ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਦਾ ਨਤੀਜਾ ਰਿਹਾ ਸ਼ਾਨਦਾਰ

ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਦਾ ਨਤੀਜਾ ਰਿਹਾ ਸ਼ਾਨਦਾਰ

ਵਿਦਿਆਰਥੀ ਰਹੇ ਸੈਂਟਰ ਮੱਲਵਾਲ ਕਦੀਮ ਚ ਮੋਹਰੀ

ਫਿਰੋਜ਼ਪੁਰ 10 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]

ਫਿਰੋਜਪੁਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬਾਜੀਦਪੁਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੇ ਹਰ ਸਾਲ ਦੀ ਤਰਾ ਇਸ ਸਾਲ ਵੀ ਸਾਲਾਨਾ ਨਤੀਜਿਆਂ ਵਿੱਚ ਵੱਡੀਆਂ ਮੱਲਾ ਮਾਰੀਆਂ ਹਨ । ਇਹ ਜਾਣਕਾਰੀ ਦਿੰਦੇ ਕਾਰਜਕਾਰੀ ਮੁੱਖ ਅਧਿਆਪਕਾਂ ਅਨੁਰਾਧਾ ਨੇ ਦੱਸਿਆ ਪੰਜਵੀਂ ਜਮਾਤ ਬੋਰਡ ਪ੍ਰੀਖਿਆਵਾ ਵਿੱਚ ਸਕੂਲ ਦੇ ਜਿੱਥੇ ਸੌ ਫੀਸਦੀ ਪਾਸ ਪ੍ਰਤਿਸ਼ਤਾਂ ਪ੍ਰਾਪਤ ਕੀਤੀ , ਉੱਥੇ ਨਵਦੀਪ ਸਿੰਘ ਨੇ 500 ਵਿੱਚੋਂ 496 ਅੰਕ ਪ੍ਰਾਪਤ ਕਰਕੇ ਸੈਂਟਰ ਮੱਲਵਾਲ ਕਦੀਮ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਜਮਾਤ ਪਹਿਲੀ ਤੌ ਚੌਥੀ ਜਮਾਤ ਦੇ ਨਤੀਜੇ ਵੀ ਸ਼ਾਨਦਾਰ ਰਹੇ ਹਨ ।
ਅਧਿਆਪਕਾਂ ਮਮਤਾ ਸ਼ਰਮਾ , ਆਨੰਦਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਵਿੱਦਿਅਕ, ਖੇਡਾਂ , ਸੱਭਿਆਚਾਰਕ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਵਿੱਚੋਂ ਅੱਵਲ ਰਹਿੰਦਾ ਹੈ ਅਤੇ ਵਿਭਾਗ ਵੱਲੋ ਹਰੇਕ ਗਤੀਵਿਧੀਆਂ ਵਿੱਚ ਵੱਧ ਚੱੜ ਕੇ ਹਿੱਸਾ ਲੈਦਾ ਹੈ ।
ਮੈਡਮ ਨੇਹਾ ਢੀਂਗਰਾਂ, ਵਿਜੇ ਲੱਛਮੀ , ਰਿੰਪਲ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਰਾਜੀਵ ਕੁਮਾਰ ਛਾਬੜਾ , ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤੀਏਵਾਲਾ ਇੰਦਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀ ਐਚ ਟੀ ਨਵਦੀਪ ਕੁਮਾਰ ਦੀ ਦੇਖ ਰੇਖ ਵਿੱਚ ਸਕੂਲ ਵਿਖੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆ ਦੇ ਮਾਪਿਆ ਦੇ ਨਾਲ ਨਾਲ ਸਕੂਲ ਮੈਨਜਮੈਟ ਕਮੇਟੀ , ਐਸ ਐਮ ਸੀ ਚੈਅਰਮੈਨ ਸਵਰਨ ਕੌਰ, ਪਿੰਡ ਦੇ ਪਤਵੰਤੇ ਸਜਨਾ ਨੇ ਵੱਧ ਚੱੜ ਕੇ ਹਿੱਸਾ ਲਿਆ। , ਸਕੂਲ ਵਿੱਚ ਪਹੁੰਚੇ ਮਾਤਾ-ਪਿਤਾ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ।
ਇਸ ਮੌਕੇ ਤੇ ਮਾਤਾ ਪਿਤਾ ਕੋਲੋ ਕੁਝ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਜੇਤੂ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਪ੍ਰਵੀਨ ਕੌਰ ਗਿੱਲ ਰੁਬੀ ਵੱਲੋਂ ਇਨਾਮ ਦਿੱਤੇ ਗਏ । ਇਸ ਮੌਕੇ ਮਿਡ ਡੇਅ ਮੀਲ ਵਰਕਰ ਰਣਜੀਤ ਕੌਰ, ਬਲਜੀਤ ਕੌਰ, ਗੁਰਮੀਤ ਕੌਰ ਆਗਨਵਾੜੀ ਵਰਕਰ ਚਰਨਜੀਤ ਕੌਰ, ਜਸਵੰਤ ਕੌਰ , ਹੈਲਪਰ ਪ੍ਰੀਤਮ ਕੌਰ ਆਦਿ ਹਾਜ਼ਰ ਸਨ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ब्रह्मसरोवर पर बोधिवृक्ष फाउंडेशन ने किया पौधारोपण

Mon Apr 10 , 2023
ब्रह्मसरोवर पर बोधिवृक्ष फाउंडेशन ने किया पौधारोपण। हरियाणा संपादक – वैद्य पण्डित प्रमोद कौशिक।दूरभाष – 9416191877 एच.ई.एस. हरियाणा के चार जिलों में सवा दो लाख से अधिक पौधे लगा चुकी है। कुरुक्षेत्र, 10 अप्रैल : करीब तीन दशक से भी अधिक समय से पर्यावरण संरक्षण को समर्पित हरियाणा एनवायरमेंटल सोसायटी […]

You May Like

Breaking News

advertisement