Uncategorized
ਸਰਬੱਤ ਦਾ ਭਲਾ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ

(ਪੰਜਾਬ) ਫਿਰੋਜ਼ਪੁਰ ਜੀਰਾ,25 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸੇਵੀਅਰ ਸਿੰਘ ਵੱਜੋਂ ਜਾਣੇ ਜਾਂਦੇ ਉੱਘੇ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਅਤੇ ਸਿੱਖਿਆ ਡਾਇਰੈਕਟਰ ਮੈਡਮ ਇੰਦਰਜੀਤ ਕੌਰ ਗਿੱਲ ਦੀ ਯੋਗ ਅਗਵਾਈ ਵਿੱਚ ਜੀਰਾ ਵਿਖੇ ਕਰਵਾਏ ਗਏ ਇੱਕ ਸਾਦੇ ਸਮਾਗਮ ਦੋਰਾਨ ਸਿਲਾਈ ਸੈਂਟਰ ਦਾ ਸੱਤਵਾਂ ਸੈਸ਼ਨ ਪੂਰਾ ਹੋਣ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ ਸਮੇਤ ਹੋਰ ਮੈਂਬਰਾਂ ਵੱਲੋਂ ਸਰਟੀਫਿਕੇਟ ਵੰਡੇ ਗਏ ਅਤੇ ਮੈਡਮ ਛਾਬੜਾ ਵੱਲੋਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਲੈਬ ਇੰਚਾਰਜ ਜੀਰਾ ਜਗਸੀਰ ਸਿੰਘ ਅਤੇ ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਇਸਤਰੀ ਵਿੰਗ ਜ਼ੀਰਾ ਬਲਵਿੰਦਰ ਕੌਰ ਲੋਹਕੇ ਨੇ ਦੱਸਿਆ ਕਿ ਸੰਸਥਾ ਦੇ ਬਾਨੀ ਡਾ ਓਬਰਾਏ ਵੱਲੋਂ ਲੋਕ ਭਲਾਈ ਦੇ ਅਨੇਕਾਂ ਹੀ ਕਾਰਜ ਸ਼ੁਰੂ ਕੀਤੇ ਹੋਏ ਹਨ ਡਾ ਓਬਰਾਏ ਵੱਲੋਂ ਫਰੀ ਸੈਂਟਰ ਖੁਲਵਾ ਕੇ ਹੱਥੀਂ ਹੁਨਰ ਦੇ ਅਨੇਕਾਂ ਕੋਰਸ ਕਰਵਾਏ ਜਾ ਰਹੇ ਹਨ ਜਿਹਨਾਂ ਵਿੱਚ ਆਈ ਐਸ ਓ ਤੋਂ ਮਾਨਤਾ ਪ੍ਰਾਪਤ ਫਰੀ ਸਿਲਾਈ ਸੈਂਟਰ, ਫਰੀ ਕੰਪਿਊਟਰ ਸੈਂਟਰ, ਬਿਊਟੀਅਸ਼ਨ ਕੋਰਸ ਕਰਵਾਏ ਜਾਂਦੇ ਹਨ ਅਤੇ ਲੋੜਵੰਦ ਵਿਦਿਆਰਥੀਆ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ।
ਇਸ ਮੋਕੇ ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ, ਲੈਬ ਇੰਚਾਰਜ ਜੀਰਾ ਜਗਸੀਰ ਸਿੰਘ , ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਇਸਤਰੀ ਵਿੰਗ ਜੀਰਾ ਬਲਵਿੰਦਰ ਕੌਰ ਲਹੁਕੇ,ਰਾਮ ਸਿੰਘ,ਟੀਚਰ ਪਰਮਜੀਤ ਕੌਰ ਸਮੇਤ ਹੋਰ ਪਤਵੰਤੇ ਵੀ ਮੋਜੂਦ ਸਨ।




