ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇ ਵਾਲਾ ਫਿਰੋਜ਼ਪੁਰ ਵਿਖੇ ਸਮਾਰਟ ਨਰਸਿੰਗ ਅਤੇ ਸਮਾਰਟ ਕਮਿਊਨਿਟੀਸ ਵਿਸ਼ੇ ਤੇ ਕਾਲਜ ਦੀ ਲਾਇਬਰੇਰੀ ਵਿੱਚ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ

ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇ ਵਾਲਾ ਫਿਰੋਜ਼ਪੁਰ ਵਿਖੇ ਸਮਾਰਟ ਨਰਸਿੰਗ ਅਤੇ ਸਮਾਰਟ ਕਮਿਊਨਿਟੀਸ ਵਿਸ਼ੇ ਤੇ ਕਾਲਜ ਦੀ ਲਾਇਬਰੇਰੀ ਵਿੱਚ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ।
ਸ਼੍ਰੀ ਧਰਮਪਾਲ ਬਾਂਸਲ ਚੇਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਸੋਡੇ ਵਾਲਾ ਅਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ, ਵਿਸ਼ੇਸ਼ ਤੌਰ ਤੇ ਪਧਾਰੇ
(ਪੰਜਾਬ) ਫਿਰੋਜਪੁਰ 12 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਫਿਰੋਜਪੁਰ ਵਿਖੇ ਸਮਾਰਟ ਨਰਸਿੰਗ ਅਤੇ ਸਮਾਰਟ ਕਮਿਊਨਿਟੀਸ ਵਿਸ਼ੇ ਤੇ ਕਾਲਜ ਦੀ ਲਾਇਬ੍ਰੇਰੀ ਵਿੱਚ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਸ਼੍ਰੀ ਧਰਮਪਾਲ ਬਾਂਸਲ ( ਚੈਅਰਮੈਨ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਡੇਵਾਲਾ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜਪੁਰ) ਵੱਲੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾ ਵੱਲੋ ਸਟਾਫ ਅਤੇ ਵਿਦਿਆਰਥੀਆ ਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ਇਸ ਤੋ ਬਾਕੀ ਵਿਦਿਆਰਥੀ ਵੀ ਅੱਜ ਦੀਆ ਨਵੀਆਂ ਨਵੀਆਂ ਤਕਨੀਕਾਂ ਨੂੰ ਸਮਝ ਸਕਣਗੇ ਅਤੇ ਕੁਝ ਨਵਾ ਸਿੱਖਣ ਦੀ ਕੋਸ਼ਿਸ਼ ਕਰਨਗੇ। ਕਿਉਂਕਿ ਮੈਡੀਕਲ ਇਕ ਅਜਿਹਾ ਕਿੱਤਾ ਹੇ ਜਿਸ ਵਿੱਚ ਹਰ ਰੋਜ ਨਵੀਆਂ ਨਵੀਆਂ ਖੋਜਾਂ ਹੁੰਦੀਆ ਰਹਿੰਦੀਆ ਹਨ। ਸਾਨੂੰ ਸਾਰਿਆ ਨੂੰ ਇਹਨਾ ਤੋ ਜਾਣੂ ਹੋਣਾ ਚਾਹੀਦਾ ਹੈ। ਇਸ ਵਰਕਸ਼ਾਪ ਵਿੱਚ ਬੀ. ਐੱਸ. ਸੀ ਨਰਸਿੰਗ 7 ਸਮੈਸਟਰ, ਬੀ. ਐੱਸ. ਸੀ ਨਰਸਿੰਗ 5 ਸਮੈਸਟਰ, ਜੀ ਐੱਨ ਐੱਮ ਪਹਿਲਾ ਸਾਲ ਅਤੇ ਜੀ ਐੱਨ ਐੱਮ ਤੀਜਾ ਸਾਲ ਦੇ ਵਿਦਿਆਰਥੀਆ ਵੱਲੋ ਭਾਗ ਲਿਆ ਗਿਆ। ਬੀ. ਐੱਸ. ਸੀ ਨਰਸਿੰਗ 7 ਸਮੈਸਟਰ, ਦੇ ਵਿਦਿਆਰਥੀਆ ਵੱਲੋ ਜਾਣਕਾਰੀ ਦਿੱਤੀ ਗਈ ਕਿ ਇੱਕ ਸਮਾਰਟ ਨਰਸਿੰਗ ਅਤੇ ਸਮਾਰਟ ਕਮਿਊਨਿਟੀਸ ਵਰਕਸ਼ਾਪ ਵਿੱਚ ਆਮ ਤੌਰ ਤੇ ਸਿਹਤ ਸੰਭਾਲ ਅਤੇ ਡਿਲੀਵਰੀ ਦੇ ਨਤਿਜਿਆ ਨੂੰ ਬਿਹਤਰ ਬਣਾਉਣ ਲਈ ਕਮਿਊਨਿਟੀਸ ਸੈਟਰਾਂ ਦੇ ਅੰਦਰ ਨਰਸਿੰਗ ਵਿੱਚ ਨਵੀਆ ਤਕਨੀਕਾਂ ਤੇ ਅਭਿਆਸ ਕਰਦੀ ਹੈ ਜਿਵੇ ਕਿ AI & OT ਇਸ ਵਿੱਚ ਨਰਸਿੰਗ ਪ੍ਰੋਜੈਕਟ, ਮਰੀਜਾ ਦੀ ਦੇਖਭਾਲ ਅਤੇ ਨਰਸਿੰਗ ਪ੍ਰੰਬਧਾਂ ਦੀਆ ਤਕਨੀਕਾਂ ਵਿੱਚ ਸੁਧਾਰ ਕਰਨਾ ਸ਼ਾਮਿਲ ਹੋ ਸਕਦਾ ਹੈ। ਇਹਨਾ ਸਾਰੀਆ ਤਕਨੀਕਾਂ ਨੂੰ ਵਰਤਣ ਨਾਲ ਕਮਿਊਨਿਟੀ ਵਿੱਚ ਸੁਧਾਰ ਹੋਵੇਗਾ ਇਸ ਨਾਲ ਲੋਕਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਪ੍ਰੋਗਰਾਮ ਤੋ ਬਾਅਦ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆ ਨੂੰ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ।ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਮਿਸਟਰ ਜਗਦੇਵ ਸਿੰਘ ਅਤੇ ਅਮਨਦੀਪ ਕੌਰ(MSC) ਵੱਲੋ ਕਰਵਾਇਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਪ੍ਰਿੰਸੀਪਲ ਡਾਂ ਮਨਜੀਤ ਕੌਰ ਸਲਵਾਨ, ਡਾਂ ਸੰਜੀਵ ਮਾਨਕਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ,ਜਗਦੇਵ ਸਿੰਘ, ਜਸਮੀਤ ਕੌਰ, ਅਮਨਦੀਪ ਕੌਰ, ਸੰਗੀਤਾ ਹਾਡਾਂ, ਗੁਰਮੀਤ ਕੌਰ, ਖੁਸ਼ਪਾਲ ਕੌਰ ,ਸੰਜੀਵੀਨੀ, ਪ੍ਰਿੰਯਕਾ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸੁਖਮਨਦੀਪ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਅਮਨਦੀਪ ਕੌਰ, ਕੋਮਲਜੀਤ ਕੌਰ,ਅਮਨਦੀਪ ਕੌਰ,ਚਰਨਜੀਤ ਕੌਰ,ਬਲਵਿੰਦਰ ਕੌਰ, ਗਗਨਦੀਪ ਕੌਰ, ਕੋਮਲਪ੍ਰੀਤ ਕੌਰ, ਸੁਖਵੀਰ ਕੌਰ,ਰਮਨਦੀਪ ਸਿੰਘ, ਅਮਨਦੀਪ ਕੌਰ, ਮਨਪ੍ਰੀਤ ਕੌਰ , ਆਂਚਲ ਆਦਿ ਸ਼ਾਮਿਲ ਸਨ।




