ਆਹੁਦਾ ਸੰਭਾਲਦਿਆ ਹੀ ਆਪਣੇ ਹੱਥੀ ਚਲਾਨ ਕੱਟਣ ਵਾਲੀ ਮਸ਼ੀਨ ਫੜ ਕੇ ਸੜਕਾਂ ਤੇ ਉਤਰੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅਮਨਦੀਪ

ਆਹੁਦਾ ਸੰਭਾਲਦਿਆ ਹੀ ਆਪਣੇ ਹੱਥੀ ਚਲਾਨ ਕੱਟਣ ਵਾਲੀ ਮਸ਼ੀਨ ਫੜ ਕੇ ਸੜਕਾਂ ਤੇ ਉਤਰੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅਮਨਦੀਪ।
ਅਚਨਚੇਤ ਚੈਕਿੰਗ ਦੋਰਾਨ 11 ਵਹੀਕਲਾਂ ਦੇ ਕੱਟੇ ਗਏ ਚਲਾਨ।
ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ-ਅਮਨਦੀਪ
(ਪੰਜਾਬ)ਫਿਰੋਜ਼ਪੁਰ 20 ਮਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਪਿਛਲੇ ਦਿਨੀ ਹੋਏ ਤਬਾਦਲਿਆਂ ਦੋਰਾਨ ਅਮਨਦੀਪ ਨੂੰ ਬਤੋਰ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਫਿਰੋਜ਼ਪੁਰ (ਆਰੀ ਟੀ ਏ) ਲਗਾਇਆ ਗਿਆ ਹੈ। ਜਿਨਾਂ ਨੇ ਆਪਣਾ ਆਹੁੱਦਾ ਸੰਭਾਲਦਿਆ ਹੀ ਖੁਦ ਚਲਾਨ ਕੱਟਣ ਵਾਲੀ ਮਸ਼ੀਨ ਆਪਣੇ ਹੱਥੀ ਫੜ ਆਪਣੀ ਟੀਮ ਨੂੰ ਲੈ ਕੇ ਅਚਨਚੇਤ ਵਾਹਨਾਂ ਦੀ ਚੈਕਿੰਗ ਕੀਤੀ। ਪੰਜਾਬ ਸਰਕਾਰ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਮੈਡਮ ਦੀਪਸ਼ਿਖਾ ਸ਼ਰਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਛਾਉਣੀ ਦੇ ਬਾਬਾ ਸ਼ੇਰਸ਼ਾਹ ਵਲੀ ਚੌਕ ਚ ਅਚਨਚੇਤ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤਕਰੀਬਨ 11 ਵਾਹਨਾਂ ਦੇ ਚਲਾਨ ਕੀਤਾ ਗਏ। ਜਿਸ ਚ ਵਧੇਰੇ ਸਕੂਲੀ ਵੈਨਾਂ ਸਨ। ਇਸ ਮੋਕੇ ਤੇ ਉਹਨਾਂ ਮੀਡੀਆ ਜਰੀਏ ਸਕੂਲ ਮੁਖੀਆਂ ਤੇ ਸਕੂਲੀ ਵੈਨਾਂ ਦੇ ਡਰਾਇਵਰਾ ਨੂੰ ਹਦਾਇਤ ਕਰਦਿਆ ਕਿਹਾ ਕਿ ਉਹ ਸਮੇ ਸਮੇ ਤੇ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣ ਕਰਨ ਸਕੂਲੀ ਵੈਨ ਜਿਸ ਦੇ ਪੂਰੇ ਕਾਗਜਾਤ ਜਿਵੇ ਕਿ ਆਰ ਸੀ ਫਿਟਨੈੱਸ,ਪ੍ਰਦੂਸ਼ਣ ਸਰਟੀਫਿਕੇਟ,ਬੀਮਾ,ਆਦਿ ਆਪਣੇ ਕੋਲ ਰੱਖਣ ,ਹਰ ਸਕੂਲੀ ਵੈਨ ਚ ਫੀਮੇਲ ਅਟੈਡਟ ਲਾਜਮੀ ਰੱਖਣ, ਸਕੂਲ ਵੈਨ ਦੇ ਅਗਲੇ ਵਾਲੇ ਪਾਸੇ ਤੇ ਬੈਕ ਸਾਈਡ ਵਾਲੇ ਪਾਸੇ ਸਕੂਲ ਵੈਨ ਜਰੂਰ ਲਿਖਣ ਤੇ ਜਿਸ ਵੀ ਸਕੂਲ ਦੀ ਵੈਨ ਹੋਵੇ ਉਸ ਸਕੂਲ ਦਾ ਨਾਮ ਵੀ ਲਾਜਮੀ ਲਿਖਿਆ ਹੋਵੇ, ਵੈਨ ਤੇ ਸ਼ਿਕਾਇਤ ਸਕੂਲ ਮੈਨੇਜਮੈਂਟ ਦਾ ਨੰਬਰ ਵੀ ਲਿਖਿਆ ਜਾਵੇ ਤੇ ਸਮੇਂ ਸਮੇਂ ਟ੍ਰੈਫਿਕ ਰੂਲਾਂ ਦੀ ਪਾਲਣਾ ਕੀਤੀ ਜਾਵੇ।