Uncategorized
ਫਿਰੋਜ਼ਪੁਰ ਤੋਂ ਦਦਰੇਵਾ ਤੇ ਗੋਗਾ ਮੇੜੀ ਰਾਜਸਥਾਨ ਲਈ ਪਹਿਲੀ ਯਾਤਰਾ 2 ਅਗਸਤ ਤੋਂ ਸ਼ੁਰੂ ਹੋਵੇਗੀ-ਕਮਲ ਕੋਛੜ

ਫਿਰੋਜ਼ਪੁਰ ਤੋਂ ਦਦਰੇਵਾ ਤੇ ਗੋਗਾ ਮੇੜੀ ਰਾਜਸਥਾਨ ਲਈ ਪਹਿਲੀ ਯਾਤਰਾ 2 ਅਗਸਤ ਤੋਂ ਸ਼ੁਰੂ ਹੋਵੇਗੀ-ਕਮਲ ਕੋਛੜ।
(ਪੰਜਾਬ) ਫਿਰੋਜ਼ਪੁਰ 31 ਜੁਲਾਈ 2025 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸਮਾਜਿਕ ਸਮਰਸੱਤਾ ਫਿਰੋਜ਼ਪੁਰ ਵਲੋਂ ਸਮੇ ਸਮੇ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਜਿਸ ਤਹਿਤ ਫਿਰੋਜ਼ਪੁਰ ਤੋਂ ਦਦਰੇਵਾ ਤੇ ਗੋਗਾ ਮੇੜੀ (ਰਾਜਸਥਾਨ) ਚ ਪਹਿਲੀ ਯਾਤਰਾ 2 ਅਗਸਤ ਤੋਂ 4 ਅਗਸਤ 2025 ਤੱਕ ਜਾ ਰਹੀ ਹੈ। ਇਸ ਯਾਤਰਾ ਦੀ ਜਾਣਕਾਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਤਰੂ ਨਾਸ਼ਕ ਸੈਨਾ ਦੇ ਰਾਸ਼ਟਰੀਅ ਪ੍ਰਧਾਨ ਕਮਲ ਕੋਛੜ ਨੇ ਦਿੱਤੀ। ਜਾਣਕਾਰੀ ਦਿੰਦਿਆ ਉਹਨਾਂ ਕਿਹਾ ਕਿ ਇਹ ਯਾਤਰਾ ਸਭ ਦੇ ਸਹਿਯੋਗ ਦੇ ਨਾਲ ਕੱਢੀ ਜਾ ਰਹੀ ਹੈ। ਇਸ ਯਾਤਰਾ ਦੀ ਦੇਖਭਾਲ ਵਿਸ਼ਾਲ ਖੇੜਾ ਕਰਨਗੇ ਤੇ ਇਸ ਯਾਤਰਾ ਨੂੰ ਸ਼੍ਰੀ ਪ੍ਰਮੋਦ ਕੁਮਾਰ ਪ੍ਰਚਾਰਕ ਸਮਾਜਿਕ ਸਮਰਸੱਤਾ ਉਤਰ ਖੇਤਰ ਝੰਡੀ ਦੇ ਕੇ ਰਵਾਨਾ ਕਰਨਗੇ। ਆਖਿਰ ਤੇ ਕਮਲ ਕੋਛੜ ਹੁਰਾਂ ਨੇ ਯਾਤਰਾ ਚ ਸਹਿਯੋਗ ਕਰਨ ਵਾਲਿਆ ਦਾ ਧੰਨਵਾਦ ਕੀਤਾ ਤੇ ਭਵਿੱਖ ਚ ਇਸ ਤਰਾ ਦੇ ਸਹਿਯੋਗ ਦੀ ਉਮੀਦ ਰੱਖੀ।