ਅਮਿੱਟ ਯਾਦਾਂ ਛੱਡ ਗਿਆ ਡਾਇਟ ਵਿਖੇ ਕਰਵਾਇਆ ਗਿਆ ਯੂਥ ਫੈਸਟੀਵਲ
ਅਮਿੱਟ ਯਾਦਾਂ ਛੱਡ ਗਿਆ ਡਾਇਟ ਵਿਖੇ ਕਰਵਾਇਆ ਗਿਆ ਯੂਥ ਫੈਸਟੀਵਲ
(ਪੰਜਾਬ) ਫਿਰੋਜਪੁਰ 29 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਐਸ.ਸੀ ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਹਿਲੀ ਵਾਰ ਅੰਤਰ ਜਿਲਾ ਡਾਇਟ ਯੂਥ ਫੈਸਟੀਵਲ ਕਰਵਾਇਆ ਜਾ ਰਿਹਾ ਹੈ l ਜਿਸ ਦੀ ਤਿਆਰੀ ਵਜੋਂ ਅਜ ਡਾਇਟ ਫਿਰੋਜਪੁਰ ਵਿਖੇ ਪਹਿਲੀ ਵਾਰ ਡਾਇਟ ਸਿੱਖਿਆਰਥੀਆ ਨੂੰ ਨਿਖਾਰਨ ਲਈ ਯੂਥ ਫੈਸਟੀਵਲ ਕਰਵਾਇਆ ਗਿਆ । ਜਿਸ ਦੀ ਅਗਵਾਈ ਡਾਇਟ ਪ੍ਰਿੰਸੀਪਲ ਸ੍ਰੀ ਮਤੀ ਸੀਮਾ ਜੀ ਨੇ ਕੀਤੀ । ਜਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਵਿਖੇ ਮਨਾਏ ਗਏ ਇਸ ਯੂਥ ਫੈਸਟੀਵਲ ਦਾ ਮੁੱਖ ਉਦੇਸ਼ ਸਿਖਿਆਰਥੀਆਂ ਅੰਦਰ ਛੁਪੀਆਂ ਹੋਈਆਂ ਕਲਾਤਮਕ ਕਿਰਿਆਵਾਂ ਨੂੰ ਉਜਾਗਰ ਕਰਨਾ ਹੈ ਕਿਉਂਕਿ ਜਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਦਾ ਮੁੱਖ ਮਕਸਦ ਪੜਾਈ ਦੇ ਨਾਲ ਨਾਲ ਸਿਖਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸੇ ਲੜੀ ਤਹਿਤ ਸਿੱਖਿਆਰਥੀਆ ਅੰਦਰ ਛੂਪੀ ਪ੍ਰਤਿਭਾ ਨੂੰ ਉਜਾਗਰ ਕਰਾਉਣ ਲਈ ਅੱਜ ਡਾਇਟ ਵਿਖੇ ਯੂਥ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਸ ਯੂਥ ਫੈਸਟੀਵਲ ਵਿੱਚ ਡੀ.ਐਲ.ਐਡ ਕੋਰਸ ਕਰ ਰਹੇ ਪਹਿਲੇ ਸਾਲ ਅਤੇ ਦੂਸਰੇ ਸਾਲ ਦੇ ਸਿਖਿਆਰਥੀਆਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ । ਇਸ ਯੂਥ ਫੈਸਟੀਵਲ ਦੇ ਨੋਡਲ ਇੰਚਾਰਜ ਲੈਕਚਰਾਰ ਸ਼੍ਰੀਮਤੀ ਆਰਤੀ ਸਚਦੇਵਾ ਨੇ ਦੱਸਿਆ ਕਿ ਇਸ ਯੂਥ ਫੈਸਟੀਵਲ ਵਿੱਚ ਲੋਕ ਨਾਚ, ਲੇਖ ਰਚਨਾ , ਕਵਿਤਾ ਉਚਾਰਨ, ਭਾਸ਼ਨ ਪ੍ਰਤੀਯੋਗਤਾ ਕੁਵਿਜ ਪ੍ਰਤੀਯੋਗਤਾ , ਪੋਸਟਰ ਮੇਕਿੰਗ, ਨਾਟਕ ਪ੍ਰਤਿਯੋਗਿਤਾ ਆਦਿ ਮੁਕਾਬਲੇ ਕਰਵਾਏ ਗਏ। ਲੈਕਚਰਾਰ ਗੌਰਵ ਮੁੰਜਾਲ, ਲੈਕਚਰ ਗਗਨਦੀਪਗੱਖੜ ਅਤੇ ਲੈਕਚਰਾਰ ਸਰਬਸ਼ਕਤੀਮਾਨ ਸਿੰਘ ਨੇ ਦੱਸਿਆ ਕਿ ਇਸ ਯੂਥ ਫੈਸਟੀਵਲ ਦੇ ਵਿੱਚ ਸਿਖਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਪੂਰਾ ਮੌਕਾ ਮਿਲਿਆ ਅਤੇ ਉਹਨਾਂ ਨੇ ਇਸ ਯੂਥ ਫੈਸਟੀਵਲ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਲੋਕ ਡਾਂਸ ਵਿੱਚ ਨਵਜੋਤ ਕੌਰ ਅਤੇ ਯਸ਼ਪਰੀਤ ਕੌਰ ਨੇ ਪਹਿਲਾ ਸਥਾਨ , ਕਵਿਤਾ ਉਚਾਰਨ ਵਿੱਚ ਸੁਪਨਪ੍ਰੀਤ ਕੌਰ ਨੇ ਪਹਿਲਾ ਸਥਾਨ, ਲੇਖ ਰਚਨਾ ਵਿੱਚ ਪੂਜਾ ਨੇ ਪਹਿਲਾ ਸਥਾਨ, ਭਾਸ਼ਣ ਮੁਕਾਬਲੇ ਵਿੱਚ ਸਲੋਨੀ ਨੇ ਪਹਿਲਾ ਸਥਾਨ, ਪੋਸਟਰ ਮੇਕਿੰਗ ਵਿੱਚ ਰਾਜਵਿੰਦਰ ਕੌਰ ਨੇ ਪਹਿਲਾ ਸਥਾਨ, ਕੁਵਿਜ ਕੰਪਟੀਸ਼ਨ ਵਿੱਚ ਭਾਵਨਾ, ਮੁਸਕਾਨ, ਨਿਸ਼ਾ ਅਤੇ ਨੇਹਾ ਧੂੜੀਆ ਟੀਮ ਨੇ ਪਹਿਲਾ ਸਥਾਨ ਅਤੇ ਇਸੇ ਤਰ੍ਹਾਂ ਰੋਲ ਪਲੇ ਵਿੱਚ ਨਵੀਨ , ਵੀਰ ਸਿੰਘ , ਗੁਰਮੀਤ ਸਿੰਘ , ਬਲਜੀਤ ਕੌਰ, ਕੁਲਵੰਤ ਆਦਿ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਯੂਥ ਫੈਸਟੀਵਲ ਵਿੱਚ ਜੱਜ ਦੀ ਭੂਮਿਕਾ ਸਾਡੇ ਸਤਿਕਾਰਤ ਸਟੇਟ ਅਵਾਰਡੀ ਸ. ਜਗਤਾਰ ਸਿੰਘ ਸੌਖੀ, ਗੁਰੂਭੇਜ ਸਿੰਘ ਕੁਹਾਲਾ, ਸੁਖਜਿੰਦਰ ਸਿੰਘ ਨੂਰਪੁਰ ਸੇਠਾ ਨੇ ਜੱਜ ਦੀ ਭੂਮਿਕਾ ਬਖੂਬੀ ਨਿਭਾਈ ਅਤੇ ਸਿੱਖਿਆਰਥੀਆ ਨੂੰ ਪ੍ਰੇਰਿਤ ਕੀਤਾ ।ਸਟੇਜ ਸੈਕਟਰੀ ਦੀ ਭੂਮਿਕਾ ਸਾਡੇ ਡਾਇਟ ਫਿਰੋਜਪੁਰ ਦੇ ਮੈਂਟਰ ਸ੍ਰੀ ਕਮਲ ਸ਼ਰਮਾ ਜੀ ਨੇ ਬਖੂਬੀ ਨਿਭਾਈ । ਇਸ ਯੂਥ ਫੈਸਟੀਵਲ ਵਿੱਚ ਜਿਲਾ ਰਿਸੋਰਸ ਕੋਆਰਡੀਨੇਟਰ ਸ੍ਰੀ ਦਿਨੇਸ਼ ਚੌਹਾਨ , ਲੈਕਚਰਾਰ ਸ੍ਰੀ ਸੁਮਿਤ ਕੁਮਾਰ , ਬਲਾਕ ਕੋਆਰਡੀਨੇਟਰ ਸ੍ਰੀ ਅਮਿਤ ਆਨੰਦ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਯੂਥ ਫੈਸਟੀਵਲ ਵਿੱਚ ਸਿੱਖਿਆਰਥੀਆ ਦੇ ਨਾਲ ਨਾਲ ਡਾਇਟ ਫੈਕਲਟੀ ਸੀਨੀਅਰ ਅਸਿਸਟੈਂਟ ਸ਼੍ਰੀਮਤੀ ਸੁਮਨ ਕੁਮਾਰੀ, ਜੁਨੀਅਰ ਅਸਿਸਟੈਂਟ ਸ੍ਰੀ ਆਕਾਸ਼ਵੀਰ, ਮੈਂਟਰ ਗੌਰਵ ਤ੍ਰਿਖਾ, ਸਹਾਇਕ ਮੈਂਟਰ ਹਰਿੰਦਰ ਸਿੰਘ ਨੇ ਪੂਰਾ ਯੋਗਦਾਨ ਪਾਇਆ। ਅਖੀਰ ਵਿੱਚ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਨੇ ਜੇਤੂ ਸਿਖਿਆਰਥੀਆਂ ਨੂੰ ਇਨਾਮ ਵੰਡੇ ਅਤੇ ਸਟੇਟ ਪਧਰੀ ਕੰਪੀਟੀਸ਼ਨ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ।