ਸ਼ਹਿਰੀ ਮੰਡਲ ਫਿਰੋਜ਼ਪਰ ਪੈਂਨਸ਼ਨਰਜ਼ ਪਾਵਰਕਾਮ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਸਾਥੀਆਂ ਨੂੰ 70 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਨਮਾਨਤ ਕੀਤਾ ਗਿਆ

ਸ਼ਹਿਰੀ ਮੰਡਲ ਫਿਰੋਜ਼ਪਰ ਪੈਂਨਸ਼ਨਰਜ਼ ਪਾਵਰਕਾਮ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਸਾਥੀਆਂ ਨੂੰ 70 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਨਮਾਨਤ ਕੀਤਾ ਗਿਆ

ਫਿਰੋਜਪੁਰ 5 ਜੂਨ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ] :-

ਮੰਡਲ ਫਿਰੋਜ਼ਪੁਰ ਪੈਨਸ਼ਨਰਜ ਪਾਵਰਕਾਮ ਐਸੋਸੀਏਸ਼ਨ ਵਲੋਂ ਅਪਨੇ ਬਜ਼ੁਰਗ ਸਾਥੀਆਂ ਅਤੇ ਮਾਤਾਵਾਂ ਭੈਣਾਂ ਨੂੰ 70 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸ਼ੀਤਲਾ ਮੰਦਰ ਹਾਲ ਫਿਰੋਜ਼ਪੁਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਸ਼੍ਰੀ ਚਨੰਣ ਸਿੰਘ ਕਮਗਰ ਨੇ ਕੀਤੀ।ਇਸ ਸਮਾਰੋਹ ਵਿੱਚ ਸ਼੍ਰੀ ਰਾਕੇਸ਼ ਸ਼ਰਮਾ ਸਕੱਤਰ ਪੰਜਾਬ ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ ਵਿਸ਼ੇਸ਼ ਤੌਰ ਤੇ ਪੁਜੇ ।ਅੱਜ ਦੇ ਸਮਾਰੋਹ ਵਿੱਚ ਵਖ ਵਖ ਬੁਲਾਰਿਆਂ ਪੈਨਸ਼ਨਰਜ ਦੀਆਂ ਮੰਗਾ ਦੀ ਵਿਆਖਿਆ ਕੀਤੀ ਪੰਜਾਬ ਸਰਕਾਰ ਵੱਲੋ 2016 ਜਨਵਰੀ ਤੋ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਜ ਨੂੰ 2,59 ਗੁਣਾਂਕ ਨਾਲ ਸਕੇਲ ਜਾਰੀ ਕਰਨ ਸਾਰੇ ਪੈਨਸ਼ਨਰਜ ਦਾ ਪਿਛਲਾ ਮਹਿੰਗਾਈ ਭੱਤੇ ਦਾ ਬਕਾਇਆ ਜਾਰੀ ਕਰਨ ਮੈਡੀਕਲ ਕੈਸ਼ ਲੈਸ ਸਕੀਮ ਦੁਬਾਰਾ ਸ਼ੁਰੂਕਰਨ ਅਤੇ ਬਿਜਲੀ ਬੋਰਡ ਮੈਨਜਮੈਂਟ ਵੱਲੋ ਮੰਗਾ ਨਾ ਮੰਨਣ ਤੇ ਬਿਜਲੀ ਮਤੰਰੀ ਨਾਲ ਹੋਈ 30 ਮਈ ਦੀ ਮੀਟਿੰਗ ਵਿੱਚ ਮੰਨੀਆਂ ਮੰਗਾ ਲਾਗੂ ਕਰਨ ਦੀ ਪੁਰਜੋਰ ਅਪੀਲ ਕੀਤੀ।
ਬੁਲਾਰੇ ਸਾਥੀ ਸੁਰਿੰਦਰ ਸ਼ਰਮਾ ਸਰਕਲ ਪ੍ਰਧਾਨ, ਦਲੀਪ ਸਿੰਘ ਸ਼ਾਮ ਸਿੰਘ, ਮੁਖਤਿਆਰ ਸਿੰਘ ਜਗਤਾਰ ਸਿੰਘ ਪ੍ਰਧਾਨ ਟੀ,ਐਸ,ਯੂ ਹਕੂਮਤ ਰਾਏ ਤੇ ਇਲਾਵਾ ਕਈ ਆਗੂਆਂ ਨੇ ਸੰਬੋਧਨ ਕੀਤਾ ਸਾਥੀ ਸੁਰਿੰਦਰ ਸ਼ਰਮਾ ਨੇ ਪੈਨਸ਼ਨ ਦੀ ਲੋੜ ਅਤੇ ਮਹੱਤਤਾ ਬਾਰੇ ਚਾਨਣਾ ਪਾਇਆ
ਅਖੀਰ ਵਿੱਚ ਸਾਥੀ ਚਨੰਣ ਸਿੰਘ ਪ੍ਰਧਾਨ ਨੇ ਆਏ ਹੋਏ ਸਾਰੇ ਪੈਨਸ਼ਨਰਜ ਦਾ ਅਤੇ ਆਗੂਆਂ ਦਾ ਸਨਮਾਨ ਕੀਤਾ ਅਤੇ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: 32 पाउच कच्ची शराब के साथ एक आरोपी धरा गया,

Tue Jun 6 , 2023
जफर अंसारी लालकुआं कोतवाली क्षेत्र के अंतर्गत बिन्दुखत्ता चौकी पुलिस ने 32 पाउच कच्ची शराब के साथ एक व्यक्ति को गिरफ्तार किया है साथ ही आरोपी के खिलाफ आबकारी अधिनियम एक्ट के तहत मुकदमा दर्ज किया है।बताते चलें कि वरिष्ठ पुलिस अधीक्षक के निर्देश पर पुरे जिले में नशे के […]

You May Like

advertisement