ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪਿੰਡ ਦੂਲੇ ਵਾਲਾ ਵਿਖੇ ਸਿੰਮ ਰਹੇ ਬੰਨ੍ਹ ਤੇ ਪਹੁੰਚ ਕੇ ਖਾਲੀ ਗੱਟੇ ਅਤੇ ਡੀਜ਼ਲ ਮੁਹੱਈਆ ਕਰਵਾਇਆ

(ਪੰਜਾਬ) ਫਿਰੋਜਪੁਰ 07 ਸਤੰਬਰ, 2025, {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀ ਦੇ ਕਾਰਜਕਾਰੀ ਚੇਅਰਮੈਨ-ਕਮ-ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਜੀ ਦੇ ਦਿਸ਼ਾਂ ਨਿਰਦੇਸ਼ਾਂ ਸਦਕਾ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀ ਰਹਿਨੁਮਾਈ ਹੇਠ ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬੇੜੀ ਰਾਹੀਂ ਘਰ-ਘਰ ਵਿੱਚ ਜਾ ਕੇ ਰਾਹਤ ਸਮੱਗਰੀ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ। ਜੱਜ ਸਾਹਿਬ ਨੂੰ ਬੀਤੇ ਦਿਨ ਪਿੰਡ ਦੂਲੇ ਵਾਲਾ ਤੋਂ ਇੱਕ ਵਿਡਿਓ ਵੱਟਸਅੱਪ ਰਾਹੀਂ ਪ੍ਰਾਪਤ ਹੋਈ ਜਿਸ ਵਿੱਚ ਪਿੰਡ ਵਾਲਿਆਂ ਵੱਲੋਂ ਬੰਨ੍ਹ ਦੇ ਰਿਸਣ ਬਾਰੇ ਸੂਚਨਾ ਦਿੱਤੀ ਗਈ। ਜੱਜ ਸਾਹਿਬ ਵੱਲੋਂ ਵੀਡਿਓ ਦੇਖ ਕੇ ਤੁਰੰਤ ਐਕਸ਼ਨ ਲੈਂਦੇ ਆਪਣੀ ਟੀਮ ਨੂੰ ਰਾਹਤ ਸਮੱਗਰੀ ਸਮੇਤ ਮੌਕੇ ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਅਤੇ ਆਪ ਖੁਦ ਵੀ ਮੌਕੇ ਤੇ ਪਹੁੰਚ ਗਏ। ਜੱਜ ਸਾਹਿਬ ਵੱਲੋਂ ਪਿੰਡ ਦੇ ਸਰਪੰਚ ਅਤੇ ਮੌਹਤਵਾਰ ਬੰਦਿਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੱਸਿਆ ਕਿ ਸਵੇਰ ਦਾ ਕੋਈ ਵੀ ਪ੍ਰਸਾਸ਼ਨ ਤੋਂ ਨੁਮਾਇੰਦਾ ਹਾਜ਼ਰ ਨਹੀਂ ਹੋਇਆ ਅਤੇ ਜ਼ੇ.ਈ, ਨਹਿਰੀ ਵਿਭਾਗ ਤੋਂ ਆਏ ਹਨ ਜਿਹਨਾਂ ਵੱਲੋਂ ਕੋਈ ਵੀ ਮਿੱਟੀ ਦਾ ਇੰਤਜਾਮ ਨਹੀਂ ਕੀਤਾ ਗਿਆ ਅਤੇ ਪਿੰਡ ਵਾਲੇ ਆਪਣੇ ਪੱਧਰ ਤੇ ਹੀ ਬੰਨ੍ਹ ਨੂੰ ਟੁੱਟਣ ਤੋਂ ਬਚਾ ਰਹੇ ਹਨ। ਜੱਜ ਸਾਹਿਬ ਦੁਆਰਾ ਪੁੱਛਿਆ ਕਿ ਉਹਨਾਂ ਨੂੰ ਕਿਸ ਚੀਜ ਦੀ ਜਰੂਰਤ ਹੈ ਤਾਂ ਪਿੰਡ ਵਾਲਿਆਂ ਨੇ ਖਾਲੀ ਤੋੜੇ (ਗੱਟੇ) ਅਤੇ ਡੀਜਲ ਦੀ ਮੰਗ ਕੀਤੀ। ਜੱਜ ਸਾਹਿਬ ਨੇ ਤੁਰੰਤ ਆਪਣੀ ਟੀਮ ਦੀ ਮਦਦ ਰਾਹੀਂ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਖਾਲੀ ਗੱਟੇ (ਤੋੜੇ) ਅਤੇ ਡੀਜਲ ਮੁਹੱਈਆ ਕਰਵਾਇਆ ਗਿਆ।
ਜੱਜ ਸਾਹਿਬ ਨੇ ਪਿੰਡ ਵਾਲਿਆ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਹੋਰ ਕਿਸੇ ਵੀ ਚੀਜ ਦੀ ਲੋੜ ਪੈਂਦੀ ਹੈ ਤਾਂ ਉਹ ਦਫਤਰ ਦੇ ਫੋਨ ਨੰ.01632-235034 ਅਤੇ ਟੋਲ ਫ੍ਰੀ ਨੰਬਰ 15100 ਤੇ ਸੂਚਨਾ ਦੇ ਸਕਦਾ ਹੈ।