“ਮਾਨਸਿਕ ਸਿਹਤ ਅਤੇ ਮਨੁੱਖੀ ਸੰਕਟ ਕਾਲ ਹੈ” ਥੀਮ ਦੇ ਤਹਿਤ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ ਫਿਰੋਜਪੁਰ ਦੇ ਵਿਦਿਆਰਥੀਆਂ ਵੱਲੋਂ ਸਰਕਾਰੀ ਹਸਪਤਾਲ ਫਿਰੋਜਪੁਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਪ੍ਰੋਗਰਾਮ ਵਿੱਚ ਲਿਆ ਗਿਆ ਹਿੱਸਾ

(ਪੰਜਾਬ) ਫਿਰੋਜਪੁਰ 11 ਅਕਤੂਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇ ਵਾਲਾ ਫਿਰੋਜਪੁਰ ਦੇ ਵਿਦਿਆਰਥੀਆ ਵੱਲੋ ਸਰਕਾਰੀ ਹਸਪਤਾਲ ਫਿਰੋਜਪੁਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ। ਸਿਵਲ ਹਸਪਤਾਲ ਵਿੱਚ ਵਿਸ਼ਵ ਮੈਨਟਲ ਹੈਲਥ ਡੇ ਦੇ ਮੌਕੇ ‘ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਤਹਿਤ ਹਸਪਤਾਲ ਵਿੱਚ ਟ੍ਰੇਨਿੰਗ ਕਰ ਰਹੇ ਵਿਦਿਆਰਥੀਆਂ ਵਿਚਕਾਰ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਜਿਵੇਂ ਕਿ ਪੋਸਟਰ ਮੇਕਿੰਗ, ਸਪੀਚ, ਕੁਇਜ਼ ਅਤੇ ਰੋਲ ਪਲੇ ਆਦਿ ਕਰਵਾਏ ਗਏ। ਵਿਸ਼ਵ ਮਾਨਸਿਕ ਸਿਹਤ ਦਿਵਸ ਇਸ ਸਾਲ ਦਾ ਥੀਮ ” ਮਾਨਸਿਕ ਸਿਹਤ ਅਤੇ ਮਨੁੱਖੀ ਸੰਕਟ ਕਾਲ ਹੈ”। ਜਿਸ ਦਾ ਉਦੇਸ਼ ਸੰਕਟ ਦੇ ਸਮੇ ਮਾਨਸਿਕ ਸਿਹਤ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਵਿਸ਼ਵ ਮਾਨਸਿਕ ਸਿਹਤ ਦਿਵਸ ਇਸ ਲਈ ਵੀ ਮਨਾਇਆ ਜਾਦਾ ਹੈ ਤਾ ਜੋ ਅਸੀ ਵੱਧ ਤੋ ਵੱਧ ਲੋਕਾ ਨੂੰ ਮੈਟਲ ਹੈਲਥ ਬਾਰੇ ਜਾਣਕਾਰੀ ਦੇ ਸਕੀਏ ਕਿ ਇਹ ਸਾਡੇ ਲਈ ਕਿੰਨੀ ਜਰੂਰੀ ਹੈ ਜੇਕਰ ਦਿਮਾਗੀ ਤੌਰ ਤੇ ਅਸੀ ਪਰੇਸ਼ਾਨ ਨਹੀ ਹਾ ਤਾ ਹੀ ਅਸੀ ਢੰਗ ਨਾਲ ਆਪਣਾ ਕੋਈ ਵੀ ਕੰਮ ਕਰ ਸਕਦੇ ਹਾ । ਇਸ ਪ੍ਰੋਗਰਾਮ ਵਿੱਚ ਕ੍ਰਮਵਾਰ ਚਾਰਟ ਮੇਕਿੰਗ ਵਿੱਚ ਸ਼ੀਤਲ ਕੁਮਾਰੀ ਪਹਿਲਾ ਸਥਾਨ, ਸਮਨਦੀਪ ਕੌਰ, ਪ੍ਰਿਆ ਦੂਜਾ ਸਥਾਨ ਅਤੇ ਤਾਨੀਆ ਨੇ ਤੀਜਾ ਸਥਾਨ ਹਾਸਿਲ ਕੀਤਾ। ਸਪੀਚ ਵਿੱਚ ਸੀਰਤ ਨੇ ਪਹਿਲਾ ਸਥਾਨ ਅਤੇ ਸ਼ੀਤਲ ਕੁਮਾਰੀ ਦੂਜਾ ਸਥਾਨ ਹਾਸਿਲ ਕੀਤਾ। ਧਰਮਪਾਲ ਬਾਂਸਲ ਜੀ (ਸੰਸਥਾਪਕ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ, ਹਾਰਮਨੀ ਵਨਿਅਮ, ਅਤੇ ਭਗਤੀ ਭਜਨ ਗਰੁੱਪ) ਵੱਲੋ ਵਿਦਿਆਰਥੀਆ ਨੂੰ ਵਧਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਅਜਿਹੇ ਪ੍ਰੋਗਰਾਮ ਕਰਨ ਨਾਲ ਅਸੀ ਲੋਕਾ ਵਿੱਚ ਜਾਗਰੂਕਤਾ ਲਿਆ ਸਕਦੇ ਹਾ ਤਾ ਜੋ ਸਾਰੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਣ । ਕਿਉਕਿ ਤੰਦਰੁਸਤੀ ਅੱਜ ਦੇ ਸਮੇ ਵਿੱਚ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ। ਜੀਵਨ ਵਿੱਚ ਹਰ ਤੀਸਰਾ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ, ਸਮਝ ਅਤੇ ਸਕਾਰਾਤਮਕ ਸੋਚ ਪੈਦਾ ਕਰਨੀ ਸੀ। ਵਿਦਿਆਰਥੀਆਂ ਨੇ ਬੜੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਵਿਚਾਰਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਜੇਤੂ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸ਼੍ਰੇਯ ਆਪਣੇ ਅਧਿਆਪਕਾਂ ਦੀ ਰਹਿਨੁਮਾਈ, ਉਨ੍ਹਾਂ ਦੇ ਵਧੀਆ ਸਿਖਲਾਈ ਦੇ ਤਰੀਕਿਆਂ ਅਤੇ ਆਪਣੇ ਮਿਹਨਤੀ ਸੁਭਾਅ ਨੂੰ ਦਿੱਤਾ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀਆਂ ਲਈ ਸਿੱਖਣ ਅਤੇ ਆਪਣੇ ਹੁਨਰਾਂ ਨੂੰ ਨਿਖਾਰਨ ਦਾ ਬਹੁਤ ਵਧੀਆ ਮੌਕਾ ਸਾਬਤ ਹੋਇਆ। ਇਸ ਸਾਰੇ ਪ੍ਰੋਗਰਾਮ ਦੀ ਦੇਖਰੇਖ ਡਾਂ ਰਚਨਾ ਮਿੱਤਲ, ਅਮ੍ਰਿਤਾ ਚੋਪੜਾ, ਰਮਨਦੀਪ ਕੌਰ, ਪ੍ਰੇਮਜੀਤ ਸਿੰਘ, ਆਦਿ ਵੱਲੋ ਕੀਤੀ ਗਈ। ਇਸ ਮੌਕੇ ‘ਤੇ ਹਸਪਤਾਲ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸਭ ਨੂੰ ਮਾਨਸਿਕ ਸਿਹਤ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।