ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਇਕ ਮਈ ਮਜਦੂਰ ਦਿਵਸ ਨੂੰ ਮਨਾਉਣ ਵਾਸਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਤਿਆਰੀਆਂ ਜ਼ੋਰਾਂ ਤੇ

(ਪੰਜਾਬ) ਫਿਰੋਜਪੁਰ 23 ਅਪ੍ਰੈਲ {ਕੈਲਾਸ਼ ਸ਼ਰਮਾ ਜਿਹੜਾ ਵਿਸ਼ੇਸ਼ ਸੰਵਾਦਦਾਤਾ}=
ਕੇਂਦਰ ਅਤੇ ਰਾਜ ਸਰਕਾਰ ਦੇ ਮਜਦੂਰ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਐਸੋਸੀਏਸ਼ਨ ਤੇ ਅਧਾਰਤ ਆਲ ਇਮਪਲਾਈਜ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ ਦੇ ਸਮੂਹ ਅਹੁਦੇਦਾਰ ਅਤੇ ਸਰਗਰਮ ਮੈਂਬਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਿਤੀ 1 ਮਈ 2025 ਨੂੰ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਛਾਉਣੀ ਦੇ ਬਾਹਰ ਖੁੱਲ੍ਹੇ ਪੰਡਾਲ ਵਿੱਚ ਕਮੇਟੀ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਵਿਚਾਰ ਮਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਫੋਰੈਸਟ ਪੈਨਸ਼ਨਰ ਐਸੋਸੀਏਸ਼ਨ ਨੇ ਪ੍ਰਗਟ ਕੀਤੇ। ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਅੱਜ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਪੰਜਾਬ ਨਾਨ ਗਜ਼ਟਿਡ ਫੋਰੈਸਟ ਅਫਸਰ ਯੂਨੀਅਨ ਵੱਲੋਂ ਸਾਂਝੀ ਮੀਟਿੰਗ ਵਣ ਰੇਂਜ ਦਫਤਰ ਫ਼ਿਰੋਜ਼ਪੁਰ ਵਿੱਚ ਕੀਤੀ ਜਿਸ ਵਿੱਚ ਪੰਜ਼ਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਸ੍ਰੀ ਮੋਹਿੰਦਰ ਸਿੰਘ ਧਾਲੀਵਾਲ ਸ਼੍ਰੀ ਰਸ਼ਪਲ ਸਿੰਘ ਸੂਬਾਈ ਮੀਤ ਪ੍ਰਧਾਨ ਸ਼੍ਰੀ ਗੁਰਜੀਤ ਸਿੰਘ ਵਣ ਰੇਂਜ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਵਨ ਬ੍ਲਾਕ ਅਫਸਰ ਗੁਰੂ ਹਰਸਹਾਇ ਸ਼੍ਰੀ ਕੁਲਦੀਪ ਸਿੰਘ ਡੋਗਰਾ ਵਣ
ਬਲਾਕ ਅਫਸਰ ਫ਼ਿਰੋਜ਼ਪੁਰ ਸ਼੍ਰੀ ਕੰਵਰਜੀਤ ਸਿੰਘ ਵਣ ਬ੍ਲਾਕ ਅਫਸਰ ਮਮਦੋਟ ਸ਼੍ਰੀ ਸਿਮਰਨਜੀਤ ਸਿੰਘ ਜਿਲ੍ਹਾ ਆਗੁ ਸ਼੍ਰੀ ਕੁਲਵੰਤ ਸਿੰਘ ਵਣ ਗਾਰਡ ਸ਼੍ਰੀ ਮਲਕੀਤ ਸਿੰਘ ਵਣ ਗਾਰਡ ਸ਼੍ਰੀ ਮਤੀ ਦੀਪਿਕਾ ਕਲਰਕ ਸ਼੍ਰੀਮਤੀ ਵੀਨਾ ਸੇਵਾਦਾਰ ਸ਼੍ਰੀਮਤੀ ਪਰਵੀਨ ਕੌਰ ਸ਼੍ਰੀਮਤੀ ਰਿਚਾ ਸ਼੍ਰੀ ਮਤੀ ਗੁਰਵਿੰਦਰ ਕੌਰ ਸਾਰੇ ਵਣ ਗਾਰਡ ਨੇ ਵਿਸ਼ਵਾਸ਼ ਦਵਾਇਆ ਕਿ ਮਈ ਦਿਵਸ ਦੇ ਸ਼ਹੀਦੀ ਦਿਹਾੜੇ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਨਹੀ ਛੱਡੀ ਜਾਵੇਗੀ।