ਭਗਤੀ ਭਜਨ ਸੰਧਿਆ ਗਰੁੱਪ ਦੇ ਮੈਂਬਰਾਂ ਦਾ ਮਿਲਣ ਸਮਾਰੋਹ ਰਾਜੇਸ਼ ਮਲਹੋਤਰਾ (ਕੇ ਸਨਜ਼ ਹੋਟਲ) ਦੇ ਨਿਵਾਸ ਸਥਾਨ ਤੇ ਧਰਮਪਾਲ ਬਾਂਸਲ ਦੀ ਰਹਿਨੁਮਾਈ ਵਿੱਚ ਹੋਇਆ

ਮਿਲਣ ਸਮਾਰੋਹ ਵਿੱਚ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਰਾਜੇਸ਼ ਮਲਹੋਤਰਾ ਨੂੰ ਪ੍ਰਧਾਨ, ਰਕੇਸ਼ ਪਾਠਕ ਉਪ ਪ੍ਰਧਾਨ ਅਤੇ ਰਾਜੂ ਖੱਟੜ ਨੂੰ ਮਹਾਂਮੰਤਰੀ ਦੀ ਸਰਬ ਸੰਮਤੀ ਨਾਲ ਜਿਮੇਵਾਰੀ ਸੌਂਪੀ ਗਈ
(ਪੰਜਾਬ) ਫਿਰੋਜ਼ਪੁਰ 14 ਅਗਸਤ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਭਗਤੀ ਭਜਨ ਸੰਧਿਆ ਗਰੁੱਪ ਦੇ ਮੈਬਰ ਸਹਿਬਾਨਾ ਦਾ ਮਿਲਨ ਸਮਰੋਹ ਸ੍ਰੀ ਰਾਜੇਸ਼ ਮਲਹੋਤਰਾ (ਕੇ ਸੰਨਜ ਹੋਟਲ)ਦੇ ਨਿਵਾਸ ਵਿਖੇ ਹੋਇਆ। ਜਿਸ ਵਿੱਚ ਇਸ ਭਗਤੀ ਭਜਨ ਸੰਧਿਆ ਗਰੁੱਪ ਦੇ ਵਿਸਥਾਰ ਬਾਰੇ ਚਰਚਾ ਕੀਤੀ ਗਈ ਅਤੇ ਵੱਧ ਤੋਂ ਵੱਧ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵਾਧਾ ਕੀਤਾ ਜਾਵੇ। ਹੋਰ ਪਰਿਵਾਰਾਂ ਦੀ ਵੀ ਇਸ ਸ਼ੁੱਭ ਕੰਮ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ। ਇਸ ਮੀਟਿੰਗ ਵਿੱਚ ਸ੍ਰੀ ਧਰਮਪਾਲ ਬਾਂਸਲ ਸੰਸਥਾਪਕ ਭਗਤੀ ਭਜਨ ਗਰੁੱਪ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ) ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਗਰੁੱਪ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਸਰਬ ਸੰਮਤੀ ਨਾਲ ਸ਼੍ਰੀ ਰਾਜੇਸ਼ ਮਲਹੋਤਰਾ ਨੂੰ ਇਸ ਗਰੁੱਪ ਦੇ ਪ੍ਰਧਾਨ, ਰਾਕੇਸ਼ ਪਾਠਕ ਉਪ ਪ੍ਰਧਾਨ ਅਤੇ ਰਾਜੂ ਖੱਟਰ ਨੂੰ ਮਹਾਂ ਮੰਤਰੀ ਦੀ ਜਿੰਮੇਵਾਰੀ ਦਿੱਤੀ ਗਈ। ਬਾਕੀ ਵੀ ਸਾਰੇ ਮੈਂਬਰਾਂ ਨੂੰ ਉਹਨਾਂ ਦੀ ਜਿੰਮੇਵਾਰੀ ਦੀ ਰੂਪ-ਰੇਖਾ ਦਿੱਤੀ ਗਈ। ਇਸ ਮੌਕੇ ਪਵਨ ਕਾਲੀਆ, ਐੱਨ ਕੇ ਛਾਬੜਾ, ਕੁਲਦੀਪ ਗੱਖਰ, ਡਾਂ ਬਨੀ ਨੰਦਾ, ਗੌਰਵ ਅਨਮੋਲ, ਮੁਕੇਸ਼ ਗੋਇਲ, ਮਾਨਵ ਜਿੰਦਲ, ਰਾਜ ਕੁਮਾਰ ਕੱਕੜ, ਰਜਿੰਦਰ ਦੁੱਗਲ, ਪ੍ਰਮੋਦ, ਸ਼ੁਭਾਸ਼ ਚੌਧਰੀ, ਸ਼ੁਭਾਸ਼ ਚੌਧਰੀ(ਸਿਟੀ), ਗਰੋਵਰ, ਰਜਿੰਦਰ ਬੱਗਾ ਅਤੇ ਵਿਪਨ ਗੁਲਾਟੀ ਆਦਿ ਸ਼ਾਮਿਲ ਹੋਏ।