂਟ ਗਵਰਨਰ ਰੋਟਰੀ ਕਲੱਬ, ਰਾਜੇਸ਼ ਢੰਡ ਪ੍ਰਧਾਨ ਰੋਟਰੀ ਕਲੱਬ ਜ਼ੀਰਾ, ਗਗਨ ਨਰੂਲਾ ਸੈਕਟਰੀ ਰੋਟਰੀ ਕਲੱਬ ਜ਼ੀਰਾ, ਐਡਵੋਕੇਟ ਸਤਨਾਮ ਸਿੰਘ ਸਾਬਕਾ ਪ੍ਰਧਾਨ, ਵਿਪਨ ਸੇਠੀ, ਡਾ: ਪਰਮਪ੍ਰੀਤ ਸਿੰਘ, ਜੋਗਿੰਦਰ ਸਿੰਘ ਕੰਡਿਆਲ, ਸੁਰਿੰਦਰ ਗੁਪਤਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸੱਤਪਾਲ ਨਰੂਲਾ, ਜੁਗਰਾਜ ਸਿੰਘ ਸੁਪਰਡੈਂਟ ਐੱਸ.ਡੀ.ਐੱਮ ਦਫਤਰ, ਸੰਦੀਪ ਗੋਇਲ ਸੀਨੀਅਰ ਸਹਾਇਕ, ਰਾਕੇਸ਼ ਸ਼ਰਮਾ ਪਿ੍ਰੰਸੀਪਲ, ਕਸ਼ਮੀਰ ਸਿੰਘ ਭੁੱਲਰ, ਸੁਨੀਲ ਕੁਮਾਰ ਨੀਲੂ ਬਜਾਜ, ਬਾਬੂ ਸਿੰਘ ਭੜਾਣਾ ਟਰੱਕ ਯੂਨੀਅਨ ਜਿਲਾ ਫ਼ਿਰੋਜ਼ਪੁਰ, ਹਾਕਮ ਸਿੰਘ ਪ੍ਰਧਾਨ ਅਰੋੜ ਵੰਸ਼ ਮਹਾਂ ਸਭਾ, ਗੁਰਜਿੰਦਰ ਸਿੰਘ ਗੋਰਾ ਬਾਠ ਸਨੇਰ, ਸਤਿੰਦਰ ਸਚਦੇਵਾ, ਵੀਰ ਸਿੰਘ ਚਾਵਲਾ, ਚਰਨਪ੍ਰੀਤ ਸਿੰਘ ਸੋਨੂੰ, ਮਹਿੰਦਰ ਪਾਲ ਪ੍ਰਧਾਨ, ਵੇਦ ਪ੍ਰਕਾਸ਼ ਸੋਨੀ, ਹਰਚਰਨ ਸਿੰਘ ਜ਼ੀਰਾ, ਵਿਸ਼ਾਲ ਸੂਦ, ਤਰਸੇਮ ਸਿੰਘ ਚੋਹਲਾ, ਪਿ੍ਰੰਸ ਘੁਰਕੀ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਰਮੇਸ਼ ਚੰਦਰ ਫਾਰਮਾਸਿਸਟ, ਜਪਿੰਦਰ ਸਿੰਘ ਸਿੱਧੂ ਮਾਰਕੀਟ ਕਮੇਟੀ, ਨਰਿੰਦਰ ਸਿੰਘ ਲੈਕਚਰਾਰ, ਮਾਸਟਰ ਨਰੇਸ਼ ਸਿਡਾਨਾ, ਰਘੁਬੀਰ ਸਿੰਘ ਸ਼ਹਿਜ਼ਾਦਾ, ਲੈਕਚਰਾਰ ਅਨੁਕੂਲ ਪੰਛੀ, ਨਛੱਤਰ ਸਿੰਘ ਪ੍ਰਧਾਨ ਸਹਾਰਾ ਕਲੱਬ ਜ਼ੀਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਨਿਵਾਸੀ ਅਤੇ ਬੱਚਿਆਂ ਦੇ ਮਾਪੇ ਤੇ ਅਧਿਆਪਕ ਹਾਜ਼ਰ ਸਨ। ਇਸ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਜੋਗਿੰਦਰ ਸਿੰਘ ਕੰਡਿਆਲ ਨੇ ਬਾਖੂਬੀ ਨਿਭਾਈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਵਿਵੇਕਾਨੰਦ ਵਰਲਡ ਸਕੂਲ ਨੇ ਅਨਾਥ ਆਸ਼ਰਮ ਤੋਂ ਬਸਤੀ ਟੈਂਕਾਵਾਲੀ ਤੱਕ ਸੜਕ ਨੂੰ ਸੁੰਦਰ ਬਣਾਉਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Mon Jun 5 , 2023
ਵਿਵੇਕਾਨੰਦ ਵਰਲਡ ਸਕੂਲ ਨੇ ਅਨਾਥ ਆਸ਼ਰਮ ਤੋਂ ਬਸਤੀ ਟੈਂਕਾਵਾਲੀ ਤੱਕ ਸੜਕ ਨੂੰ ਸੁੰਦਰ ਬਣਾਉਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਫਿਰੋਜਪੁਰ 05 ਜੂਨ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:= ਵਿਵੇਕਾਨੰਦ ਵਰਲਡ ਸਕੂਲ ਦੇ ਡਾਇਰੈਕਟਰ ਡਾ. ਐਸ.ਐਨ.ਰੁਦਰਾ ਨੇ ਦੱਸਿਆ ਕਿ ਇਸ ਮਹੱਤਵਪੂਰਨ ਦਿਹਾੜੇ’ਤੇ ਲਖਬੀਰ […]

You May Like

advertisement