ਸ੍ਰੀ ਹਨੁਮਾਨ ਮਹਾਉਤਸਵ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਵੱਲੋਂ ਆਪਣੇ ਗਰੁੱਪ ਦੇ ਮੈਂਬਰਾਂ ਸਮੇਤ ਸ੍ਰੀ ਵਰੁਣ ਕਾਸਲ ਦੇ ਨਿਵਾਸ ਸਥਾਨ ਤੇ ਸੁੰਦਰਕਾਂਡ ਦਾ ਪਾਠ ਕਰਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਫਿਰੋਜ਼ਪੁਰ 23 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼੍ਰੀ ਹਨੂਮਾਨ ਮਹਾਂ ਉਤਸਵ ਦੇ ਮੌਕੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ
ਸ਼੍ਰੀ ਧਰਮਪਾਲ ਬਾਂਸਲ
(ਡਾਇਰੈਕਟਰ ਐੱਸ ਬੀ ਐੱਸ ਕਾਲਜ ਆਫ ਨਰਸਿੰਗ ਸੋਢੇਵਾਲਾ, ਫਿਰੋਜਪੁਰ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ) ਵੱਲੋਂ ਆਪਣੇ ਸਾਰੇ ਗਰੁੱਪ ਮੈਬਰਾਂ ਸਮੇਤ ਸ਼੍ਰੀ ਵਰੁਣ ਕਾਸਲ, ਸੰਦੀਪ ਅਤੇ ਗੋਪਾਲ ਕ੍ਰਿਸ਼ਨ ਬਸੰਤ ਵਿਹਾਰ ਦੇ ਨਿਵਾਸ ਵਿਖੇ ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰਕੇ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਧਰਮਪਾਲ ਬਾਂਸਲ ਨੇ ਦੱਸਿਆ ਕਿ ਮੰਗਲ ਕੋ ਜਨਮੇ, ਮੰਗਲ ਹੀ ਕਰਤੇ, ਮੰਗਲ ਮਅ ਹਨੂਮਾਨ ਜੀ ਉਹਨਾ ਦੇ ਨਾਮ ਜਪਣ ਨਾਲ ਪ੍ਰਸੰਨ ਹੋਣ ਵਾਲੇ ਦੇਵਤਾ ਹਨ। ਹਨੂਮਾਨ ਜੀ ਨੂੰ ਸਾਰੇ ਦੇਵੀ ਦੇਵਤਿਆ ਦਾ ਵਰ ਪ੍ਰਾਪਤ ਹੈ। ਇੱਦਾ ਮੰਨਿਆ ਜਾਦਾ ਹੈ ਕਿ ਹਨੂਮਾਨ ਜੀ ਹੀ ਇੱਕ ਐਸੇ ਦੇਵਤਾ ਹਨ ਜੋ ਅੱਜ ਵੀ ਸਰੀਰਕ ਵਿਦਿਆਮਨ ਹੈ ਅਤੇ ਇੱਕ ਗੱਲ ਇਹ ਵੀ ਅੱਟਲ ਹੈ ਜਿੱਥੇ ਕਿਤੇ ਵੀ ਪ੍ਰਭੂ ਸ਼੍ਰੀ ਰਾਮ ਜੀ ਦਾ ਕਥਾ ਕੀਰਤਨ ਹੁੰਦਾ ਹੈ। ਉੱਥੇ ਪਵਨ ਪੁੱਤਰ ਹਨੂੰਮਾਨ ਜੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਹਨੂੰਮਾਨ ਜੀ ਦੀ ਪੂਜਾ ਬਹੁਤ ਹੀ ਸਰਲ ਹੈ। ਇਹਨਾ ਦੀ ਪੂਜਾ ਲਈ ਹਨੂੰਮਾਨ ਚਾਲੀਸਾ, ਬਜਰੰਗ ਬਾਣ ਅਤੇ ਸ਼੍ਰੀ ਸੁੰਦਰ ਕਾਡ ਜੀ ਦਾ ਪਾਠ ਇਹ ਸਭ ਦਾ ਬਹੁਤ ਜਿਆਦਾ ਮਹੱਤਵ ਹੈ। ਇਸ ਪ੍ਰੋਗਰਾਮ ਵਿੱਚ ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋ ਸ਼੍ਰੀ ਸੁੰਦਰ ਕਾਂਡ ਦੇ ਪਾਠ ਉਪਰੰਤ ਭਜਨ ਗਾਇਨ ਕੀਤਾ ਗਿਆ। ਹਨੂਮਾਨ ਕੋ ਖੁਸ਼ ਕਰਨਾ, ਆਸਾਨ ਹੋਤਾ ਹੈ ਭਜਨ ਨਾਲ ਸੰਗਤਾ ਨੂੰ ਮਨਮੋਹਿਤ ਕੀਤਾ ਗਿਆ ਹੈ। ਇਸ ਦੌਰਾਨ ਮਿਊਜਿਕ ਗੌਰਵ ਅਨਮੋਲ ਵੱਲੋ ਦਿੱਤਾ ਗਿਆ। ਸਭ ਸੰਗਤਾ ਨੂੰ ਭਜਨ ਗਾਇਨ ਕਰਕੇ  ਮਨਮੋਹਿਤ ਕੀਤਾ ਗਿਆ । ਇਸ ਤੋ ਉਪਰੰਤ  ਭਗਤੀ ਭਜਨ ਗਰੁੱਪ ਵੱਲੋ ਐੱਸ. ਬੀ. ਐੱਸ ਪੋਲੀਟੈਕਨੀਕਲ ਯੂਨੀਵਰਸਿਟੀ ਫਿਰੋਜਪੁਰ ਪੂਨਮ ਦੇ ਘਰ ਸ਼੍ਰੀ ਹਨੂਮਾਨ ਮਹਾਉਤਸਵ ਦੇ ਸ਼ੁੱਭ ਅਵਸਰ ਤੇ ਸ਼੍ਰੀ ਸੁੰਦਰ ਕਾਡ ਜੀ ਦਾ ਪਾਠ ਕੀਤਾ ਗਿਆ ਅਤੇ ਹਨੂਮਾਨ ਜੀ ਦੇ ਭਜਨ ਗਾ ਕੇ ਸ਼੍ਰੀ ਹਨੁਮਾਨ ਮਹਾਉਤਸਵ ਮਨਾਇਆ ਗਿਆ। ਬੰਜਰੰਗ ਬਲੀ ਮੇਰੀ ਨਾਵ ਚਲੀ ਇਸ ਮੌਕੇ ਤੇ ਭਗਤੀ ਭਜਨ ਗਰੁੱਪ ਦੇ ਸਾਰੇ ਮੈਬਰ ਅਤੇ ਦੋਨਾਂ ਪਰਿਵਾਰਾਂ ਦੇ ਹੋਰ ਸਹਿ ਮਿੱਤਰ ਅਤੇ ਰਿਸ਼ਤੇਦਾਰ ਵੀ ਸ਼ਾਮਿਲ ਹੋਏ ਅਤੇ  ਹਨੂਮਾਨ ਮਹਾਂ ਉਤਸਵ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

Breaking News

advertisement