ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੂੰ ਕੀਤਾ ਆਰ ਓ ਸਿਸਟਮ ਭੇਟ

ਫਿਰੋਜਪੁਰ,14 ਅਕਤੂਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸੇਵੀਅਰ ਸਿੰਘ ਵੱਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵੀ ਅਤੇ ਦੁਬੱਈ ਦੇ ਉੱਘੇ ਕਾਰੋਬਾਰੀ ਡਾ: ਐਸ ਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਦੇ ਅਨੇਕਾਂ ਕਾਰਜ ਜਾਰੀ ਹਨ। ਇਸ ਲੜੀ ਤਹਿਤ ਡਾਕਟਰ ਐਸ ਪੀ ਸਿੰਘ ਓਬਰਾਏ ਦੀ ਰਹਿਨੁਮਾਈ ਹੇਠ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ( ਫਿਰੋਜ਼ਪੁਰ) ਵਿਖੇ ਵਿਦਿਆਰਥੀਆਂ ਨੂੰ ਸਾਫ ਪਾਣੀ ਮੁਹੱਇਆ ਕਰਵਾਉਣ ਲਈ ਆਰ ਓ ਸਿਸਟਮ ਭੇਟ ਕੀਤਾ ਗਿਆ ਜਿਸ ਦਾ ਰਸਮੀ ਉਦਘਾਟਨ ਪੰਜਾਬ ਪ੍ਰਧਾਨ ਸਾਊਥ ਵੈਸਟ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ ਗੁਰਬਿੰਦਰ ਸਿੰਘ ਬਰਾੜ ਜੀ ਅਤੇ ਸ ਜਸਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ।
ਇਸ ਮੌਕੇ ਜ਼ਿਲਾ ਪ੍ਰਧਾਨ ਅਮਰਜੀਤ ਕੌਰ ਛਾਬੜਾ,ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵੱਲੋਂ ਦੱਸਿਆ ਗਿਆ ਡਾਕਟਰ ਐਸ ਪੀ ਸਿੰਘ ਓਬਰਾਏ ਨੂੰ ਸਕੂਲ ਵੱਲੋਂ ਆਰ ਉ ਸਿਸਟਮ ਲਗਾਏ ਜਾਣ ਦੀ ਬੇਨਤੀ ਕੀਤੀ ਗਈ ਸੀ ਅਤੇ ਡਾਕਟਰ ਓਬਰਾਏ ਵਲੋਂ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਤਰੁੰਤ ਪ੍ਰਵਾਨਗੀ ਦਿੱਤੀ ਗਈ ।
ਡਾ ਸਤਿੰਦਰ ਸਿੰਘ ਡਿਪਟੀ ਸਿੱਖਿਆ ਅਫ਼ਸਰ ਅਤੇ ਸਕੂਲ ਪ੍ਰਿੰਸੀਪਲ, ਮੈਡਮ ਸੁਕਿ੍ਰਤੀ ਸ਼ਰਮਾ ਅਤੇ ਸਕੂਲ ਦੇ ਸਟਾਫ ਵੱਲੋਂ ਡਾਕਟਰ ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਪੰਜਾਬ ਪ੍ਰਧਾਨ ਸ ਗੁਰਬਿੰਦਰ ਸਿੰਘ ਬਰਾੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਿਟੀ ਅਤੇ ਛਾਉਣੀ ਇੰਚਾਰਜ ਬਲਵਿੰਦਰ ਪਾਲ ਸ਼ਰਮਾ, ਮੈਂਬਰ ਰਣਧੀਰ ਜੋਸ਼ੀ,ਸੀਮਾ ਰਾਣੀ, ਜਸਵਿੰਦਰ ਸਿੰਘ,ਮਨੋਜ ਕੁਮਾਰ,ਵਾਰਡਨ ਜਰਨੈਲ ਸਿੰਘ, ਅਜੈ ਕੁਮਾਰ, ਚੇਤਨਾ ਬਾਂਸਲ, ਦਲਜੀਤ ਕੌਰ ਅਤੇ ਅਮਨਦੀਪ ਕੌਰ ਸਕੂਲ ਅਧਿਆਪਕ ਹਾਜ਼ਰ ਸਨ।